Quran Apps in many lanuages:

Surah Al-Balad Translated in Punjabi

لَا أُقْسِمُ بِهَٰذَا الْبَلَدِ
ਨਹੀਂ, ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕਾ) ਦੀ।
وَأَنْتَ حِلٌّ بِهَٰذَا الْبَلَدِ
ਅਤੇ ਤੁਸੀਂ ਇਸ ਵਿਚ ਵਸਦੇ ਹੋ।
وَوَالِدٍ وَمَا وَلَدَ
ਅਤੇ ਸਹੁੰ ਹੈ ਪਿਤਾ (ਆਦਮ) ਅਤੇ ਉਸ ਦੀ ਔਲਾਦ ਦੀ।
لَقَدْ خَلَقْنَا الْإِنْسَانَ فِي كَبَدٍ
ਅਸੀਂ ਮਨੁੱਖ ਨੂੰ ਮਿਹਨਤ ਅਤੇ ਮੁਸ਼ਕਲਾਂ (ਵਿਚ ਰਹਿਣ ਲਈ?) ਬਣਾਇਆ ਹੈ।
أَيَحْسَبُ أَنْ لَنْ يَقْدِرَ عَلَيْهِ أَحَدٌ
ਕੀ ਉਹ ਸਮਝਦਾ ਹੈ ਕਿ ਉਸ ਤੇ ਕਿਸੇ ਦਾ ਜ਼ੋਰ ਨਹੀਂ।
يَقُولُ أَهْلَكْتُ مَالًا لُبَدًا
ਆਖਦਾ ਹੈ ਕਿ ਮੈਂ ਬਹੁਤ ਸਾਰਾ ਮਾਲ ਖ਼ਰਚ ਕਰ ਦਿੱਤਾ।
أَيَحْسَبُ أَنْ لَمْ يَرَهُ أَحَدٌ
ਕੀ ਉਹ ਸਮਝਦਾ ਹੈ ਕਿ ਕਿਸੇ ਨੇ ਉਸ ਨੂੰ ਨਹੀਂ ਦੇਖਿਆ।
أَلَمْ نَجْعَلْ لَهُ عَيْنَيْنِ
ਕੀ ਅਸੀਂ ਉਨ੍ਹਾਂ ਨੂੰ ਦੋ ਅੱਖਾਂ ਨਹੀਂ ਦਿੱਤੀਆਂ
وَلِسَانًا وَشَفَتَيْنِ
ਇੱਕ ਜੀਭ ਅਤੇ ਦੋ ਬੁੱਲ੍।
وَهَدَيْنَاهُ النَّجْدَيْنِ
ਅਤੇ ਅਸੀਂ ਉਨ੍ਹਾਂ ਨੂੰ ਦੋ ਰਾਹ ਦੱਸ ਦਿੱਤੇ।
Load More