Surah Al-Burooj Translated in Punjabi
وَهُمْ عَلَىٰ مَا يَفْعَلُونَ بِالْمُؤْمِنِينَ شُهُودٌ
ਅਤੇ ਜੋ ਕੂਝ ਉਹ ਈਮਾਨ ਲਿਆਉਣ ਵਾਲਿਆਂ ਨਾਲ ਕਰ ਰਹੇ ਸਨ। ਉਹ ਉਸ ਨੂੰ ਦੇਖ ਰਹੇ ਸੀ।
وَمَا نَقَمُوا مِنْهُمْ إِلَّا أَنْ يُؤْمِنُوا بِاللَّهِ الْعَزِيزِ الْحَمِيدِ
ਅਤੇ ਉਨ੍ਹਾਂ ਨਾਲ ਉਸ ਦਾ ਵੈਰ ਇਸ ਤੋਂ ਬਿਨਾ ਹੋਰ ਕਿਸੇ ਕਾਰਨ ਨਹੀਂ ਸੀ, ਕਿ ਉਹ ਉਸ ਅੱਲਾਹ ਉੱਪਰ ਈਮਾਨ ਲਿਆਏ, ਜਿਹੜਾ ਤਾਕਤਵਰ ਅਤੇ ਪ੍ਰਸੰਸਾ ਵਾਲਾ ਹੈ।
الَّذِي لَهُ مُلْكُ السَّمَاوَاتِ وَالْأَرْضِ ۚ وَاللَّهُ عَلَىٰ كُلِّ شَيْءٍ شَهِيدٌ
ਧਰਤੀ ਅਤੇ ਅਸਮਾਨਾਂ ਵਿਚ ਉਸ ਦਾ ਹੀ ਸਾਮਰਾਜ ਹੈ ਅਤੇ ਅੱਲਾਹ ਹਰ ਚੀਜ਼ ਨੂੰ ਦੇਖ ਰਿਹਾ ਹੈ।
إِنَّ الَّذِينَ فَتَنُوا الْمُؤْمِنِينَ وَالْمُؤْمِنَاتِ ثُمَّ لَمْ يَتُوبُوا فَلَهُمْ عَذَابُ جَهَنَّمَ وَلَهُمْ عَذَابُ الْحَرِيقِ
ਜਿਨ੍ਹਾਂ ਲੋਕਾਂ ਨੇ ਮੋਮਿਨ ਮਰਦਾਂ ਅਤੇ ਮੌਮਿਨ ਔਰਤਾਂ ਨੂੰ ਦੁੱਖ ਦਿੱਤੇ, ਫਿਰ ਤੌਬਾ ਨਾ ਕੀਤੀ, ਤਾਂ ਉਨ੍ਹਾਂ ਲਈ ਨਰਕ ਦੀ ਸਜ਼ਾ ਹੈ।
Load More