Surah Al-Araf Translated in Punjabi
كِتَابٌ أُنْزِلَ إِلَيْكَ فَلَا يَكُنْ فِي صَدْرِكَ حَرَجٌ مِنْهُ لِتُنْذِرَ بِهِ وَذِكْرَىٰ لِلْمُؤْمِنِينَ
(ਹੇ ਮੁਹੰਮਦ!) ਇਹ ਕਿਤਾਬ ਜਿਹੜੀ ਤੁਹਾਡੇ ਉੱਤੇ ਉਤਾਰੀ ਗਈ ਹੈ, ਇਸ ਤੋਂ ਤੁਹਾਡਾ ਹਿਰਦਾ ਤੰਗ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਸੀਂ ਇਸ ਰਾਹੀਂ ਲੋਕਾਂ ਨੂੰ ਸੁਚੇਤ ਕਰੋ ਅਤੇ ਇਹ ਈਮਾਨ ਵਾਲਿਆਂ ਲਈ ਨਸੀਹਤ ਹੈ।
اتَّبِعُوا مَا أُنْزِلَ إِلَيْكُمْ مِنْ رَبِّكُمْ وَلَا تَتَّبِعُوا مِنْ دُونِهِ أَوْلِيَاءَ ۗ قَلِيلًا مَا تَذَكَّرُونَ
ਜਿਹੜਾ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਪਰ ਉਤਰਿਆ ਹੈ, ਇਸ ਦਾ ਪਾਲਣ ਕਰੋ ਅਤੇ ਇਸ ਤੋਂ’ ਬਿਨ੍ਹਾਂ ਕਿਸੇ ਹੋਰ ਸਰਪ੍ਰਸਤਾਂ ਦੀ ਆਗਿਆ ਦਾ ਪਾਲਣ ਨਾ ਕਰੋ। ਤੁਸੀਂ ਬਹੁਤ ਹੀ ਘੱਟ ਉਪਦੇਸ਼ ਮੰਨਦੇ ਹੋ।
وَكَمْ مِنْ قَرْيَةٍ أَهْلَكْنَاهَا فَجَاءَهَا بَأْسُنَا بَيَاتًا أَوْ هُمْ قَائِلُونَ
ਅਤੇ ਹੋਰ ਕਿੰਨੀਆਂ ਹੀ ਬਸਤੀਆਂ ਹਨ ਜਿਨ੍ਹਾਂ ਨੂੰ ਅਸੀਂ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਉੱਪਰ ਸਾਡਾ ਕਹਿਰ ਰਾਤ ਨੂੰ ਆ ਪੁੱਜਾ ਜਾਂ ਦੁਪਹਿਰ ਨੂੰ, ਜਦੋਂ ਉਹ ਅਰਾਮ ਕਰ ਰਹੇ ਸਨ।
فَمَا كَانَ دَعْوَاهُمْ إِذْ جَاءَهُمْ بَأْسُنَا إِلَّا أَنْ قَالُوا إِنَّا كُنَّا ظَالِمِينَ
ਫਿਰ ਜਦੋਂ ਸਾਡੀ ਤਾੜਨਾ ਉਨ੍ਹਾਂ ਉੱਪਰ ਆਈ ਤਾਂ ਉਹ ਇਸ ਤੋਂ ਬਿਨਾਂ ਕੁਝ ਨਾ ਕਹਿ ਸਕੇ ਕਿ ਅਸਲ ਵਿਚ ਅਸੀਂ ਜ਼ਾਲਿਮ ਸੀ।
فَلَنَسْأَلَنَّ الَّذِينَ أُرْسِلَ إِلَيْهِمْ وَلَنَسْأَلَنَّ الْمُرْسَلِينَ
ਅਸੀਂ ਉਨ੍ਹਾਂ ਲੋਕਾਂ ਨੂੰ ਜ਼ਰੂਰ ਪੁੱਛਣਾ ਹੈ, ਜਿਨ੍ਹਾਂ ਪਾਸ ਰਸੂਲ ਭੇਜੇ ਗਏ ਸਨ ਅਤੇ ਅਸੀਂ ਜ਼ਰੂਰ ਰਸੂਲਾਂ ਤੋਂ ਪੁੱਛਣਾ ਹੈ।
فَلَنَقُصَّنَّ عَلَيْهِمْ بِعِلْمٍ ۖ وَمَا كُنَّا غَائِبِينَ
ਫਿਰ ਅਸੀਂ ਉਨ੍ਹਾਂ ਦੇ ਸਾਹਮਣੇ ਆਪਣੇ ਗਿਆਨ ਦੇ ਨਾਲ ਸਾਰਾ ਕੁਝ ਵਖਿਆਣ ਕਰ ਦੇਵਾਂਗੇ ਅਤੇ ਅਸੀਂ ਕਿਤੇ ਗਾਇਬ ਤਾਂ ਨਹੀਂ ਸੀ
وَالْوَزْنُ يَوْمَئِذٍ الْحَقُّ ۚ فَمَنْ ثَقُلَتْ مَوَازِينُهُ فَأُولَٰئِكَ هُمُ الْمُفْلِحُونَ
ਉਸ ਦਿਨ ਕੇਵਲ ਸੱਚ ਹੀ ਭਾਰੀ ਹੋਵੇਗਾ ਇਸ ਲਈ ਜਿਨ੍ਹਾਂ ਦੇ ਅਮਲ (ਚੰਗੇ) ਭਾਰੀ ਹੋਣਗੇ ਉਹ ਹੀ ਲੋਕ ਸਫ਼ਲ ਕਰਾਰ ਦਿੱਤੇ ਜਾਣਗੇ।
وَمَنْ خَفَّتْ مَوَازِينُهُ فَأُولَٰئِكَ الَّذِينَ خَسِرُوا أَنْفُسَهُمْ بِمَا كَانُوا بِآيَاتِنَا يَظْلِمُونَ
ਅਤੇ ਜਿਨ੍ਹਾਂ ਲੋਕਾਂ ਦੇ ਭਾਰ ਹੌਲੇ ਹੋਣਗੇ ਉਹ ਲੌਕ ਹੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ। ਕਿਉਂਕਿ ਉਹ ਸਾਡੀਆਂ ਆਇਤਾਂ ਦੇ ਨਾਲ ਬੇਇਨਸਾਫ਼ੀ ਕਰਦੇ ਸੀ।
وَلَقَدْ مَكَّنَّاكُمْ فِي الْأَرْضِ وَجَعَلْنَا لَكُمْ فِيهَا مَعَايِشَ ۗ قَلِيلًا مَا تَشْكُرُونَ
ਅਤੇ ਅਸੀਂ ਤੁਹਾਨੂੰ ਧਰਤੀ ਉੱਪਰ ਥਾਂ ਦਿੱਤੀ ਅਤੇ ਅਸੀਂ ਤੁਹਾਡੇ ਲਈ ਇਸ ਵਿਚ ਜੀਵਨ ਜਿਊਣ ਲਈ ਸਮਾਨ ਰੱਖਿਆ। ਪਰੰਤੂ ਤੁਸੀਂ ਬਹੁਤ ਹੀ ਘੱਟ ਸ਼ੁਕਰ ਕਰਦੇ ਹੋ।
Load More