Surah Aal-E-Imran Translated in Punjabi
اللَّهُ لَا إِلَٰهَ إِلَّا هُوَ الْحَيُّ الْقَيُّومُ
ਅੱਲਾਹ, ਉਸਦੇ ਇਲਾਵਾ ਕੋਈ ਪੂਜਣਯੋਗ ਨਹੀਂ, ਉਹ ਜੀਵਿਤ ਨਿੱਤ ਰਹਿਣ ਵਾਲਾ ਅਤੇ ਸਾਰੇ ਜਗਤ ਨੂੰ ਥੰਸ੍ਰਣ ਵਾਲਾ ਹੈ।
نَزَّلَ عَلَيْكَ الْكِتَابَ بِالْحَقِّ مُصَدِّقًا لِمَا بَيْنَ يَدَيْهِ وَأَنْزَلَ التَّوْرَاةَ وَالْإِنْجِيلَ
ਉਸ ਨੇ ਤੁਹਾਡੇ ਉੱਪਰ ਸੱਚਾਈ ਦੇ ਨਾਲ ਕਿਤਾਬ ਉਤਾਰੀ, ਉਨ੍ਹਾਂ ਕਿਤਾਬਾਂ ਦੀ ਪੁਸ਼ਟੀ ਕਰਨ ਵਾਲੀ, ਜੋ ਉਸ ਤੋਂ ਪਹਿਲਾਂ ਆ ਚੁੱਕੀਆਂ ਹਨ ਅਤੇ ਤੋਰਾਹ (ਉੈਰਗ਼ੀ) ਅਤੇ ਇੰਜੀਲ ਉਤਾਰੀ।
مِنْ قَبْلُ هُدًى لِلنَّاسِ وَأَنْزَلَ الْفُرْقَانَ ۗ إِنَّ الَّذِينَ كَفَرُوا بِآيَاتِ اللَّهِ لَهُمْ عَذَابٌ شَدِيدٌ ۗ وَاللَّهُ عَزِيزٌ ذُو انْتِقَامٍ
ਇਸ ਤੋਂ ਪਹਿਲਾਂ ਲੋਕਾਂ ਦੇ ਮਾਰਗ ਦਰਸ਼ਨ ਲਈ ਅਤੇ ਅੱਲਾਹ ਨੇ ਫੁਰਕਾਨ (ਕੁਰਆਨ) ਉਤਾਰਿਆ। ਬਿਨਾਂ ਸ਼ੱਕ ਜਿਨ੍ਹਾਂ ਲੋਕਾਂ ਨੇ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਇਆ, ਉਨ੍ਹਾਂ ਦੇ ਲਈ ਕਠੌਰ ਤਸੀਹਾ ਹੈ ਅਤੇ ਅੱਲਾਹ ਸ਼ਕਤੀਸ਼ਾਲੀ ਹੈ। ਬਦਲਾ ਲੈਣ ਵਾਲਾ ਹੈ।
إِنَّ اللَّهَ لَا يَخْفَىٰ عَلَيْهِ شَيْءٌ فِي الْأَرْضِ وَلَا فِي السَّمَاءِ
ਬੇਸ਼ੱਕ ਅੱਲਾਹ ਤੋਂ ਕੋਈ ਚੀਜ਼ ਨਾ ਧਰਤੀ ਤੇ ਨਾ ਆਕਾਸ਼ ਵਿਚ ਛੁਪੀ ਹੋਈ ਨਹੀਂ।
هُوَ الَّذِي يُصَوِّرُكُمْ فِي الْأَرْحَامِ كَيْفَ يَشَاءُ ۚ لَا إِلَٰهَ إِلَّا هُوَ الْعَزِيزُ الْحَكِيمُ
ਮਾਂ ਦੇ ਪੇਟ ਵਿਚ ਜਿਸ ਤਰ੍ਹਾਂ ਚਾਹੁੰਦਾ ਹੈ, ਉਹ ਹੀ ਤੁਹਾਡੇ ਰੂਪ ਬਣਾਉਂਦਾ ਹੈ। ਉਸ ਤੋਂ’ ਸਿਲ੍ਹਾਂ ਕੋਈ ਪੂਜਣ ਯੋਗ ਨਹੀਂ, ਉਹ ਸ਼ਕਤੀ ਵਾਲਾ ਹੈ, ਬਿਬੇਕਸ਼ੀਲ ਹੈ।
هُوَ الَّذِي أَنْزَلَ عَلَيْكَ الْكِتَابَ مِنْهُ آيَاتٌ مُحْكَمَاتٌ هُنَّ أُمُّ الْكِتَابِ وَأُخَرُ مُتَشَابِهَاتٌ ۖ فَأَمَّا الَّذِينَ فِي قُلُوبِهِمْ زَيْغٌ فَيَتَّبِعُونَ مَا تَشَابَهَ مِنْهُ ابْتِغَاءَ الْفِتْنَةِ وَابْتِغَاءَ تَأْوِيلِهِ ۗ وَمَا يَعْلَمُ تَأْوِيلَهُ إِلَّا اللَّهُ ۗ وَالرَّاسِخُونَ فِي الْعِلْمِ يَقُولُونَ آمَنَّا بِهِ كُلٌّ مِنْ عِنْدِ رَبِّنَا ۗ وَمَا يَذَّكَّرُ إِلَّا أُولُو الْأَلْبَابِ
