Surah Al-Ahzab Translated in Punjabi
يَا أَيُّهَا النَّبِيُّ اتَّقِ اللَّهَ وَلَا تُطِعِ الْكَافِرِينَ وَالْمُنَافِقِينَ ۗ إِنَّ اللَّهَ كَانَ عَلِيمًا حَكِيمًا
ਹੇ ਨਬੀ! ਅੱਲਾਹ ਤੋਂ ਡਰੋ, ਮੁਨਕਰਾਂ ਅਤੇ ਮੁਨਾਫ਼ਿਕਾਂ (ਧੋਖੇਬਾਜ਼ਾਂ) ਦੇ ਹੁਕਮ ਦਾ ਪਾਲਣ ਨਾ ਕਰੋ। ਬੇਸ਼ੱਕ ਅੱਲਾਹ ਜਾਨਣ ਵਾਲਾ ਅਤੇ ਬਿਬੇਕ ਵਾਲਾ ਹੈ।
وَاتَّبِعْ مَا يُوحَىٰ إِلَيْكَ مِنْ رَبِّكَ ۚ إِنَّ اللَّهَ كَانَ بِمَا تَعْمَلُونَ خَبِيرًا
ਅਤੇ ਉਸ ਦਾ ਪਾਲਣ ਕਰੋ ਉਸ ਚੀਜ਼ ਦਾ ਜਿਹੜਾ ਤੁਹਾਡੇ ਰੱਬ ਵੱਲੋਂ ਉਤਾਰਿਆ ਜਾ ਰਿਹਾ ਹੈ। ਬੇਸ਼ੱਕ ਅੱਲਾਹ ਉਸ ਦਾ ਜਾਣਕਾਰ ਹੈ, ਜਿਹੜੇ ਤੁਸੀਂ ਲੋਕ ਕਰਦੇ ਹੋ।
وَتَوَكَّلْ عَلَى اللَّهِ ۚ وَكَفَىٰ بِاللَّهِ وَكِيلًا
ਅਤੇ ਅੱਲਾਹ ਤੇ ਭਰੋਸਾ ਰੱਖੋ ਅਤੇ ਉਹ ਅੱਲਾਹ ਕਾਰਜ ਕਰਨ ਲਈ ਕਾਫ਼ੀ ਹੈ।
مَا جَعَلَ اللَّهُ لِرَجُلٍ مِنْ قَلْبَيْنِ فِي جَوْفِهِ ۚ وَمَا جَعَلَ أَزْوَاجَكُمُ اللَّائِي تُظَاهِرُونَ مِنْهُنَّ أُمَّهَاتِكُمْ ۚ وَمَا جَعَلَ أَدْعِيَاءَكُمْ أَبْنَاءَكُمْ ۚ ذَٰلِكُمْ قَوْلُكُمْ بِأَفْوَاهِكُمْ ۖ وَاللَّهُ يَقُولُ الْحَقَّ وَهُوَ يَهْدِي السَّبِيلَ
ਅੱਲਾਹ ਨੇ ਕਿਸੇ ਬੰਦੇ ਦੇ ਸੀਨੇ ਵਿਚ ਦੋ ਦਿਲ ਨਹੀਂ ਰੱਖੋ। ਅਤੇ ਨਾ ਤੁਹਾਡੀਆਂ ਪਤਨੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਜ਼ਿਹਾਰ (ਮਾਂ ਦੀ ਪਿੱਠ ਕਹਿਣਾ) ਕਰਦੇ ਹੋ, ਤੁਹਾਡੀ ਮਾਂ ਬਣਾਇਆ ਅਤੇ ਨਾ ਤੁਹਾਡੇ ਮੂੰਹ ਬੌਲੇ (ਪਾਲਕ) ਪੁੱਤਰ ਨੂੰ ਤੁਹਾਡਾ ਬੇਟਾ ਬਣਾਇਆ ਸੀ। ਇਹ ਸਭ ਤੁਹਾਡੇ ਆਪਣੇ ਕਹਿਣ ਦੀਆਂ ਗੱਲਾਂ ਹਨ। ਅਤੇ ਅੱਲਾਹ ਸੱਚੀ ਗੱਲ ਆਖਦਾ ਹੈ ਅਤੇ ਉਹ ਸਿੱਧਾ ਰਾਹ ਦਿਖਾਉਂਦਾ ਹੈ।
