Surah Al-Ahqaf Translated in Punjabi
تَنْزِيلُ الْكِتَابِ مِنَ اللَّهِ الْعَزِيزِ الْحَكِيمِ
ਇਹ ਕਿਤਾਬ ਅੱਲਾਹ ਪ੍ਰਭਾਵਸ਼ਾਲੀ, ਬਿਬੇਕ ਵਾਲੇ (ਅੱਲਾਹ) ਵੱਲੋਂ ਉਤਾਰੀ ਗਈ ਹੈ।
مَا خَلَقْنَا السَّمَاوَاتِ وَالْأَرْضَ وَمَا بَيْنَهُمَا إِلَّا بِالْحَقِّ وَأَجَلٍ مُسَمًّى ۚ وَالَّذِينَ كَفَرُوا عَمَّا أُنْذِرُوا مُعْرِضُونَ
ਕੀ ਅਸੀਂ ਆਕਾਸ਼ਾਂ ਅਤੇ ਧਰਤੀ ਨੂੰ ਅਤੇ ਇਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਨੂੰ ਨਹੀਂ ਪੈਦਾ ਕੀਤਾ, ਪਰ ਹੱਕ ਦੇ ਨਾਲ ਅਤੇ ਮਿੱਥੇ ਹੋਏ ਸਮੇਂ ਤੱਕ। ਅਤੇ ਜਿਹੜੇ ਲੋਕ ਇਨਕਾਰੀ ਹਨ, ਉਹ ਉਸ ਤੋਂ ਮੂੰਹ ਮੋੜਦੇ ਹਨ, ਜਿਸ ਤੋਂ ਉਨ੍ਹਾਂ ਨੂੰ ਡਰਾਇਆ ਗਿਆ ਹੈ।
قُلْ أَرَأَيْتُمْ مَا تَدْعُونَ مِنْ دُونِ اللَّهِ أَرُونِي مَاذَا خَلَقُوا مِنَ الْأَرْضِ أَمْ لَهُمْ شِرْكٌ فِي السَّمَاوَاتِ ۖ ائْتُونِي بِكِتَابٍ مِنْ قَبْلِ هَٰذَا أَوْ أَثَارَةٍ مِنْ عِلْمٍ إِنْ كُنْتُمْ صَادِقِينَ
ਆਖੋਂ, ਕਿ ਤੁਸੀਂ ਵਿਚਾਰ ਵੀ ਕੀਤਾ ਹੈ ਉਨ੍ਹਾਂ ਚੀਜ਼ਾਂ ਤੇ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨਾਂ ਪੁਕਾਰਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ ਕੀ ਬਣਾਇਆ, ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੀ ਸਾਂਝੇਦਾਰੀ ਹੈ। ਮੇਰੇ ਕੋਲ ਇਸ ਤੋਂ ਪਹਿਲਾਂ ਦੀ ਕਿਤਾਬ ਲੈ ਆਉ, ਜਾਂ ਕੋਈ ਗਿਆਨ ਜਿਹੜਾ ਚੱਲਿਆ ਆਉਂਦਾ ਹੋਵੇ। (ਉਸ ਦੀ ਨਕਲ ਲੈ ਆਵੋ) ਜੇਕਰ ਤੁਸੀਂ ਸੱਚੇ ਹੋ।
وَمَنْ أَضَلُّ مِمَّنْ يَدْعُو مِنْ دُونِ اللَّهِ مَنْ لَا يَسْتَجِيبُ لَهُ إِلَىٰ يَوْمِ الْقِيَامَةِ وَهُمْ عَنْ دُعَائِهِمْ غَافِلُونَ
ਅਤੇ ਉਸ ਬੰਦੇ ਤੋਂ ਵੱਧ ਕੁਰਾਹੀਆ ਕੌਣ ਹੋਵੇਗਾ, ਜਿਹੜਾ ਅੱਲਾਹ ਨੂੰ ਛੱਡ ਦੇ ਉਨ੍ਹਾਂ ਨੂੰ ਸੱਦੇ ਜਿਹੜੇ ਕਿਆਮਤ ਤੱਕ ਉਨ੍ਹਾਂਨੂੰ ਉਨ੍ਹਾਂ ਦਾ ਜਵਾਬ ਨਹੀਂ ਦੇ ਸਕਦੇ ਅਤੇ ਉਨ੍ਹਾਂਨੂੰ ਉਨ੍ਹਾਂ ਦੇ ਸੱਦਣ ਦੀ ਵੀ ਜਾਣਕਾਰੀ ਨਹੀਂ।
وَإِذَا حُشِرَ النَّاسُ كَانُوا لَهُمْ أَعْدَاءً وَكَانُوا بِعِبَادَتِهِمْ كَافِرِينَ
ਅਤੇ ਜਦੋਂ ਲੋਕ ਇੱਕਠੇ ਕੀਤੇ ਜਾਣਗੇ ਤਾਂ ਉਹ ਉਨ੍ਹਾਂ ਦੇ ਦੁਸ਼ਮਣ ਹੋਣਗੇ ਅਤੇ ਉਨ੍ਹਾਂ ਦੀ ਪੂਜਾ ਤੋਂ ਇਨਕਾਰੀ ਹੋ ਜਾਣਗੇ।
وَإِذَا تُتْلَىٰ عَلَيْهِمْ آيَاتُنَا بَيِّنَاتٍ قَالَ الَّذِينَ كَفَرُوا لِلْحَقِّ لَمَّا جَاءَهُمْ هَٰذَا سِحْرٌ مُبِينٌ
