Quran Apps in many lanuages:

Surah Al-Baqara Ayahs #185 Translated in Punjabi

فَمَنْ بَدَّلَهُ بَعْدَمَا سَمِعَهُ فَإِنَّمَا إِثْمُهُ عَلَى الَّذِينَ يُبَدِّلُونَهُ ۚ إِنَّ اللَّهَ سَمِيعٌ عَلِيمٌ
ਫਿਰ ਜਿਹੜਾ ਬੰਦਾ ਵਸੀਅਤ ਨੂੰ ਸੁਣਨ ਤੋਂ ਬਾਅਦ ਉਸ ਨੂੰ ਬ਼ਦਲ ਦੇਵੇ ਤਾਂ ਉਸ ਦਾ ਪਾਪ ਉਸ ਉੱਪਰ ਹੋਵੇਗਾ, ਜਿਸ ਨੇ, ਇਸ ਨੂੰ ਬਦਲਿਆ ਹੈ, ਯਕੀਨਨ ਹੀ ਅੱਲਾਹ ਸੁਣਨ ਵਾਲਾ, ਜਾਣਨ ਵਾਲਾ ਹੈ।
فَمَنْ خَافَ مِنْ مُوصٍ جَنَفًا أَوْ إِثْمًا فَأَصْلَحَ بَيْنَهُمْ فَلَا إِثْمَ عَلَيْهِ ۚ إِنَّ اللَّهَ غَفُورٌ رَحِيمٌ
ਹਾਂ ਜਿਸ ਨੂੰ ਵਸੀਅਤ ਕਰਨ ਵਾਲੇ ਦੇ ਸਬੰਧ ਵਿਚ ਇਹ ਸ਼ੱਕ ਹੋਵੇ ਕਿ ਉਸ ਨੇ ਪੱਖਪਾਤ ਕੀਤਾ ਹੈ ਜਾਂ ਹੱਕ ਮਾਰਿਆ ਹੈ ਅਤੇ ਉਹ ਆਪਸ ਵਿਚ ਸਮਝੌਤਾ ਕਰਾ ਦੇਵੇ ਤਾਂ ਉਸ ਉੱਪਰ ਕੋਈ ਪਾਪ ਨਹੀਂ, ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
يَا أَيُّهَا الَّذِينَ آمَنُوا كُتِبَ عَلَيْكُمُ الصِّيَامُ كَمَا كُتِبَ عَلَى الَّذِينَ مِنْ قَبْلِكُمْ لَعَلَّكُمْ تَتَّقُونَ
ਹੇ ਈਮਾਨ ਵਾਲਿਓ! ਤੁਹਾਡੇ ਉੱਪਰ ਰੋਜ਼ਾ ਫਰਜ਼ (ਜ਼ਰੂਰੀ) ਕੀਤਾ ਗਿਆ ਹੈ ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕਾਂ ਉੱਪਰ ਰੋਜ਼ਾ ਫਰਜ਼ ਕੀਤਾ ਗਿਆ ਸੀ ਤਾਂ ਜੋ ਤੁਸੀਂ ਪ੍ਰਹੇਜਗਾਰ (ਸੰਜਮੀ) ਬਣੋ।
أَيَّامًا مَعْدُودَاتٍ ۚ فَمَنْ كَانَ مِنْكُمْ مَرِيضًا أَوْ عَلَىٰ سَفَرٍ فَعِدَّةٌ مِنْ أَيَّامٍ أُخَرَ ۚ وَعَلَى الَّذِينَ يُطِيقُونَهُ فِدْيَةٌ طَعَامُ مِسْكِينٍ ۖ فَمَنْ تَطَوَّعَ خَيْرًا فَهُوَ خَيْرٌ لَهُ ۚ وَأَنْ تَصُومُوا خَيْرٌ لَكُمْ ۖ إِنْ كُنْتُمْ تَعْلَمُونَ