ادْعُوهُمْ لِآبَائِهِمْ هُوَ أَقْسَطُ عِنْدَ اللَّهِ ۚ فَإِنْ لَمْ تَعْلَمُوا آبَاءَهُمْ فَإِخْوَانُكُمْ فِي الدِّينِ وَمَوَالِيكُمْ ۚ وَلَيْسَ عَلَيْكُمْ جُنَاحٌ فِيمَا أَخْطَأْتُمْ بِهِ وَلَٰكِنْ مَا تَعَمَّدَتْ قُلُوبُكُمْ ۚ وَكَانَ اللَّهُ غَفُورًا رَحِيمًا
ਮੂੰਹ ਬੋਲੇ (ਪਾਲਕ) ਪੁੱਤਰਾਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਮ ਨਾਲ ਸੱਦੋ। ਇਹ ਅੱਲਾਹ ਦੇ ਨੇੜੇ ਵਧੇਰੇ ਨਿਆਂ ਪੂਰਨ ਗੱਲ ਹੈ। ਫਿਰ ਜੇਕਰ ਤੁਸੀਂ ਉਨ੍ਹਾਂ ਦੇ ਪਿਤਾ ਨੂੰ ਨਾ ਜਾਣੋ, ਤਾਂ ਉਹ ਤੁਹਾਡੇ ਦੀਨੀ ਭਰਾ ਹਨ ਅਤੇ ਤੁਹਾਡੇ ਮਿੱਤਰ ਹਨ। ਅਤੇ ਜਿਸ ਚੀਜ਼ ਵਿਚ ਤੁਹਾਡੇ ਤੋਂ ਗਲਤੀ ਹੋ ਜਾਵੇ ਤਾਂ ਉਸ ਦਾ ਤੁਹਾਡੇ ਉੱਪਰ ਕੋਈ ਭਾਰ ਨਹੀਂ, ਪਰੰਤੂ ਜਿਹੜੀ ਚੀਜ਼ ਤੁਸੀਂ ਦਿਲ ਤੋਂ (ਜਾਣ ਬੁੱਝ ਕੇ) ਕਰੋਂ, (ਉਸ ਦੀ ਪੁੱਛ ਹੋਵੇਗੀਂ)। ਅਤੇ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
النَّبِيُّ أَوْلَىٰ بِالْمُؤْمِنِينَ مِنْ أَنْفُسِهِمْ ۖ وَأَزْوَاجُهُ أُمَّهَاتُهُمْ ۗ وَأُولُو الْأَرْحَامِ بَعْضُهُمْ أَوْلَىٰ بِبَعْضٍ فِي كِتَابِ اللَّهِ مِنَ الْمُؤْمِنِينَ وَالْمُهَاجِرِينَ إِلَّا أَنْ تَفْعَلُوا إِلَىٰ أَوْلِيَائِكُمْ مَعْرُوفًا ۚ كَانَ ذَٰلِكَ فِي الْكِتَابِ مَسْطُورًا
ਅਤੇ ਨਬੀ ਦਾ ਅਧਿਕਾਰ ਮੋਮਿਨਾਂ ਲਈ ਉਨ੍ਹਾਂ ਦੇ ਆਪਣੇ ਪ੍ਰਾਣਾਂ ਤੋਂ ਵੀ ਵੱਧ ਹੈ। ਅਤੇ ਰਸੂਲ ਦੀਆਂ ਪਤਨੀਆਂ ਉਨ੍ਹਾਂ ਦੀਆਂ ਮਾਵਾਂ ਹਨ। ਅਤੇ ਅੱਲਾਹ ਦੀ ਕਿਤਾਬ ਵਿਚ ਰਿਸ਼ਤੇਦਾਰ, ਦੂਸਰੇ ਮੋਮਿਨਾਂ ਅਤੇ ਮੁਹਾਜਰਾਂ ਦੀ ਤੁਲਨਾ ਵਿਚ, ਇੱਕ ਦੂਜੇ ਤੋਂ ਜ਼ਿਆਦਾ ਸਬੰਧ ਰਖਦੇ ਹਨ। ਪਰੰਤੂ ਇਹ ਕਿ ਤੁਸੀਂ ਆਪਣੇ ਮਿੱਤਰਾਂ ਨਾਲ ਸਦ ਵਿਹਾਰ ਕਰਨਾ ਚਾਹੋ। ਇਹ ਕਿਤਾਬ ਵਿਚ ਲਿਖਿਆ ਹੋਇਆ ਹੈ।