ਅਤੇ ਜਦੋਂ ਸਾਡੀਆਂ ਸਪੱਸ਼ਟ ਆਇਤਾਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਇਨਕਾਰੀ ਲੋਕ ਉਸ ਸੱਚ ਦੇ ਬਾਰੇ ਜਿਹੜਾ ਜਦੋਂ ਉਨ੍ਹਾਂ ਦੇ ਕੋਲ ਪਹੁੰਚਿਆ ਕਹਿੰਦੇ ਹਨ ਕਿ ਇਹ ਪ੍ਰਤੱਖ ਜਾਦੂ ਹੈ।
أَمْ يَقُولُونَ افْتَرَاهُ ۖ قُلْ إِنِ افْتَرَيْتُهُ فَلَا تَمْلِكُونَ لِي مِنَ اللَّهِ شَيْئًا ۖ هُوَ أَعْلَمُ بِمَا تُفِيضُونَ فِيهِ ۖ كَفَىٰ بِهِ شَهِيدًا بَيْنِي وَبَيْنَكُمْ ۖ وَهُوَ الْغَفُورُ الرَّحِيمُ
ਕੀ ਇਹ ਲੋਕ ਆਖਦੇ ਹਨ ਕਿ ਇਸ ਰਸੂਲ ਨੇ ਇਸ ਨੂੰ ਆਪਣੇ ਵੱਲੋਂ ਘੜਿਆ ਹੈ। ਆਖੋ, ਕਿ ਜੇਕਰ ਮੈਂ ਇਸ ਨੂੰ ਆਪਣੇ ਵੱਲੋਂ ਬਣਾਇਆ ਹੈ ਤਾਂ ਤੁਸੀਂ ਲੋਕ ਮੈਨੂੰ ਭੋਰਾ ਵੀ ਅੱਲਾਹ ਤੋਂ ਬਚਾ ਨਹੀਂ ਸਕਦੇ। ਜਿਹੜੀਆਂ ਗੱਲਾਂ ਤੁਸੀਂ ਘੜਦੇ ਹੋ ਅੱਲਾਹ ਉਨ੍ਹਾਂ ਨੂੰ ਚੰਗੀ ਤਰਾਂ ਜਾਣਦਾ ਹੈ। ਉਹ ਮੇਰੇ ਅਤੇ ਤੁਹਾਡੇ ਵਿਚ ਗਵਾਹੀ ਲਈ ਕਾਫ਼ੀ ਹੈ। ਅਤੇ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਹੈ।
قُلْ مَا كُنْتُ بِدْعًا مِنَ الرُّسُلِ وَمَا أَدْرِي مَا يُفْعَلُ بِي وَلَا بِكُمْ ۖ إِنْ أَتَّبِعُ إِلَّا مَا يُوحَىٰ إِلَيَّ وَمَا أَنَا إِلَّا نَذِيرٌ مُبِينٌ
ਆਖੋ, ਕਿ ਮੈਂ ਕੋਈ ਅਨੋਖਾ ਨਬੀ ਨਹੀਂ ਹਾਂ ਅਤੇ ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਕੀ ਸਲੂਕ ਕੀਤਾ ਜਾਵੇਗਾ। ਅਤੇ ਤੁਹਾਡੇ ਨਾਲ ਕੀ ਸਲੂਕ ਕੀਤਾ ਜਾਵੇਗਾ। ਮੈਂ` ਤਾਂ ਸਿਰਫ਼ ਉਸ ਦਾ ਹੀ ਪਾਲਣ ਕਰਦਾ ਹਾਂ ਜਿਹੜਾ ਮੇਰੇ ਵੱਲ ਵਹੀ (ਪ੍ਰਕਾਸ਼ਨਾ) ਦੇ ਰਾਹੀਂ ਆਉਂਦਾ ਹੈ। ਅਤੇ ਮੈਂ ਤਾਂ ਸਿਰਫ਼ ਇੱਕ ਪ੍ਰਤੱਖ ਸਾਵਧਾਨ ਕਰਨ ਵਾਲਾ ਹਾਂ।
قُلْ أَرَأَيْتُمْ إِنْ كَانَ مِنْ عِنْدِ اللَّهِ وَكَفَرْتُمْ بِهِ وَشَهِدَ شَاهِدٌ مِنْ بَنِي إِسْرَائِيلَ عَلَىٰ مِثْلِهِ فَآمَنَ وَاسْتَكْبَرْتُمْ ۖ إِنَّ اللَّهَ لَا يَهْدِي الْقَوْمَ الظَّالِمِينَ
ਆਖੋ, ਕਿ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਇਹ ਕੁਰਆਨ ਅੱਲਾਹ ਵੱਲੋਂ ਹੀ ਹੋਵੇ ਅਤੇ ਤੁਸੀਂ ਇਸ ਨੂੰ ਨਹੀਂ ਮੰਨਿਆ ਅਤੇ ਇਸਰਾਈਲ ਦੀ ਔਲਾਦ ਵਿਚੋਂ ਇੱਕ ਗਵਾਹ ਨੇ ਇਸ ਵਰਗੀ ਕਿਤਾਬ ਦੀ ਗਵਾਹੀ ਦਿੱਤੀ ਹੈ। ਇਸ ਲਈ ਉਹ ਈਮਾਨ ਲਿਆਇਆ ਅਤੇ ਤੁਸੀਂ ਹੰਕਾਰ ਕੀਤਾ। ਬੇਸ਼ੱਕ ਅੱਲਾਹ ਜ਼ਾਲਿਮਾਂ ਨੂੰ ਨਸੀਹਤ ਪ੍ਰਦਾਨ ਨਹੀਂ ਕਰਦਾ।
Load More