Quran Apps in many lanuages:

Surah Al-Fath Translated in Punjabi

إِنَّا فَتَحْنَا لَكَ فَتْحًا مُبِينًا
ਬੇਸ਼ੱਕ ਅਸੀਂ’ ਤੁਹਾਨੂੰ ਸਪੱਸ਼ਟ ਫ਼ਤਿਹ ਬਖਸ਼ ਦਿੱਤੀ।
لِيَغْفِرَ لَكَ اللَّهُ مَا تَقَدَّمَ مِنْ ذَنْبِكَ وَمَا تَأَخَّرَ وَيُتِمَّ نِعْمَتَهُ عَلَيْكَ وَيَهْدِيَكَ صِرَاطًا مُسْتَقِيمًا
ਤਾਂ ਕਿ ਅੱਲਾਹ ਤੁਹਾਡੀਆਂ ਅਗਲੀਆਂ ਤੇ ਪਿਛਲੀਆਂ ਗਲਤੀਆਂ ਨੂੰ ਮੁਆਫ਼ ਕਰ ਦੇਵੇ ਦਿਖਾਵੇ।
وَيَنْصُرَكَ اللَّهُ نَصْرًا عَزِيزًا
ਅਤੇ ਤੁਹਾਨੂੰ ਅਪਾਰ ਸਹਾਇਤਾ ਬਖਸ਼ੇ।
هُوَ الَّذِي أَنْزَلَ السَّكِينَةَ فِي قُلُوبِ الْمُؤْمِنِينَ لِيَزْدَادُوا إِيمَانًا مَعَ إِيمَانِهِمْ ۗ وَلِلَّهِ جُنُودُ السَّمَاوَاتِ وَالْأَرْضِ ۚ وَكَانَ اللَّهُ عَلِيمًا حَكِيمًا
ਉਹ ਹੀ ਹੈ ਜਿਸ ਨੇ ਮੋਮਿਨਾਂ ਦੇ ਦਿਲਾਂ ਵਿਚ ਸੰਤੁਸ਼ਟੀ ਉਤਾਰੀ ਤਾਂ ਕਿ ਉਨ੍ਹਾਂ ਦੇ ਈਮਾਨ ਦੇ ਨਾਲ ਉਨ੍ਹਾਂ ਦਾ ਈਮਾਨ ਹੋਰ ਵੱਧ ਜਾਵੇ। ਅਤੇ ਆਕਾਸ਼ਾਂ ਅਤੇ ਧਰਤੀ ਦੀਆਂ ਫੌਜਾਂ ਅੱਲਾਹ ਦੀਆਂ ਹੀ ਹਨ। ਅੱਲਾਹ ਜਾਣਨ ਵਾਲਾ ਅਤੇ ਬਿਬੇਕ ਵਾਲਾ ਹੈ।
لِيُدْخِلَ الْمُؤْمِنِينَ وَالْمُؤْمِنَاتِ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا وَيُكَفِّرَ عَنْهُمْ سَيِّئَاتِهِمْ ۚ وَكَانَ ذَٰلِكَ عِنْدَ اللَّهِ فَوْزًا عَظِيمًا
ਤਾਂ ਕਿ ਅੱਲਾਹ ਮੋਮਿਨ ਆਦਮੀਆਂ ਅਤੇ ਮੋਮਿਨ ਇਸਤਰੀਆਂ ਅਤੇ ਉਹ ਉਨ੍ਹਾਂ ਵਿਚ ਹਮੇਸ਼ਾਂ ਰਹਿਣਗੇ। ਅਤੇ ਤਾਂ ਕਿ ਅੱਲਾਹ ਉਨ੍ਹਾਂ ਤੋਂ ਉਨ੍ਹਾਂ ਦੀਆਂ ਬੁਰਾਈਆਂ ਨੂੰ ਦੂਰ ਕਰ ਦੇਵੇ ਅਤੇ ਇਹ ਅੱਲਾਹ ਦੇ ਨੇੜੇ ਵੱਡੀ ਸਫ਼ਲਤਾ ਹੈ
وَيُعَذِّبَ الْمُنَافِقِينَ وَالْمُنَافِقَاتِ وَالْمُشْرِكِينَ وَالْمُشْرِكَاتِ الظَّانِّينَ بِاللَّهِ ظَنَّ السَّوْءِ ۚ عَلَيْهِمْ دَائِرَةُ السَّوْءِ ۖ وَغَضِبَ اللَّهُ عَلَيْهِمْ وَلَعَنَهُمْ وَأَعَدَّ لَهُمْ جَهَنَّمَ ۖ وَسَاءَتْ مَصِيرًا
ਅਤੇ ਤਾਂ ਕਿ ਅੱਲਾਹ ਧੋਖੋਬਾਜ਼ ਮਰਦਾਂ, ਧੋਖੇਬਾਜ਼ ਔਰਤਾਂ ਅਤੇ ਮੁਸ਼ਰਿਕ (ਅੱਲਾਹ ਦਾ ਸ਼ਰੀਕ ਮੰਨਣ ਵਾਲੇ)। ਮਰਦਾਂ ਅਤੇ ਮੁਸ਼ਰਿਕ ਔਰਤਾਂ ਨੂੰ ਸਜ਼ਾ ਦੇਵੇ ਜਿਹੜੇ ਅੱਲਾਹ ਬਾਰੇ ਮਾੜੇ ਖਿਆਲ ਰੱਖਦੇ ਹਨ। ਬੁਰਾਈ ਦਾ ਚੱਕਰ ਉਨ੍ਹਾਂ ਤੇ ਹੈ ਅਤੇ ਉਨ੍ਹਾਂ ਤੇ ਹੀ ਅੱਲਾਹ ਦਾ’ ਗੁੱਸਾ ਪ੍ਰਗਟ ਹੋਇਆ ਅਤੇ ਉਨ੍ਹਾਂ ਨੂੰ ਹੀ ਉਸ ਨੇ ਲਾਹਣਤ ਪਾਈ ਅਤੇ ਉਨ੍ਹਾਂ ਲਈ ਹੀ ਉਸ ਨੇ ਨਰਕ ਤਿਆਰ ਕਰ ਰੱਖਿਆ ਹੈ ਅਤੇ ਇਹ ਬਹੁਤ ਬ਼ੂਰਾ ਟਿਕਾਣਾ ਹੈ।
وَلِلَّهِ جُنُودُ السَّمَاوَاتِ وَالْأَرْضِ ۚ وَكَانَ اللَّهُ عَزِيزًا حَكِيمًا
ਆਕਾਸ਼ਾਂ ਅਤੇ ਧਰਤੀ ਦੀਆਂ ਫੌਜਾਂ ਸਿਰਫ਼ ਅੱਲਾਹ ਦੀਆਂ ਹੀ ਹਨ। ਅੱਲਾਹ ਹੀ ਤਾਕਤਵਰ ਅਤੇ ਤੱਤਵੇਤਾ ਹੈ।
إِنَّا أَرْسَلْنَاكَ شَاهِدًا وَمُبَشِّرًا وَنَذِيرًا
ਬੇਸ਼ੱਕ ਅਸੀਂ ਤੁਹਾਨੂੰ ਗਵਾਹੀ ਦੇਣ ਵਾਲਾ, ਖੁਸ਼ਖ਼ਬਰੀ ਦੇਣ ਵਾਲਾ ਅਤੇ ਨਸੀਹਤ ਕਰਨ ਵਾਲਾ ਬਣਾ ਕੇ ਭੇਜਿਆ ਹੈ
لِتُؤْمِنُوا بِاللَّهِ وَرَسُولِهِ وَتُعَزِّرُوهُ وَتُوَقِّرُوهُ وَتُسَبِّحُوهُ بُكْرَةً وَأَصِيلًا
ਤਾਂ ਕਿ ਤੁਸੀਂ ਲੋਕ ਅੱਲਾਹ ਅਤੇ ਉਸਦੇ ਰਸੂਲ ਉੱਤੇ ਈਮਾਨ ਲਿਆਉ ਅਤੇ ਉਸਦੀ ਸਹਾਇਤਾ ਕਰੋ। ਉਸ ਦੀ ਇੱਜ਼ਤ ਕਰੋ ਅਤੇ ਤੁਸੀਂ` ਸਵੇਰੇ ਸ਼ਾਮ ਅੱਲਾਹ ਦੀ ਸਿਫ਼ਤ ਸਲਾਹ ਕਰੋਂ।
إِنَّ الَّذِينَ يُبَايِعُونَكَ إِنَّمَا يُبَايِعُونَ اللَّهَ يَدُ اللَّهِ فَوْقَ أَيْدِيهِمْ ۚ فَمَنْ نَكَثَ فَإِنَّمَا يَنْكُثُ عَلَىٰ نَفْسِهِ ۖ وَمَنْ أَوْفَىٰ بِمَا عَاهَدَ عَلَيْهُ اللَّهَ فَسَيُؤْتِيهِ أَجْرًا عَظِيمًا
ਜਿਹੜੇ ਲੋਕ ਤੁਹਾਡੇ ਨਾਲ ਬੈਅਤ (ਪ੍ਰਤਿਗਿਆ) ਕਰਦੇ ਹਨ ਉਹ ਅਸਲ ਵਿਚ ਅੱਲਾਹ ਨਾਲ ਪ੍ਰਤਿਗਿਆ ਕਰਦੇ ਹਨ। ਅੱਲਾਹ ਦਾ ਹੱਥ ਉਨ੍ਹਾਂ ਦੇ ਹੱਥਾਂ ਤੋਂ ਉੱਪਰ ਹੈ। ਫਿਰ ਜਿਹੜਾ ਬੰਦਾ ਇਸ (ਵਾਅਦੇ) ਨੂੰ ਤੌੜੇਗਾ ਤਾਂ ਵਾਅਦਾ ਤੋੜਨ ਦਾ ਨੁਕਸਾਨ ਉਸੇ ਨੂੰ ਹੈ ਅਤੇ ਜਿਹੜਾ ਬੰਦਾ ਉਸ ਵਾਅਦੇ ਨੂੰ ਪੂਰਾ ਕਰੇਗਾ ਜਿਹੜਾ ਉਸ ਨੇ ਅੱਲਾਹ ਨਾਲ ਕੀਤਾ ਹੈ ਤਾਂ ਅੱਲਾਹ ਇਸ ਨੂੰ ਵੱਡਾ ਫ਼ਲ ਬਖਸ਼ੇਗਾ।
Load More