وَإِذْ أَخَذْنَا مِنَ النَّبِيِّينَ مِيثَاقَهُمْ وَمِنْكَ وَمِنْ نُوحٍ وَإِبْرَاهِيمَ وَمُوسَىٰ وَعِيسَى ابْنِ مَرْيَمَ ۖ وَأَخَذْنَا مِنْهُمْ مِيثَاقًا غَلِيظًا
ਅਤੇ ਜਦੋਂ ਅਸੀਂ ਰਸੂਲਾਂ ਤੋਂ ਉਨ੍ਹਾਂ ਦਾ ਇਮਤਿਹਾਨ ਲਿਆ ਅਤੇ ਤੇਰੇ ਤੋਂ, ਨੂਹ ਤੋਂ, ਇਬਰਾਹੀਮ ਤੋਂ, ਮੂਸਾ ਤੋਂ ਅਤੇ ਮਰੀਅਮ ਦੇ ਪੁੱਤਰ ਈਸਾ ਤੋਂ। ਅਤੇ ਅਸੀਂ ਉਨ੍ਹਾਂ ਤੋਂ ਪੱਕਾ ਵਚਨ ਲਿਆ।
لِيَسْأَلَ الصَّادِقِينَ عَنْ صِدْقِهِمْ ۚ وَأَعَدَّ لِلْكَافِرِينَ عَذَابًا أَلِيمًا
ਤਾਂ ਜੋ ਅੱਲਾਹ ਸੱਚੇ ਲੋਕਾਂ ਤੋਂ ਉਨ੍ਹਾਂ ਦੀ ਸੱਚਾਈ ਦੇ ਸਬੰਧ ਵਿਚ ਸਵਾਲ ਕਰੇ ਅਤੇ ਇਨਕਾਰੀਆਂ ਲਈ ਉਸ ਨੇ ਦਰਦਨਾਕ ਸਜ਼ਾ ਤਿਆਰ ਕਰ ਰੱਖੀ ਹੈ।
يَا أَيُّهَا الَّذِينَ آمَنُوا اذْكُرُوا نِعْمَةَ اللَّهِ عَلَيْكُمْ إِذْ جَاءَتْكُمْ جُنُودٌ فَأَرْسَلْنَا عَلَيْهِمْ رِيحًا وَجُنُودًا لَمْ تَرَوْهَا ۚ وَكَانَ اللَّهُ بِمَا تَعْمَلُونَ بَصِيرًا
ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ। ਆਪਣੇ ਉੱਪਰ ਅੱਲਾਹ ਦੇ (ਕੀਤੇ? ਉਪਕਾਰ ਨੂੰ ਯਾਦ ਕਰੋ। ਜਦੋਂ’ ਤੁਹਾਡੇ ਉੱਪਰ ਫੌਜਾਂ ਚੜ੍ਹ ਆਈਆਂ ਤਾਂ ਅਸੀਂ ਉਨ੍ਹਾਂ ਤੇ ਇੱਕ ਹਨ੍ਹੇਰੀ ਭੇਜੀ ਅਤੇ ਇੱਕ ਅਜਿਹੀ ਫੌਜ ਜਿਹੜੀ ਤੁਹਾਨੂੰ ਦਿਖਾਈ ਨਹੀਂ’ ਚਿੰਦੀ ਸੀ। ਅਤੇ ਅੱਲਾਹ ਦੇਖਣ ਵਾਲਾ ਹੈ, ਜਿਹੜਾ ਕੁਝ ਤੁਸੀਂ ਕਰਦੇ ਹੋ।)
إِذْ جَاءُوكُمْ مِنْ فَوْقِكُمْ وَمِنْ أَسْفَلَ مِنْكُمْ وَإِذْ زَاغَتِ الْأَبْصَارُ وَبَلَغَتِ الْقُلُوبُ الْحَنَاجِرَ وَتَظُنُّونَ بِاللَّهِ الظُّنُونَا
ਜਦੋਂ ਉਹ ਤੁਹਾਡੇ ਤੇ ਚੜ੍ਹ ਆਏ, ਤੁਹਾਡੇ ਉੱਪਰ ਵਾਲੇ ਪਾਸਿਓ ਅਤੇ ਤੁਹਾਡੇ ਹੇਠਲੇ ਪਾਸਿਓ ਅਤੇ ਜਦੋਂ (ਤੁਹਾਡੀਆਂ) ਅੱਖਾਂ ਪੱਥਰਾ ਗਈਆਂ ਅਤੇ ਦਿਲ ਗਲ ਤੱਕ ਆ ਗਏ, ਅਤੇ ਤੁਸੀਂ ਅੱਲਾਹ ਦੇ ਨਾਲ ਭਾਂਤ ਭਾਂਤ ਦਾ ਵਿਚਾਰ ਕਰਨ ਲੱਗੇ।
Load More