Quran Apps in many lanuages:

Surah Al-Fajr Translated in Punjabi

وَالْفَجْرِ
ਫ਼ਜਰ (ਅੰਮ੍ਰਿਤ ਵੇਲਾ) ਦੀ ਸਹੁੰ ਹੈ।
وَلَيَالٍ عَشْرٍ
ਅਤੇ ਦਸ ਰਾਤਾਂ ਦੀ।
وَالشَّفْعِ وَالْوَتْرِ
ਅਤੇ ਜਿਸਤ ਅਤੇ ਟਾਂਕ ਦੀ।
وَاللَّيْلِ إِذَا يَسْرِ
ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ।
هَلْ فِي ذَٰلِكَ قَسَمٌ لِذِي حِجْرٍ
ਕਿਉਂ, ਇਸ ਵਿਚ ਤਾਂ ਬੁੱਧੀਮਾਨਾਂ ਲਈ ਕਾਫ਼ੀ ਪ੍ਰਮਾਣ ਹਨ।
أَلَمْ تَرَ كَيْفَ فَعَلَ رَبُّكَ بِعَادٍ
ਤੁਸੀਂ ਨਹੀਂ ਦੇਖਿਆ? ਤੁਹਾਡੇ ਰੱਬ ਨੇ ਆਦ (ਕੌਮ-ਏ-ਆਦ) ਦੇ ਨਾਲ ਕੀ ਕੀਤਾ।
إِرَمَ ذَاتِ الْعِمَادِ
ਖੰਭਿਆਂ ਵਾਲੇ ਇਰਮ (ਵੱਡੇ ਕੱਦਾਂ ਵਾਲੇ) ਦੇ ਨਾਲ।
الَّتِي لَمْ يُخْلَقْ مِثْلُهَا فِي الْبِلَادِ
ਜਿਨ੍ਹਾਂ ਵਰਗੀ ਕੋਈ ਕੌਮ ਦੇਸ਼ਾਂ ਵਿਚ ਪੈਦਾ ਨਹੀਂ ਕੀਤੀ ਗਈ।
وَثَمُودَ الَّذِينَ جَابُوا الصَّخْرَ بِالْوَادِ
ਅਤੇ ਸਮੂਦ ਦੇ ਨਾਲ, ਜਿਨ੍ਹਾਂ ਨੇ (ਕਰਾ ਦੀਆਂ) ਘਾਟੀਆਂ ਵਿਚ ਚਟਾਨਾਂ ਤਰਾਸ਼ੀਆਂ (ਅਤੇ ਘਰ ਬਣਾਏ)।
وَفِرْعَوْنَ ذِي الْأَوْتَادِ
ਅਤੇ ਮੇਖਾਂ ਵਾਲੇ ਫਿਰਔਨ ਦੇ ਨਾਲ।
Load More