Surah Al-Baqara Translated in Punjabi
ذَٰلِكَ الْكِتَابُ لَا رَيْبَ ۛ فِيهِ ۛ هُدًى لِلْمُتَّقِينَ
ਇਹ ਅੱਲਾਹ ਦੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਡਰ ਰੱਖਣ ਵਾਲਿਆਂ ਦੇ ਲਈ ਇਹ (ਕੁਰਆਨ) ਰਾਹ ਦਿਖਾਉਣ ਵਾਲਾ ਹੈ।
الَّذِينَ يُؤْمِنُونَ بِالْغَيْبِ وَيُقِيمُونَ الصَّلَاةَ وَمِمَّا رَزَقْنَاهُمْ يُنْفِقُونَ
ਜਿਹੜੇ ਵਿਸ਼ਵਾਸ਼ ਕਰਦੇ ਹਨ ਬਿਨਾਂ ਦੇਖੇ ਅਤੇ ਨਮਾਜ਼ ਸਥਾਪਿਤ ਕਰਦੇ ਹਨ। ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ, ਉਸ ਵਿਚੋਂ ਖਰਚ ਕਰਦੇ ਹਨ।
وَالَّذِينَ يُؤْمِنُونَ بِمَا أُنْزِلَ إِلَيْكَ وَمَا أُنْزِلَ مِنْ قَبْلِكَ وَبِالْآخِرَةِ هُمْ يُوقِنُونَ
ਜੋ ਈਮਾਨ ਲਿਆਉਂਦੇ ਹਨ, ਉਸ ਤੇ ਜਿਹੜਾ ਕੁਝ ਤੁਹਾਡੇ ਤੇ ਉਤਰਿਆ (ਕੁਰਆਨ) ਹੈ। ਅਤੇ ਜਿਹੜਾ ਕੁਝ ਤੁਹਾਡੇ ਤੋਂ ਪਹਿਲਾਂ ਉਤਾਰਿਆ ਗਿਆ। ਅਤੇ ਉਹ ਆਖ਼ਿਰਤ (ਪ੍ਰਲੋਕ) ਉੱਤੇ ਵਿਸ਼ਵਾਸ਼ ਰਖਦੇ ਹਨ।
أُولَٰئِكَ عَلَىٰ هُدًى مِنْ رَبِّهِمْ ۖ وَأُولَٰئِكَ هُمُ الْمُفْلِحُونَ
ਉਨ੍ਹਾਂ ਲੋਕਾਂ ਨੂੰ ਅਪਣੇ ਰੱਬ ਦਾ ਰਾਹ ਪ੍ਰਾਪਤ ਹੈ ਅਤੇ ਉਹ ਸਫ਼ਲਤਾ ਪਾਉਣ ਵਾਲੇ ਹਨ।
إِنَّ الَّذِينَ كَفَرُوا سَوَاءٌ عَلَيْهِمْ أَأَنْذَرْتَهُمْ أَمْ لَمْ تُنْذِرْهُمْ لَا يُؤْمِنُونَ
ਜਿਨ੍ਹਾਂ ਲੋਕਾਂ ਨੇ (ਇਨ੍ਹਾਂ ਗੱਲਾਂ ਦੀ) ਉਲੰਘਣਾ ਕੀਤੀ, ਉਨ੍ਹਾਂ ਲਈ ਇੱਕ ਸਮਾਨ ਹੈ ਕਿ ਤੁਸੀਂ ਉਨ੍ਹਾਂ ਨੂੰ ਡਰਾਉ ਜਾਂ ਨਾ ਡਰਾਉ, ਉਹ ਮੰਨਣ ਵਾਲੇ ਨਹੀਂ।
خَتَمَ اللَّهُ عَلَىٰ قُلُوبِهِمْ وَعَلَىٰ سَمْعِهِمْ ۖ وَعَلَىٰ أَبْصَارِهِمْ غِشَاوَةٌ ۖ وَلَهُمْ عَذَابٌ عَظِيمٌ
ਅੱਲਾਹ ਨੇ ਉਨ੍ਹਾਂ ਦੇ ਦਿਲਾਂ ਤੇ ਅਤੇ ਉਨ੍ਹਾਂ ਦੇ ਕੰਨਾਂ ਉੱਤੇ ਮੁਹਰ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਉੱਪਰ ਪਰਦਾ ਹੈ ਅਤੇ ਉਨ੍ਹਾਂ ਲਈ ਕਠੋਰ ਤਸੀਹਾ ਹੈ।
وَمِنَ النَّاسِ مَنْ يَقُولُ آمَنَّا بِاللَّهِ وَبِالْيَوْمِ الْآخِرِ وَمَا هُمْ بِمُؤْمِنِينَ
ਅਤੇ ਲੋਕਾਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਆਖਦੇ ਹਨ ਕਿ ਅਸੀਂ ਈਮਾਨ ਲਿਆਦਾ (ਵਿਸ਼ਵਾਸ਼ ਕੀਤਾ) ਅੱਲਾਹ ਉੱਪਰ ਅਤੇ ਆਖ਼ਿਰਤ ਦੇ ਦਿਨ ਉੱਤੇ, ਅਸਲੀਅਤ ਇਹ ਹੈ ਕਿ ਉਹ ਈਮਾਨ ਵਾਲੇ ਨਹੀਂ ਹਨ।
يُخَادِعُونَ اللَّهَ وَالَّذِينَ آمَنُوا وَمَا يَخْدَعُونَ إِلَّا أَنْفُسَهُمْ وَمَا يَشْعُرُونَ
ਇਹ ਅੱਲਾਹ ਨੂੰ ਅਤੇ ਈਮਾਨ ਵਾਲਿਆਂ ਨੂੰ ਧੋਖਾ ਦੇਣਾ ਚਾਹੁੰਦੇ ਹਨ। ਪਰ ਉਹ ਕੇਵਲ ਅਪਣੇ ਆਪ ਨੂੰ ਧੋਖਾ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਗਿਆਨ ਨਹੀਂ।
فِي قُلُوبِهِمْ مَرَضٌ فَزَادَهُمُ اللَّهُ مَرَضًا ۖ وَلَهُمْ عَذَابٌ أَلِيمٌ بِمَا كَانُوا يَكْذِبُونَ
ਉਨ੍ਹਾਂ ਦੇ ਦਿਲਾਂ ਵਿਚ ਰੋਗ ਹੈ “ਤਾਂ ਅੱਲਾਹ ਨੇ ਉਨ੍ਹਾਂ ਦੇ ਰੋਗ ਨੂੰ ਵਧਾ ਦਿੱਤਾ, ਅਤੇ ਉਨ੍ਹਾਂ ਲਈ ਦਰਦਨਾਕ ਅਜ਼ਾਬ (ਤਸੀਹਾ) ਹੈ, ਇਸ ਕਾਰਨ ਕਿ ਉਹ ਝੂਠ ਬੋਲਦੇ ਸਨ।
Load More