Surah Ad-Dukhan Translated in Punjabi
إِنَّا أَنْزَلْنَاهُ فِي لَيْلَةٍ مُبَارَكَةٍ ۚ إِنَّا كُنَّا مُنْذِرِينَ
ਅਸੀਂ ਇਸ ਨੂੰ ਇੱਕ ਬਰਕਤ ਵਾਲੀ ਰਾਤ ਨੂੰ ਪ੍ਰਕਾਸ਼ਿਤ ਕੀਤਾ। ਬੇਸ਼ੱਕ ਅਸੀਂ ਚਿਤਾਵਨੀ ਦੇਣ ਵਾਲੇ ਸੀ।
رَحْمَةً مِنْ رَبِّكَ ۚ إِنَّهُ هُوَ السَّمِيعُ الْعَلِيمُ
ਤੇਰੇ ਰੱਬ ਦੀ ਕਿਰਪਾ ਨਾਲ, ਉਹ ਹੀ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
رَبِّ السَّمَاوَاتِ وَالْأَرْضِ وَمَا بَيْنَهُمَا ۖ إِنْ كُنْتُمْ مُوقِنِينَ
ਆਕਾਸ਼ਾਂ, ਧਰਤੀ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਦਾ ਪਾਲਣਹਾਰ ਹੈ। ਜੇਕਰ ਤੁਸੀ ਵਿਸ਼ਵਾਸ਼ ਕਰਨ ਵਾਲੇ ਹੋਵੋ।
لَا إِلَٰهَ إِلَّا هُوَ يُحْيِي وَيُمِيتُ ۖ رَبُّكُمْ وَرَبُّ آبَائِكُمُ الْأَوَّلِينَ
ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ। ਉਹ ਹੀ ਜੀਵਿਤ ਕਰਦਾ ਹੈ, ਅਤੇ ਮੌਤ ਦਿੰਦਾ ਹੈ। ਉਹ ਤੁਹਾਡਾ ਵੀ ਰੱਬ ਅਤੇ ਤੁਹਾਡੇ ਪਿਛਲੇ ਹੋ ਚੁੱਕੇ ਪਿਉ-ਦਾਦਿਆਂ ਦਾ ਵੀ ਪਾਲਣਹਾਰ ਹੈ।
فَارْتَقِبْ يَوْمَ تَأْتِي السَّمَاءُ بِدُخَانٍ مُبِينٍ
ਤਾਂ ਉਸ ਦਿਨ ਦੀ ਉਡੀਕ ਕਰੋਂ, ਜਦੋਂ ਅਸਮਾਨ ਇੱਕ ਪ੍ਰਤੱਖ ਧੂੰਏ’ ਵਾਂਗ ਪ੍ਰਗਟ ਹੋਂਵੇਗਾ।
Load More