ਉਹ ਹੀ ਅੱਲਾਹ ਹੈ, ਜਿਸ ਨੇ ਤੁਹਾਡੇ ਉੱਪਰ ਕਿਤਾਬ ਉਤਾਰੀ। ਉਸ ਵਿਚ ਕੁਝ ਆਇਤਾਂ ਮੁਹਕਮ (ਸਪਸ਼ਟ) ਹਨ। ਉਹ ਕਿਤਾਬ ਦਾ ਮੂਲ ਹਨ ਅਤੇ ਦੂਸਰੀਆਂ ਆਇਤਾਂ (ਵਾਕ) ਮੁਤਸ਼ਾਬੇਹ (ਸੁਦ੍ਰਿਸ਼ਟ) ਹਨ। ਤਾਂ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਵਿੰਗ-ਵਲ ਹੈ, ਉਹ ਮੁਤਸ਼ਬਾਹੇ ਆਇਤਾਂ ਦੇ ਪਿੱਛੇ ਪੈ ਜਾਂਦੇ ਹਨ, ਅਸ਼ਾਂਤੀ ਦੀ ਤਲਾਸ਼ ਵਿਚ ਅਤੇ ਉਸ ਦੇ ਅਰਥਾਂ ਦੀ ਤਲਾਸ਼ ਵਿੱਚ। ਜਦੋਂ ਕਿ ਇਸ ਦਾ ਅਰਥ ਅੱਲਾਹ ਦੇ ਬਿਨ੍ਹਾਂ ਕੋਈ ਨਹੀ’ ਜਾਣਦਾ। ਅਤੇ ਜਿਹੜੇ ਲੋਕ ਠੋਸ ਗਿਆਨ ਵਾਲੇ ਹਨ, ਉਹ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਉੱਪਰ ਈਮਾਨ ਲੈ ਆਏ। ਸਭ ਸਾਡੇ ਰੱਬ ਦੀ ਤਰਫੋਂ ਹੈ। ਅਤੇ ਨਸੀਹਤ ਉਹ ਲੋਕ ਹੀ ਸਵੀਕਾਰ ਕਰਦੇ ਹਨ, ਜੋ ਬੁੱਧੀ ਵਾਲੇ ਹਨ।
رَبَّنَا لَا تُزِغْ قُلُوبَنَا بَعْدَ إِذْ هَدَيْتَنَا وَهَبْ لَنَا مِنْ لَدُنْكَ رَحْمَةً ۚ إِنَّكَ أَنْتَ الْوَهَّابُ
ਹੇ ਸਾਡੇ ਪਾਲਣਹਾਰ! ਸਾਡੇ ਦਿਲਾਂ ਨੂੰ ਨਾ ਬਦਲ, ਜਦਕਿ ਤੂੰ ਸਾਨੂੰ ਸ੍ਰੇਸ਼ਟ ਮਾਰਗ ਬਖਸ਼ ਚੁੱਕਾ ਹੈ। ਅਤੇ ਸਾਨੂੰ ਆਪਣੇ ਕੋਲੋਂ ਰਹਿਮਤ ਦੀ ਦਾਤ ਬਖਸ਼। ਬਿਨਾਂ ਸ਼ੱਕ ਤੂੰ ਹੀ ਸਭ ਕੂਝ ਬਖਸ਼ਣ ਵਾਲਾ ਹੈ।
رَبَّنَا إِنَّكَ جَامِعُ النَّاسِ لِيَوْمٍ لَا رَيْبَ فِيهِ ۚ إِنَّ اللَّهَ لَا يُخْلِفُ الْمِيعَادَ
ਅਤੇ ਹੇ ਸਾਡੇ ਪਾਲਣਹਾਰ।! ਤੂੰ ਲੋਕਾਂ ਨੂੰ ਇੱਕ ਇਨ ਇਕੱਤਰ ਕਰਨ ਵਾਲਾ ਹੈ। ਜਿਸ (ਦਿਨ) ਦੇ ਆਉਣ ਤੇ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਵਾਅਦੇ ਦੇ ਖਿਲਾਫ਼ ਨਹੀ ਕਰਦਾ।
إِنَّ الَّذِينَ كَفَرُوا لَنْ تُغْنِيَ عَنْهُمْ أَمْوَالُهُمْ وَلَا أَوْلَادُهُمْ مِنَ اللَّهِ شَيْئًا ۖ وَأُولَٰئِكَ هُمْ وَقُودُ النَّارِ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਦੀ ਨੀਤੀ ਅਪਣਾਈ ਹੈ, ਉਨ੍ਹਾਂ ਦੀ ਪੂੰਜੀ ਅਤੇ ਉਨ੍ਹਾਂ ਦੀ ਸੰਤਾਨ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਕੋਈ ਕੰਮ ਨਹੀਂ ਆਵੇਗੀ। ਅਤੇ ਇਹ ਲੋਕ ਹੀ ਅੱਗ ਦਾ ਬਾਲਣ ਹੋਣਗੇ।
Load More