Surah Al-Bayyina Translated in Punjabi

لَمْ يَكُنِ الَّذِينَ كَفَرُوا مِنْ أَهْلِ الْكِتَابِ وَالْمُشْرِكِينَ مُنْفَكِّينَ حَتَّىٰ تَأْتِيَهُمُ الْبَيِّنَةُ

ਕਿਤਾਬਾਂ ਵਾਲੇ (ਯਹੂਦੀ ਅਤੇ ਈਸਾਈ) ਅਤੇ ਮੁਸ਼ਰਿਕੀਨਾ (ਸ਼ਰੀਕ ਮੰਨਣ ਵਾਲੇ) ਵਿਚੋਂ’ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਹ ਮੰਨਣ ਵਾਲੇ ਨਹੀਂ। ਜਦੋਂ ਤੱਕ ਉਨ੍ਹਾਂ ਦੇ ਕੋਲ ਸਪੱਸ਼ਟ ਪ੍ਰਮਾਣ ਨਾ ਆ ਜਾਵੇ।
رَسُولٌ مِنَ اللَّهِ يَتْلُو صُحُفًا مُطَهَّرَةً

ਅੱਲਾਹ ਵੱਲੋਂ ਇੱਕ ਰਸੂਲ ਜਿਹੜਾ ਪਵਿੱਤਰ ਸਹੀਫੇ (ਗੰਥ) ਪੜ੍ਹਕੇ ਸੁਣਾਵੇ।
وَمَا تَفَرَّقَ الَّذِينَ أُوتُوا الْكِتَابَ إِلَّا مِنْ بَعْدِ مَا جَاءَتْهُمُ الْبَيِّنَةُ

ਅਤੇ ਜਿਹੜੇ ਲੋਕ ਕਿਤਾਬ ਵਾਲੇ ਸਨ, ਉਹ ਸਪੱਸ਼ਟ ਪ੍ਰਮਾਣ ਆ ਜਾਣ ਦੇ ਬਾਅਦ ਹੀ ਵੱਖ-ਵੱਖ ਹੋ ਗਏ।
وَمَا أُمِرُوا إِلَّا لِيَعْبُدُوا اللَّهَ مُخْلِصِينَ لَهُ الدِّينَ حُنَفَاءَ وَيُقِيمُوا الصَّلَاةَ وَيُؤْتُوا الزَّكَاةَ ۚ وَذَٰلِكَ دِينُ الْقَيِّمَةِ

ਹਾਲਾਂਕਿ ਉਨ੍ਹਾਂ ਨੂੰ ਇਹ ਹੀ ਹੁਕਮ ਦਿੱਤਾ ਗਿਆ ਸੀ, ਕਿ ਉਹ ਅੱਲਾਹ ਦੀ ਇਬਾਦਤ ਕਰਨ। ਉਸ ਲਈ ਦੀਨ ਨੂੰ ਇਕਾਗ਼ਰ ਹੋ ਕੇ ਸ਼ੁੱਧ ਕਰ ਦੇਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਅਦਾ ਕਰਨ। ਇਹ ਹੀ ਸੱਚਾ ਦੀਨ ਹੈ।
إِنَّ الَّذِينَ كَفَرُوا مِنْ أَهْلِ الْكِتَابِ وَالْمُشْرِكِينَ فِي نَارِ جَهَنَّمَ خَالِدِينَ فِيهَا ۚ أُولَٰئِكَ هُمْ شَرُّ الْبَرِيَّةِ

ਬੇਸ਼ੱਕ ਕਿਤਾਬ ਵਾਲੇ ਅਤੇ ਮੁਸ਼ਰਿਕੀਨਾਂ (ਸ਼ਰੀਕ ਮੰਨਣ ਵਾਲੇ) ਵਿਚੋਂ’ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ, ਉਹ ਨਰਕ ਦੀ ਅੱਗ ਵਿਚ ਪੈਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਲੋਕ ਹੀ ਸਭ ਤੋਂ ਬ਼ੁਰੇ ਜੀਵ ਹਨ।
إِنَّ الَّذِينَ آمَنُوا وَعَمِلُوا الصَّالِحَاتِ أُولَٰئِكَ هُمْ خَيْرُ الْبَرِيَّةِ

ਉਹ ਹੀ ਲੋਕ ਜਿਹੜੇ ਇਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕੰਮ ਕੀਤੇ। ਇਹ ਲੋਕ ਹੀ ਸਭ ਤੋਂ ਚੰਗੇ (ਉੱਤਮ) ਜੀਵ ਹਨ।
جَزَاؤُهُمْ عِنْدَ رَبِّهِمْ جَنَّاتُ عَدْنٍ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۖ رَضِيَ اللَّهُ عَنْهُمْ وَرَضُوا عَنْهُ ۚ ذَٰلِكَ لِمَنْ خَشِيَ رَبَّهُ

ਉਨ੍ਹਾਂ ਦਾ ਬਦਲਾ ਉਨ੍ਹਾਂ ਦੇ ਰੱਬ ਕੋਲ ਹਮੇਸ਼ਾ ਰਹਿਣ ਵਾਲਾ ਬਾਗ਼ ਹੈ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਖੁਸ਼ ਅਤੇ ਉਹ ਅੱਲਾਹ ਤੋਂ ਖੂਸ਼। ਇਹ ਉਸ ਬੰਦੇ ਲਈ ਹੈ, ਜਿਹੜਾ ਆਪਣੇ ਰੱਬ ਤੋਂ ਡਰੇ।