ਗਿਣਤੀ ਦੇ ਕੁਝ ਦਿਨ, ਫਿਰ ਜਿਹੜਾ ਕੋਈ ਤੁਹਾਡੇ ਵਿੱਚੋਂ ਬਿਮਾਰ ਹੋਵੇ ਜਾਂ ਉਹ ਸਫ਼ਰ ਦੇ ਵਿਚ ਹੋਵੇ ਤਾਂ ਉਹ ਬਾਕੀ ਦਿਨਾਂ ਵਿਚ ਸੰਖਿਆ ਪੂਰੀ ਕਰ ਲਵੇ। ਅਤੇ ਜਿਨ੍ਹਾਂ ਵਿਚ ਤਾਕਤ ਨਾ’ ਹੋਵੇ ਤਾਂ ਉਨਾਂ ਦੇ ਉੱਪਰ ਇੱਕ ਰੋਜ਼ੋ ਦਾ ਪ੍ਰਤੀ ਦਿਨ ਇੱਕ ਗਰੀਬ ਨੂੰ ਖਾਣਾ ਖਵਾਉਣਾ (ਲਾਜ਼ਮੀ) ਹੈ। ਜੇ ਕੋਈ ਜ਼ਿਆਦਾ ਨੇਕੀ (ਪੁੰਨ) ਕਰੇ ਤਾਂ ਉਹ ਉਸ ਲਈ ਵਧੀਆ ਹੈ। ਅਤੇ ਤੁਸੀਂ ਰੋਜ਼ਾ ਰੱਖੋ, ਇਹ ਤੁਹਾਡੇ ਲਈ ਜ਼ਿਆਦਾ ਚੰਗਾ ਹੈ, ਜੇਕਰ ਤੁਸੀਂ ਸਮਝੋ
شَهْرُ رَمَضَانَ الَّذِي أُنْزِلَ فِيهِ الْقُرْآنُ هُدًى لِلنَّاسِ وَبَيِّنَاتٍ مِنَ الْهُدَىٰ وَالْفُرْقَانِ ۚ فَمَنْ شَهِدَ مِنْكُمُ الشَّهْرَ فَلْيَصُمْهُ ۖ وَمَنْ كَانَ مَرِيضًا أَوْ عَلَىٰ سَفَرٍ فَعِدَّةٌ مِنْ أَيَّامٍ أُخَرَ ۗ يُرِيدُ اللَّهُ بِكُمُ الْيُسْرَ وَلَا يُرِيدُ بِكُمُ الْعُسْرَ وَلِتُكْمِلُوا الْعِدَّةَ وَلِتُكَبِّرُوا اللَّهَ عَلَىٰ مَا هَدَاكُمْ وَلَعَلَّكُمْ تَشْكُرُونَ
ਰਮਜ਼ਾਨ ਦਾ ਮਹੀਨਾਂ ਜਿਸ ਵਿਚ ਕੁਰਆਨ ਉਤਾਰਿਆ ਗਿਆ, ਉਹ ਲੋਕਾਂ ਲਈ ਮਾਰਗ ਦਰਸ਼ਨ ਹੈ ਅਤੇ ਪ੍ਰਤੱਖ ਮਾਰਗ ਦੀਆਂ ਨਿਸ਼ਾਨੀਆਂ ਹਨ। ਅਤੇ (ਇਹ) ਸੱਤ ਅਤੇ ਅਸੱਤ ਦੇ ਵਿਚ ਨਿਰਣਾ ਕਰਨ ਵਾਲਾ ਹੈ। ਜਾਂ ਤੁਹਾਡੇ ਵਿਚੋਂ ਜਿਹੜਾ ਕੋਈ ਵੀ ਇਸ ਮਹੀਨੇ ਨੂੰ ਪਾਏ, ਉਹ ਉਸ ਵਿਚ ਰੋਜ਼ੇ ਰੱਖੇ ਅਤੇ ਜਿਹੜਾ ਬਿਮਾਰ ਹੋਵੇ ਜਾਂ ਉਹ ਸਫ਼ਰ ਵਿਚ ਹੋਵੇ ਤਾਂ ਉਹ ਹੋਰ ਦਿਨਾਂ ਵਿਚ ਇਸ ਦੀ ਗਿਣਤੀ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਸਹੂਲਤ ਚਾਹੁੰਦਾ ਹੈ, ਉਹ ਤੁਹਾਡੇ ਨਾਲ ਸਖ਼ਤੀ ਨਹੀਂ ਕਰਨੀ ਚਾਹੁੰਦਾ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਗਿਣਤੀ ਪੂਰੀ ਕਰ ਲਵੋ ਅਤੇ ਅੱਲਾਹ ਦੀ ਵਡਿਆਈ ਕਰੋ, ਇਸ ਗੱਲ ਲਈ ਕਿ ਉਸ ਨੇ ਤੁਹਾਨੂੰ ਰਾਹ ਵਿਖਾਇਆ ਹੈ ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰਗੁਜ਼ਾਰ ਬਣੋ।

Choose other languages: