Surah Al-Anaam Translated in Punjabi
الْحَمْدُ لِلَّهِ الَّذِي خَلَقَ السَّمَاوَاتِ وَالْأَرْضَ وَجَعَلَ الظُّلُمَاتِ وَالنُّورَ ۖ ثُمَّ الَّذِينَ كَفَرُوا بِرَبِّهِمْ يَعْدِلُونَ
ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਬਣਾਇਆ, ਹਨੇਰਿਆਂ ਅਤੇ ਪ੍ਰਕਾਸ਼ ਨੂੰ ਬਣਾਇਆ। ਫਿਰ ਵੀ ਇਨਕਾਰੀ ਲੋਕ ਦੂਸਰਿਆਂ ਨੂੰ ਆਪਣੇ ਰੱਬ ਦਾ ਸ਼ਰੀਕ ਬਣਾਉਂਦੇ ਹਨ।
هُوَ الَّذِي خَلَقَكُمْ مِنْ طِينٍ ثُمَّ قَضَىٰ أَجَلًا ۖ وَأَجَلٌ مُسَمًّى عِنْدَهُ ۖ ثُمَّ أَنْتُمْ تَمْتَرُونَ
ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਮੈਦਾ ਕੀਤਾ। ਫਿਰ ਇੱਕ ਸਮਾਂ ਨਿਯਤ ਕੀਤਾ ਅਤੇ ਉਸ ਸਮੇਂ ਦਾ ਗਿਆਨ ਉਸ ਕੋਲ ਹੀ ਹੈ। ਫਿਰ ਵੀ ਤੁਸੀਂ ਸ਼ੱਕ ਕਰਦੇ ਹੋ।
وَهُوَ اللَّهُ فِي السَّمَاوَاتِ وَفِي الْأَرْضِ ۖ يَعْلَمُ سِرَّكُمْ وَجَهْرَكُمْ وَيَعْلَمُ مَا تَكْسِبُونَ
ਅਤੇ ਉਹ ਹੀ ਅੱਲਾਹ ਆਕਾਸ਼ਾਂ ਵਿਚ ਹੈ ਅਤੇ ਉਹੀ ਧਰਤੀ ਵਿੱਚ। ਉਹ ਤੁਹਾਡੀਆਂ ਲੁਕੀਆਂ- ਛਿਪੀਆਂ ਨੂੰ ਜਾਣਦਾ ਹੈ। ਅਤੇ ਜਿਹੜਾ ਕੰਮ ਤੁਸੀ ਕਰਦੇ ਹੋ ਉਹ ਜਾਣਦਾ ਹੈ।
وَمَا تَأْتِيهِمْ مِنْ آيَةٍ مِنْ آيَاتِ رَبِّهِمْ إِلَّا كَانُوا عَنْهَا مُعْرِضِينَ
ਅਤੇ ਉਨ੍ਹਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਜਿਹੜੀਆਂ ਨਿਸ਼ਾਨੀਆਂ ਵੀ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਉਸ ਤੋਂ ਬੇ-ਮੁੱਖ ਹੁੰਦੇ ਹਨ।
فَقَدْ كَذَّبُوا بِالْحَقِّ لَمَّا جَاءَهُمْ ۖ فَسَوْفَ يَأْتِيهِمْ أَنْبَاءُ مَا كَانُوا بِهِ يَسْتَهْزِئُونَ
ਇਸ ਲਈ ਜਿਹੜੀ ਸਚਾਈ ਉਨ੍ਹਾਂ ਕੋਲ ਆਈ ਹੈ ਉਸ ਨੂੰ ਵੀ ਉਨ੍ਹਾਂ ਨੇ ਝੁਠਲਾ ਦਿੱਤਾ ਹੈ ਇਸ ਲਈ ਜਲਦੀ ਹੀ ਉਨ੍ਹਾਂ ਕੋਲ ਉਸ ਵਸਤੂ ਦੀਆਂ ਖ਼ਬਰਾਂ ਆਉਣਗੀਆਂ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ।
أَلَمْ يَرَوْا كَمْ أَهْلَكْنَا مِنْ قَبْلِهِمْ مِنْ قَرْنٍ مَكَّنَّاهُمْ فِي الْأَرْضِ مَا لَمْ نُمَكِّنْ لَكُمْ وَأَرْسَلْنَا السَّمَاءَ عَلَيْهِمْ مِدْرَارًا وَجَعَلْنَا الْأَنْهَارَ تَجْرِي مِنْ تَحْتِهِمْ فَأَهْلَكْنَاهُمْ بِذُنُوبِهِمْ وَأَنْشَأْنَا مِنْ بَعْدِهِمْ قَرْنًا آخَرِينَ
ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਕੌਮਾਂ ਨੂੰ ਨਸ਼ਟ ਕੀਤਾ ਹੈ। ਉਨ੍ਹਾਂ ਨੂੰ ਅਸੀਂ ਧਰਤੀ ਉੱਪਰ ਉਨਾਂ ਸਥਾਪਿਤ ਕੀਤਾ ਸੀ ਜਿਨ੍ਹਾਂ ਤੁਹਾਨੂੰ ਨਹੀ ਕੀਤਾ। ’ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਮੌਲ੍ਹੇਧਾਰ ਮੀਂਹ ਪਾਇਆ ਅਤੇ ਅਸੀਂ’ ਨਹਿਰਾਂ ਬਹਾਈਆਂ ਜਿਹੜੀਆਂ ਉਨ੍ਹਾਂ ਦੇ ਥੱਲੇ ਵਗਦੀਆਂ ਸਨ ਫਿਰ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੇ ਕਾਰਨ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਤੋਂ ਬਾਅਦ ਫਿਰ ਅਸੀਂ ਦੂਸਰੀਆਂ ਕੌਮਾਂ ਨੂੰ ਉਠਾਇਆ।
وَلَوْ نَزَّلْنَا عَلَيْكَ كِتَابًا فِي قِرْطَاسٍ فَلَمَسُوهُ بِأَيْدِيهِمْ لَقَالَ الَّذِينَ كَفَرُوا إِنْ هَٰذَا إِلَّا سِحْرٌ مُبِينٌ
ਅਤੇ ਜੇਕਰ ਅਸੀਂ ਤੁਹਾਡੇ ਉੱਤੇ ਇਹੋ ਜਿਹੀਆਂ ਕਿਤਾਬਾਂ ਉਤਾਰਦੇ ਹੱਥਾਂ ਨਾਲ ਡੂਹ ਵੀ ਲੈਂਦੇ ਤਾਂ ਵੀ ਇਨਕਾਰੀ ਇਹੋ ਆਖਦੇ ਕਿ ਇਹ ਤਾਂ ਖੁੱਲਮ ਖੁੱਲ੍ਹਾ ਜਾਦੂ ਹੈ।
وَقَالُوا لَوْلَا أُنْزِلَ عَلَيْهِ مَلَكٌ ۖ وَلَوْ أَنْزَلْنَا مَلَكًا لَقُضِيَ الْأَمْرُ ثُمَّ لَا يُنْظَرُونَ
ਅਤੇ ਉਹ ਕਹਿੰਦੇ ਕਿ ਉਨ੍ਹਾਂ ਉੱਪਰ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ?ਅਤੇ ਜੇਕਰ ਅਸੀਂ ਕੋਈ ਫ਼ਰਿਸ਼ਤਾ ਉਤਾਰਦੇ ਤਾਂ ਮਾਮਲੇ ਦਾ ਫੈਸਲਾ ਹੋ ਜਾਂਦਾ, ਫਿਰ ਉਨ੍ਹਾਂ ਨੂੰ ਕੋਈ ਮੋਹਲਤ ਨਾ ਮਿਲਦੀ।
وَلَوْ جَعَلْنَاهُ مَلَكًا لَجَعَلْنَاهُ رَجُلًا وَلَلَبَسْنَا عَلَيْهِمْ مَا يَلْبِسُونَ
ਅਤੇ ਜੇਕਰ ਕਿਸੇ ਫ਼ਰਿਸ਼ਤੇ ਨੂੰ ਸੰਦੇਸ਼ ਵਾਹਕ ਬਣਾ ਕੇ ਭੇਜਦੇ ਤਾਂ ਉਸ ਨੂੰ ਵੀ ਮਨੁੱਖ ਬਣਾਉਂਦੇ ਅਤੇ ਉਨ੍ਹਾਂ ਨੂੰ ਉਸੇ ਸ਼ੱਕ ਵਿਚ ਪਾ ਦਿੰਦੇ ਜਿਸ ਵਿਚ ਉਹ ਹੁਣ ਪਏ ਹਨ।
وَلَقَدِ اسْتُهْزِئَ بِرُسُلٍ مِنْ قَبْلِكَ فَحَاقَ بِالَّذِينَ سَخِرُوا مِنْهُمْ مَا كَانُوا بِهِ يَسْتَهْزِئُونَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ ਦਾ ਮਖੌਲ ਉਡਾਇਆ ਗਿਆ ਤਾਂ ਉਨ੍ਹਾਂ ਵਿਚੋਂ’ ਜਿਨ੍ਹਾਂ ਲੋਕਾਂ ਨੇ ਮਖੌਲ ਕੀਤਾ ਉਨ੍ਹਾਂ ਨੂੰ ਉਸੇ ਚੀਜ਼ ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਦੇ ਸਨ।
Load More