Surah Al-Anbiya Translated in Punjabi
اقْتَرَبَ لِلنَّاسِ حِسَابُهُمْ وَهُمْ فِي غَفْلَةٍ مُعْرِضُونَ
ਲੋਕਾਂ ਲਈ ਉਨ੍ਹਾਂ ਦਾ ਹਿਸਾਬ ਨਜ਼ਦੀਕ ਆ ਗਿਆ ਹੈ ਅਤੇ ਉਹ ਆਸਾਵਧਾਨੀ ਵਿਚ ਪਏ ਮੂੰਹ ਮੋੜ ਰਹੇ ਹਨ।
مَا يَأْتِيهِمْ مِنْ ذِكْرٍ مِنْ رَبِّهِمْ مُحْدَثٍ إِلَّا اسْتَمَعُوهُ وَهُمْ يَلْعَبُونَ
ਉਨ੍ਹਾਂ ਦੇ ਪਾਲਣਹਾਰ ਵੱਲੋਂ ਜਿਹੜਾ ਵੀ ਨਵਾਂ ਉਪਦੇਸ਼ ਉਨ੍ਹਾਂ ਦੇ ਕੋਲ ਆਉਂਦਾ ਹੈ, ਉਹ ਉਸ ਦਾ ਮਜ਼ਾਕ ਕਰਦੇ ਹੋਏ ਸੁਣਦੇ ਹਨ।
لَاهِيَةً قُلُوبُهُمْ ۗ وَأَسَرُّوا النَّجْوَى الَّذِينَ ظَلَمُوا هَلْ هَٰذَا إِلَّا بَشَرٌ مِثْلُكُمْ ۖ أَفَتَأْتُونَ السِّحْرَ وَأَنْتُمْ تُبْصِرُونَ
ਉਨ੍ਹਾਂ ਦੇ ਮਨ ਆਸਾਵਧਾਨੀ ਵਿਚ ਖੁੱਭੇ ਹਨ। ਅਤੇ ਅਤਿਆਚਾਰੀਆਂ ਨੇ ਆਪਿਸ ਵਿਚ ਇਹ ਕਾਨਾਫੂਸੀ ਕੀਤੀ ਕਿ ਇਹ ਤਾਂ ਤੁਹਾਡੇ ਵਰਗਾ ਹੀ ਇਕ ਆਦਮੀ ਹੈ। ਫਿਰ ਤੁਸੀਂ ਕਿਉਂ ਅੱਖਾਂ ਨਾਲ ਦੇਖੇ ਬਿਨ੍ਹਾਂ ਇਸ ਦੇ ਜਾਦੂ ਵਿਚ ਫੱਸਦੇ ਹੋ।
قَالَ رَبِّي يَعْلَمُ الْقَوْلَ فِي السَّمَاءِ وَالْأَرْضِ ۖ وَهُوَ السَّمِيعُ الْعَلِيمُ
ਰਸੂਲ ਨੇ ਕਿਹਾ, ਕਿ ਮੇਰਾ ਪਾਲਣਹਾਰ ਹਰੇਕ ਗੱਲ ਨੂੰ ਜਾਣਦਾ ਹੈ, ਚਾਹੇ ਉਹ ਅਸਮਾਨ ਵਿਚ ਹੋਵੇ ਜਾਂ ਧਰਤੀ ਵਿਚ। ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
بَلْ قَالُوا أَضْغَاثُ أَحْلَامٍ بَلِ افْتَرَاهُ بَلْ هُوَ شَاعِرٌ فَلْيَأْتِنَا بِآيَةٍ كَمَا أُرْسِلَ الْأَوَّلُونَ
ਸਗੋਂ ਉਹ ਕਹਿੰਦੇ ਹਨ ਕਿ ਇਹ ਤਾਂ ਕੁਲੇਖਾ ਪਾਉ ਸੁਪਨਾ ਹੈ। ਸਗੋਂ ਇਸ ਨੂੰ ਉਨ੍ਹਾਂ ਨੇ ਖੁਦ ਘੜਿਆ ਹੈ। ਸਗੋਂ ਉਹ ਇੱਕ ਕਵੀ ਹੈ। ਉਸ ਨੂੰ ਚਾਹੀਦਾ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਲਿਆਵੇ ਜਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਨਾਲ ਪਿੱਛਲੇ ਰਸੂਲ ਭੇਜੇ ਗਏ ਸਨ।
مَا آمَنَتْ قَبْلَهُمْ مِنْ قَرْيَةٍ أَهْلَكْنَاهَا ۖ أَفَهُمْ يُؤْمِنُونَ
ਇਨ੍ਹਾਂ ਤੋਂ ਪਹਿਲਾਂ ਕਿਸੇ ਸ਼ਹਿਰ ਦੇ ਲੋਕ ਵੀ, ਜਿਸ ਨੂੰ ਅਸੀਂ ਨਸ਼ਟ ਕੀਤਾ, ਈਮਾਨ ਨਹੀਂ ਲਿਆਏ, ਤਾਂ ਕੀ ਇਹ ਲੋਕ ਈਮਾਨ ਲਿਆਉਣਗੇ
وَمَا أَرْسَلْنَا قَبْلَكَ إِلَّا رِجَالًا نُوحِي إِلَيْهِمْ ۖ فَاسْأَلُوا أَهْلَ الذِّكْرِ إِنْ كُنْتُمْ لَا تَعْلَمُونَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਜਿਸ ਨੂੰ ਅਸੀਂ ਰਸੂਲ ਬਣਾ ਕੇ ਭੇਜਿਆ ਮਨੁੱਖਾਂ ਵਿਚੋਂ ਹੀ ਭੇਜਿਆ। ਅਸੀਂ ਉਸ ਵੱਲ ਵਹੀ ਭੇਜਦੇ ਸੀ। ਤੁਸੀਂ ਕਿਤਾਬ ਵਾਲਿਆਂ ਨੂੰ ਪੁੱਛ ਲਉ ਜੇਕਰ ਤੁਸੀਂ ਨਹੀਂ ਜਾਣਦੇ।
وَمَا جَعَلْنَاهُمْ جَسَدًا لَا يَأْكُلُونَ الطَّعَامَ وَمَا كَانُوا خَالِدِينَ
ਅਤੇ ਅਸੀਂ ਉਨ੍ਹਾਂ ਰਸੂਲਾਂ ਨੂੰ ਅਜਿਹੇ ਸਰੀਰ ਨਹੀਂ ਦਿੱਤੇ ਸਨ ਕਿ ਉਹ ਰੋਟੀ ਨਾ ਖਾਂਦੇ ਹੋਣ। ਨਾ ਹੀ ਉਹ ਹਮੇਸ਼ਾ ਰਹਿਣ ਵਾਲੇ ਸਨ।
ثُمَّ صَدَقْنَاهُمُ الْوَعْدَ فَأَنْجَيْنَاهُمْ وَمَنْ نَشَاءُ وَأَهْلَكْنَا الْمُسْرِفِينَ
ਫਿਰ ਅਸੀਂ’ ਉਨ੍ਹਾਂ ਨਾਲ ਕੀਤੇ ਹੋਏ ਵਾਅਦੇ ਨੂੰ ਸੱਚਾ ਕਰਕੇ ਦਿਖਾਇਆ। ਤਾਂ ਫਿਰ ਉਨ੍ਹਾਂ ਨੂੰ ਅਤੇ ਜਿਸ ਜਿਸ ਨੂੰ ਅਸੀਂ ਚਾਹਿਆ, ਬਚਾ ਲਿਆ। ਅਤੇ ਅਸੀਂ ਹੱਦਾਂ ਪਾਰ ਕਰਨ ਵਾਲਿਆਂ ਨੂੰ ਨਸ਼ਟ ਕਰ ਦਿੱਤਾ।
لَقَدْ أَنْزَلْنَا إِلَيْكُمْ كِتَابًا فِيهِ ذِكْرُكُمْ ۖ أَفَلَا تَعْقِلُونَ
ਅਸੀਂ ਤੁਹਾਡੇ ਵੱਲ ਇੱਕ ਕਿਤਾਬ ਉਤਾਰੀ ਹੈ, ਜਿਸ ਵਿਚ ਤੁਹਾਡਾ ਜਿਕਰ ਹੈ ਫਿਰ ਕੀ ਤੁਸੀਂ ਨਹੀਂ ਸਮਝਦੇ।
Load More