Quran Apps in many lanuages:

Surah Al-Ahzab Ayahs #40 Translated in Punjabi

وَمَا كَانَ لِمُؤْمِنٍ وَلَا مُؤْمِنَةٍ إِذَا قَضَى اللَّهُ وَرَسُولُهُ أَمْرًا أَنْ يَكُونَ لَهُمُ الْخِيَرَةُ مِنْ أَمْرِهِمْ ۗ وَمَنْ يَعْصِ اللَّهَ وَرَسُولَهُ فَقَدْ ضَلَّ ضَلَالًا مُبِينًا
ਕਿਸੇ ਈਮਾਨ ਵਾਲੇ ਆਦਮੀ ਤੇ ਔਰਤ ਦੇ ਲਈ ਇਹ ਗੁੰਜਾਇਜ਼ ਨਹੀਂ ਕਿ ਜਦੋਂ ਅੱਲਾਹ ਅਤੇ ਉਸ ਦਾ ਰਸੂਲ ਕਿਸੇ ਮਾਮਲੇ ਦਾ ਫ਼ੈਸਲਾ ਕਰ ਦੇਣ ਤਾਂ ਫਿਰ ਉਨ੍ਹਾਂ ਲਈ ਉਸ (ਮਾਮਲੇ ਵਿਚ) ਕੋਈ ਅਧਿਕਾਰ ਬਾਕੀ ਰਹੇ। ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਹ ਪ੍ਰਤੱਖ ਕੁਰਾਹੇ ਪੈ ਗਿਆ।
وَإِذْ تَقُولُ لِلَّذِي أَنْعَمَ اللَّهُ عَلَيْهِ وَأَنْعَمْتَ عَلَيْهِ أَمْسِكْ عَلَيْكَ زَوْجَكَ وَاتَّقِ اللَّهَ وَتُخْفِي فِي نَفْسِكَ مَا اللَّهُ مُبْدِيهِ وَتَخْشَى النَّاسَ وَاللَّهُ أَحَقُّ أَنْ تَخْشَاهُ ۖ فَلَمَّا قَضَىٰ زَيْدٌ مِنْهَا وَطَرًا زَوَّجْنَاكَهَا لِكَيْ لَا يَكُونَ عَلَى الْمُؤْمِنِينَ حَرَجٌ فِي أَزْوَاجِ أَدْعِيَائِهِمْ إِذَا قَضَوْا مِنْهُنَّ وَطَرًا ۚ وَكَانَ أَمْرُ اللَّهِ مَفْعُولًا
ਅਤੇ ਜਦੋਂ ਤੁਸੀਂ ਉਸ ਬੰਦੇ ਨੂੰ ਆਖ ਰਹੇ ਸੀ। ਕਿ ਜਿਸ ਉੱਤੇ ਅੱਲਾਹ ਨੇ ਉਪਕਾਰ ਕੀਤਾ ਅਤੇ ਤੁਸੀਂ ਉਪਕਾਰ ਕੀਤਾ (ਇਹ ਕਹਿ ਰਹੇ ਸਨ) ਕਿ ਤੁਸੀਂ ਆਪਣੀ ਪਤਨੀ ਨੂੰ (ਆਪਣੇ ਕੋਲ) ਰੋਕ ਕੇ ਰੱਖੋ ਅਤੇ ਅੱਲਾਹ ਤੋਂ ਡਰੋ। ਅਤੇ ਤੁਸੀਂ ਆਪਣੇ ਦਿਲ ਵਿਚ ਇਹ ਗੱਲ ਛੁਪਾ ਰੱਖੀ ਸੀ, ਜਿਸ ਨੂੰ ਅੱਲਾਹ ਪ੍ਰਗਟ ਕਰਨ ਵਾਲਾ ਸੀ। ਅਤੇ ਤੁਸੀ’ ਲੋਕਾਂ ਤੋਂ ਡਰ ਰਹੇ ਸੀ। (ਜਦੋਂ ਕਿ) ਅੱਲਾਹ ਵਧੇਰੇ ਹੱਕਦਾਰ ਹੈ ਕਿ ਤੁਸੀਂ ਉਸ (ਅੱਲਾਹ ਤੋਂ) ਡਰੋ। ਫਿਰ ਜਦੋਂ ਜੈਦ ਉਸ ਤੋਂ ਆਪਣੀ ਇੱਛਾ ਪੂਰਤੀ ਕਰ ਚੁੱਕਿਆ ’ਤਾਂ ਅਸੀਂ’ ਤੁਹਾਡੇ ਨਾਲ ਉਸ ਦਾ ਨਿਕਾਹ ਕਰ ਦਿੱਤਾ। ਤਾਂ ਕਿ ਈਮਾਨ ਵਾਲਿਆਂ ਲਈ ਆਪਣੇ ਮੂੰਹ ਬੋਲੇ (ਪਾਲਕ) ਪੁੱਤਰਾਂ ਦੀਆਂ ਪਤਨੀਆਂ (ਨਾਲ ਨਿਕਾਹ ਕਰਨ) ਦੇ ਬਾਰੇ ਕੋਈ ਸੰਕੋਚ ਨਾ ਰਹੇ। ਜਦੋਂ ਕਿ ਉਹ ਉਨ੍ਹਾਂ ਨਾਲ ਆਪਣੀ ਜ਼ਰੂਰਤ ਪੂਰੀ ਕਰ ਲੈਣ। ਅਤੇ ਅੱਲਾਹ ਦਾ ਹੁਕਮ ਹੌਣ ਵਾਲਾ ਹੀ ਸੀ।
مَا كَانَ عَلَى النَّبِيِّ مِنْ حَرَجٍ فِيمَا فَرَضَ اللَّهُ لَهُ ۖ سُنَّةَ اللَّهِ فِي الَّذِينَ خَلَوْا مِنْ قَبْلُ ۚ وَكَانَ أَمْرُ اللَّهِ قَدَرًا مَقْدُورًا
ਰਸੂਲ ਦੇ ਲਈ ਇਸ ਵਿਚ ਕੋਈ ਘਾਟਾ ਨਹੀਂ ਜਿਹੜਾ ਅੱਲਾਹ ਨੇ ਉਸ ਲਈ ਨਿਰਧਾਰਿਤ ਕਰ ਦਿੱਤਾ ਹੋਵੇ। ਇਹ ਹੀ ਅੱਲਾਹ ਦੀ ਸੁੰਨਤ ਦੀ (ਮਰਿਆਦਾ) ਉਨ੍ਹਾਂ ਪੈਗ਼ੰਬਰਾਂ ਦੇ ਮਾਮਲੇ ਵਿਚ ਰਹੀ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਅੱਲਾਹ ਦਾ ਹੁਕਮ ਇੱਕ ਅੰਤਮ ਫੈਸਲਾ ਹੁੰਦਾ ਹੈ।
الَّذِينَ يُبَلِّغُونَ رِسَالَاتِ اللَّهِ وَيَخْشَوْنَهُ وَلَا يَخْشَوْنَ أَحَدًا إِلَّا اللَّهَ ۗ وَكَفَىٰ بِاللَّهِ حَسِيبًا
ਉਹ ਅੱਲਾਹ ਦੇ ਹੁਕਮਾਂ ਨੂੰ ਪਹੁੰਚਾਉਂਦੇ ਸਨ ਅਤੇ ਉਸ ਤੋਂ ਹੀ ਡਰਦੇ ਸਨ। (ਉਹ) ਅੱਲਾਹ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ ਸਨ। ਅਤੇ ਅੱਲਾਹ ਹਿਸਾਬ ਲੈਣ ਲਈ ਕਾਫ਼ੀ ਹੈ।
مَا كَانَ مُحَمَّدٌ أَبَا أَحَدٍ مِنْ رِجَالِكُمْ وَلَٰكِنْ رَسُولَ اللَّهِ وَخَاتَمَ النَّبِيِّينَ ۗ وَكَانَ اللَّهُ بِكُلِّ شَيْءٍ عَلِيمًا
ਮੁਹੰਮਦ ਤੁਹਾਡੇ ਆਦਮੀਆਂ ਵਿਚੋਂ ਕਿਸੇ ਦੇ ਪਿਤਾ ਨਹੀਂ। ਪ੍ਰੰਤੂ ਉਹ ਅੱਲਾਹ ਦੇ ਸੰਦੇਸ਼ ਵਾਹਕ (ਰਸੂਲ) ਅਤੇ ਨਬੀਆਂ ਵਿਚੋਂ ਆਖ਼ਰੀ ਹਨ। ਅਤੇ ਅੱਲਾਹ ਹਰ ਚੀਜ਼ ਦਾ ਗਿਆਨ ਰੱਖਣ ਵਾਲਾ ਹੈ।

Choose other languages: