Surah Al-Anfal Translated in Punjabi

يَسْأَلُونَكَ عَنِ الْأَنْفَالِ ۖ قُلِ الْأَنْفَالُ لِلَّهِ وَالرَّسُولِ ۖ فَاتَّقُوا اللَّهَ وَأَصْلِحُوا ذَاتَ بَيْنِكُمْ ۖ وَأَطِيعُوا اللَّهَ وَرَسُولَهُ إِنْ كُنْتُمْ مُؤْمِنِينَ

ਉਹ ਤੁਹਾਡੇ ਤੋਂ ਅਨਫ਼ਾਲ (ਲੜਾਈ ਵਿਚ ਲੁੱਟੇ ਮਾਲ) ਦੇ ਸਬੰਧ ਵਿਚ ਪੁੱਛਦੇ ਹਨ। ਆਖੋ, ਕਿ ਅਨਫ਼ਾਲ ਅੱਲਾਹ ਅਤੇ ਉਸ ਦੇ ਰਸੂਲ ਦਾ ਹੈ। ਇਸ ਲਈ ਤੁਸੀ’ ਲੋਕ ਅੱਲਾਹ ਤੋਂ ਡਰੋ। ਆਪਣੇ ਆਪਸੀ ਸਬੰਧਾਂ ਵਿਚ ਸੁਧਾਰ ਕਰੋ। ਅੱਲਾਹ ਅਤੇ ਉਸਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ। ਜੇਕਰ ਤੂਸੀਂ’ ਰੱਬ ਤੇ ਈਮਾਨ ਰੱਖਦੇ ਹੋ।
إِنَّمَا الْمُؤْمِنُونَ الَّذِينَ إِذَا ذُكِرَ اللَّهُ وَجِلَتْ قُلُوبُهُمْ وَإِذَا تُلِيَتْ عَلَيْهِمْ آيَاتُهُ زَادَتْهُمْ إِيمَانًا وَعَلَىٰ رَبِّهِمْ يَتَوَكَّلُونَ

ਈਮਾਨ ਵਾਲੇ ਤਾਂ ਉਹ ਹਨ ਕਿ ਜਦੋਂ ਅੱਲਾਹ ਦਾ ਨਾਮ ਉਨ੍ਹਾਂ ਦੇ ਸਾਹਮਣੇ ਪੜ੍ਹੀਆਂ ਜਾਣ, ਤਾਂ ਉਨ੍ਹਾਂ ਦਾ ਈਮਾਨ ਵਧਾ ਦਿੰਦੀਆਂ ਹਨ ਅਤੇ ਉਹ ਆਪਣੇ ਰੱਬ ਤੇ ਭਰੋਸਾ ਰੱਖਦੇ ਹਨ।
الَّذِينَ يُقِيمُونَ الصَّلَاةَ وَمِمَّا رَزَقْنَاهُمْ يُنْفِقُونَ

ਉਹ ਨਮਾਜ਼ ਸਥਾਪਿਤ ਕਰਦੇ ਹਨ। ਅਤੇ ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ, ਉਹ ਉਸ ਵਿਚੋਂ ਖਰਚ ਕਰਦੇ ਹਨ।
أُولَٰئِكَ هُمُ الْمُؤْمِنُونَ حَقًّا ۚ لَهُمْ دَرَجَاتٌ عِنْدَ رَبِّهِمْ وَمَغْفِرَةٌ وَرِزْقٌ كَرِيمٌ

ਇਹ ਲੋਕ ਹੀ ਅਸਲ ਵਿਚ ਮੌਮਿਨ (ਆਸਥਾਵਾਨ) ਹਨ। ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਉੱਚੇ ਦਰਜੇ ਅਤੇ ਬਖ਼ਸ਼ਿਸ਼ ਹੈ। ਅਤੇ ਉਨ੍ਹਾਂ ਲਈ ਇੱਜ਼ਤ ਦੀ ਰੋਜ਼ੀ ਹੈ।
كَمَا أَخْرَجَكَ رَبُّكَ مِنْ بَيْتِكَ بِالْحَقِّ وَإِنَّ فَرِيقًا مِنَ الْمُؤْمِنِينَ لَكَارِهُونَ

ਜਿਵੇਂ ਕਿ ਤੁਹਾਡੇ ਰੱਬ ਨੇ ਤੁਹਾਨੂੰ ਜਿੱਤ ਦੀ ਖ੍ੁਸ਼ਖ਼ਬਰੀ ਦੇ ਨਾਲ ਤੁਹਾਡੇ ਘਰ ਚੋਂ ਭੇਜਿਆ ਅਤੇ ਮੌਮਿਨਾਂ ਦੇ ਇਕ ਦਲ ਨੂੰ ਇਹ ਪਸੰਦ ਨਹੀਂ ਸੀ।
يُجَادِلُونَكَ فِي الْحَقِّ بَعْدَمَا تَبَيَّنَ كَأَنَّمَا يُسَاقُونَ إِلَى الْمَوْتِ وَهُمْ يَنْظُرُونَ

ਉਹ ਇਸ ਸਜ਼ਾਈ ਦੇ ਸਸ਼ੰਧ ਵਿਚ ਤੁਹਾਡੇ ਨਾਲ ਤਰਕ ਵਿਤਰਕ ਰਹੇ ਸਨ, ਇਸ ਉਪਰੰਤ ਵੀ ਕਿ ਉਹ ਸਪੱਸ਼ਟ ਹੋ ਚੁਕਿਆ ਸੀ। ਸਮਝੋ ਉਹ ਆਪਣੀਆਂ ਅੱਖਾਂ ਸਾਹਮਣੇ ਵੇਖਦਿਆ, ਮੌਤ ਵੱਲ ਧੱਕੇ ਜਾ ਰਹੇ ਹੋਣ।
وَإِذْ يَعِدُكُمُ اللَّهُ إِحْدَى الطَّائِفَتَيْنِ أَنَّهَا لَكُمْ وَتَوَدُّونَ أَنَّ غَيْرَ ذَاتِ الشَّوْكَةِ تَكُونُ لَكُمْ وَيُرِيدُ اللَّهُ أَنْ يُحِقَّ الْحَقَّ بِكَلِمَاتِهِ وَيَقْطَعَ دَابِرَ الْكَافِرِينَ

ਅਤੇ ਜਦੋਂ ਅੱਲਾਹ ਤੁਹਾਨੂੰ ਵਚਨ ਦੇ ਰਿਹਾ ਸੀ, ਕਿ ਦੋ ਦਲਾਂ ਵਿਚ ਇਕ ਦਲ ਤੁਹਾਨੂੰ ਮਿਲ ਜਾਵੇਗਾ। ਅਤੇ ਤੁਸੀਂ ਚਾਹੁੰਦੇ ਸੀ ਕਿ ਜਿਸ ਵਿਚ ਕੋਈ ਕੰਡਾ ਨਾ ਲੱਗੇ ਉਹ ਤੁਹਾਨੂੰ ਮਿਲ ਜਾਵੇ। ਅਤੇ ਅੱਲਾਹ ਚਾਹੁੰਦਾ ਸੀ ਕਿ ਉਹ ਸੱਚ ਦਾ ਸੱਚ ਹੋਣਾ ਸਿੱਧ ਕਰ ਦੇਵੇ ਆਪਣੇ ਹੁਕਮ ਨਾਲ ਅਤੇ ਇਨਕਾਰੀਆਂ ਦੀ ਜੜ੍ਹ ਕੱਟ ਦੇਵੇ।
لِيُحِقَّ الْحَقَّ وَيُبْطِلَ الْبَاطِلَ وَلَوْ كَرِهَ الْمُجْرِمُونَ

ਤਾਂ ਜੋ ਸੱਚ, ਸੱਚ ਹੋ ਕੇ ਰਹਿ ਜਾਵੇ ਅਤੇ ਕੂੜ, ਕੂੜ ਹੋ ਕੇ ਰਹਿ ਜਾਵੇ। ਭਾਵੇਂ ਮੁਜਰਿਮਾਂ ਨੂੰ ਉਹ ਕਿੰਨਾਂ ਵੀ ਬੁਰਾ ਲੱਗੇ।
إِذْ تَسْتَغِيثُونَ رَبَّكُمْ فَاسْتَجَابَ لَكُمْ أَنِّي مُمِدُّكُمْ بِأَلْفٍ مِنَ الْمَلَائِكَةِ مُرْدِفِينَ

ਜਦੋਂ ਤੁਸੀਂ ਆਪਣੇ ਰੱਬ ਅੱਗੇ ਅਰਦਾਸ ਕਰ ਰਹੇ ਸੀ ਤਾਂ ਉਸ ਨੇ ਤੁਹਾਡੀ ਅਰਦਾਸ ਸੁਣੀ ਤੇ ਕਿਹਾ ਕਿ ਮੈਂ` ਤੁਹਾਡੀ ਮਦਦ ਲਈ ਇੱਕ ਹਜ਼ਾਰ ਫ਼ਰਿਸ਼ਤੇ ਲਗਾਤਾਰ ਭੇਜ ਰਿਹਾ ਹਾਂ।
وَمَا جَعَلَهُ اللَّهُ إِلَّا بُشْرَىٰ وَلِتَطْمَئِنَّ بِهِ قُلُوبُكُمْ ۚ وَمَا النَّصْرُ إِلَّا مِنْ عِنْدِ اللَّهِ ۚ إِنَّ اللَّهَ عَزِيزٌ حَكِيمٌ

ਇਹ ਅੱਲਾਹ ਨੇ ਸਿਰਫ਼ ਇਸ ਲਈ ਸੰਤੁਸ਼ਟ ਹੋ ਜਾਣ ਅਤੇ ਮਦਦ ਤਾਂ ਅੱਲਾਹ ਪਾਸੋਂ ਹੀ ਆਉਂਦੀ ਹੈ। ਬੇਸ਼ੱਕ ਅੱਲਾਹ ਸ਼ਕਤੀਵਾਨ ਅਤੇ ਬਿਬੇਕਸ਼ੀਲ ਹੈ।
Load More