Quran Apps in many lanuages:

Surah Al-Alaq Translated in Punjabi

اقْرَأْ بِاسْمِ رَبِّكَ الَّذِي خَلَقَ
ਪੜ੍ਹੋ, ਆਪਣੇ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ ਹੈ।
خَلَقَ الْإِنْسَانَ مِنْ عَلَقٍ
ਮਨੁੱਖ ਨੂੰ ਅਲਕ (ਜੰਮੇ ਹੋਏ ਲਹੂ) ਤੋਂ ਪੈਦਾ ਕੀਤਾ।
اقْرَأْ وَرَبُّكَ الْأَكْرَمُ
ਪੜ੍ਹੋ, ਤੇਰਾ ਰੱਬ ਬਹੁਤ ਕਰੀਮ ਹੈ।
الَّذِي عَلَّمَ بِالْقَلَمِ
ਜਿਸ ਨੇ ਕਲਮ ਨਾਲ ਗਿਆਨ ਸਿਖਾਇਆ।
عَلَّمَ الْإِنْسَانَ مَا لَمْ يَعْلَمْ
ਮਨੁੱਖ ਨੂੰ ਉਹ ਕੂਝ ਸਿਖਾਇਆ ਜਿਹੜਾ ਉਹ ਜਾਣਦਾ ਨਹੀਂ ਸੀ।
كَلَّا إِنَّ الْإِنْسَانَ لَيَطْغَىٰ
ਕਦੇ ਵੀ ਨਹੀਂ, ਮਨੁੱਖ ਬਗ਼ਾਵਤ ਕਰਦਾ ਹੈ।
أَنْ رَآهُ اسْتَغْنَىٰ
ਇਸ ਅਧਾਰ ਤੇ, ਕਿ ਉਹ ਆਪਣੇ ਆਪ ਨੂੰ ਆਤਮ- ਨਿਰਭਰ ਦੇਖਦਾ ਹੈ।
إِنَّ إِلَىٰ رَبِّكَ الرُّجْعَىٰ
ਬੇਸ਼ੱਕ ਤੇਰੇ ਰੱਬ ਵੱਲ ਹੀ ਵਾਪਿਸ ਮੁੜਨਾ ਹੈ।
أَرَأَيْتَ الَّذِي يَنْهَىٰ
ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜੋ ਮਨ੍ਹਾ ਕਰਦਾ ਹੈ।
عَبْدًا إِذَا صَلَّىٰ
ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੋਵੇ।
Load More