Quran Apps in many lanuages:

Surah Al-Adiyat Translated in Punjabi

وَالْعَادِيَاتِ ضَبْحًا
ਸਹੁੰ ਹੈ, ਉਨ੍ਹਾਂ ਘੋੜਿਆਂ ਦੀ ਜਿਹੜੇ ਹੱਫਦੇ ਹੋਏ ਦੌੜਦੇ ਹਨ।
فَالْمُورِيَاتِ قَدْحًا
ਫਿਰ ਤੇ ਖੁਰ ਮਾਰ ਕੇ ਚੰਗਿਆੜੀ ਕੱਢਣ ਵਾਲੇ।
فَالْمُغِيرَاتِ صُبْحًا
ਫਿਰ ਅੰਮ੍ਰਿਤ ਵੇਲੇ ਛਾਪਾ ਮਾਰਨ ਵਾਲੇ।
فَأَثَرْنَ بِهِ نَقْعًا
ਫਿਰ ਉਸ ਵਿਚ ਧੂੜ ਉਡਾਉਣ ਵਾਲੇ।
فَوَسَطْنَ بِهِ جَمْعًا
ਫਿਰ ਉਸ ਸਮੇ ਫੌਜਾਂ ਵਿਚ ਦਾਖ਼ਿਲ ਹੋਣ ਵਾਲੇ।
إِنَّ الْإِنْسَانَ لِرَبِّهِ لَكَنُودٌ
ਬੇਸ਼ੱਕ ਮਨੁੱਖ ਆਪਣੇ ਰੱਬ ਦਾ ਨਾ-ਸ਼ੁਕਰਾ ਹੈ।
وَإِنَّهُ عَلَىٰ ذَٰلِكَ لَشَهِيدٌ
ਅਤੇ ਉਹ ਖੁਦ ਇਸ ਦਾ ਗਵਾਹ ਹੈ।
وَإِنَّهُ لِحُبِّ الْخَيْرِ لَشَدِيدٌ
ਅਤੇ ਉਹ ਧਨ ਦੇ ਮੋਹ ਵਿਚ ਬੇਹੱਦ ਜਕੜਿਆ ਹੋਇਆ ਹੈ।
أَفَلَا يَعْلَمُ إِذَا بُعْثِرَ مَا فِي الْقُبُورِ
ਕੀ ਉਹ ਉਸ ਸਮੇ ਨੂੰ ਨਹੀਂ ਜਾਣਦਾ, ਜਦੋਂ ਉਹ ਕਬਰਾਂ ਵਿਚੋਂ ਕੱਢਿਆ ਜਾਵੇਗਾ।
وَحُصِّلَ مَا فِي الصُّدُورِ
ਅਤੇ ਕੱਢਿਆ ਜਾਵੇਗਾ, ਜਿਹੜਾ (ਭੇਦ) ਦਿਲਾਂ ਵਿਚ ਹੈ।
Load More