Surah Al-Furqan Translated in Punjabi

تَبَارَكَ الَّذِي نَزَّلَ الْفُرْقَانَ عَلَىٰ عَبْدِهِ لِيَكُونَ لِلْعَالَمِينَ نَذِيرًا

ਉਹ ਹਸਤੀ ਬਹੁਤ ਬਰਕਤ ਵਾਲੀ ਹੈ ਜਿਸ ਨੇ ਆਪਣੇ ਬੰਦੇ (ਮੁਹੰਮਦ) ਤੇ ਕੁਰਆਨ ਉਤਾਰੀ ’ਤਾਂ ਕਿ ਉਹ ਦੁਨੀਆ ਵਾਲਿਆਂ ਨੂੰ ਪ੍ਰਲੋਕ ਦਾ ਡਰ ਸੁਣਾਉਣ ਵਾਲਾ ਹੋਵੇ।
الَّذِي لَهُ مُلْكُ السَّمَاوَاتِ وَالْأَرْضِ وَلَمْ يَتَّخِذْ وَلَدًا وَلَمْ يَكُنْ لَهُ شَرِيكٌ فِي الْمُلْكِ وَخَلَقَ كُلَّ شَيْءٍ فَقَدَّرَهُ تَقْدِيرًا

ਉਹ ਜਿਸ ਲਈ ਆਕਾਸ਼ਾਂ ਅਤੇ ਧਰਤੀ ਦੀ ਬਾਦਸ਼ਾਹੀ ਹੈ ਅਤੇ ਉਸ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਬਾਦਸ਼ਾਹੀ ਵਿਚ ਉਸ ਦਾ ਕੋਈ ਸ਼ਰੀਕ ਨਹੀਂ। ਉਸ ਨੇ ਹਰ ਚੀਜ ਨੂੰ ਪੈਦਾ ਕੀਤਾ ਅਤੇ ਉਸ ਦਾ ਇਕ ਅੰਦਾਜ਼ਾ ਨਿਰਧਾਰਿਤ ਕੀਤਾ।
وَاتَّخَذُوا مِنْ دُونِهِ آلِهَةً لَا يَخْلُقُونَ شَيْئًا وَهُمْ يُخْلَقُونَ وَلَا يَمْلِكُونَ لِأَنْفُسِهِمْ ضَرًّا وَلَا نَفْعًا وَلَا يَمْلِكُونَ مَوْتًا وَلَا حَيَاةً وَلَا نُشُورًا

ਅਤੇ ਲੋਕਾਂ ਨੇ ਉਸ ਤੋਂ ਬਿਨਾ ਅਜਿਹੇ ਹੋਰ ਪੂਜਨੀਕ ਬਣਾ ਲਏ ਹਨ। ਜਿਹੜੇ ਕਿਸੇ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਉਹ ਖੁਦ ਪੈਦਾ ਕੀਤੇ ਗਏ ਹਨ। ਅਤੇ ਉਹ ਖੁਦ ਆਪਣੇ ਲਈ ਨਾ ਹਾਨੀ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਲਾਭ ਦਾ। ਅਤੇ ਨਾ ਉਹ ਕਿਸੇ ਮੌਤ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਕਿਸੇ ਦੇ ਜੀਵਨ ਦਾ ਅਤੇ ਨਾ ਮਰ ਕੇ ਮੁੜ ਜੀਵਤ ਹੋਣ ਦਾ।
وَقَالَ الَّذِينَ كَفَرُوا إِنْ هَٰذَا إِلَّا إِفْكٌ افْتَرَاهُ وَأَعَانَهُ عَلَيْهِ قَوْمٌ آخَرُونَ ۖ فَقَدْ جَاءُوا ظُلْمًا وَزُورًا

ਅਤੇ ਇਨਾਕਰੀ ਲੋਕ ਆਖਦੇ ਹਨ ਕਿ ਇਹ ਸਿਰਫ਼ ਮਨਘੜਤ ਗੱਲਾਂ ਹਨ ਜਿਹੜੀਆਂ ਇਨ੍ਹਾਂ ਨੇ ਘੜੀਆਂ ਹੈ। ਅਤੇ ਕੁਝ ਦੂਜੇ ਲੋਕਾਂ ਨੇ ਇਸ ਵਿਚ ਉਸ ਦੀ ਮਦਦ ਕੀਤੀ ਹੈ। ਤਾਂ ਇਹ ਲੋਕ ਜ਼ੁਲਮ ਅਤੇ ਝੂਠ ਦੇ ਦੋਸ਼ੀ ਹੋਏ।
وَقَالُوا أَسَاطِيرُ الْأَوَّلِينَ اكْتَتَبَهَا فَهِيَ تُمْلَىٰ عَلَيْهِ بُكْرَةً وَأَصِيلًا

ਅਤੇ ਉਹ ਆਖਦੇ ਹਨ ਕਿ ਇਹ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਇਨ੍ਹਾਂ ਨੇ ਲਿਖਵਾ ਲਿਆ ਹੈ। ਅਤੇ ਉਹ ਇਨ੍ਹਾਂ ਨੂੰ ਸਵੇਰੇ ਸ਼ਾਮ ਪੜ੍ਹ ਰਹੇ ਹਨ।
قُلْ أَنْزَلَهُ الَّذِي يَعْلَمُ السِّرَّ فِي السَّمَاوَاتِ وَالْأَرْضِ ۚ إِنَّهُ كَانَ غَفُورًا رَحِيمًا

ਆਖੋ, ਕਿ ਇਸ ਨੂੰ ਉਸ ਨੇ ਉਤਾਰਿਆ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦੇ ਭੇਦਾਂ ਨੂੰ ਜਾਣਦਾ ਹੈ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ।
وَقَالُوا مَالِ هَٰذَا الرَّسُولِ يَأْكُلُ الطَّعَامَ وَيَمْشِي فِي الْأَسْوَاقِ ۙ لَوْلَا أُنْزِلَ إِلَيْهِ مَلَكٌ فَيَكُونَ مَعَهُ نَذِيرًا

ਅਤੇ ਉਹ ਆਖਦੇ ਹਨ ਕਿ ਇਹ ਕਿਹੋ ਜਿਹਾ ਰਸੂਲ ਹੈ, ਜਿਹੜਾ ਭੋਜਨ ਖਾਂਦਾ ਹੈ। ਅਤੇ ਬਜ਼ਾਰਾਂ ਵਿਚ ਘੁੰਮਦਾ ਫਿਰਦਾ ਹੈ। ਕਿਉਂ ਨਾ ਉਸ ਦੇ ਕੋਲ ਕੋਈ ਫ਼ਰਿਸ਼ਤਾ ਭੇਜਿਆ ਗਿਆ ਜਿਹੜਾ ਉਸ ਦੇ ਨਾਲ ਰਹਿ ਕੇ ਹਦਾਇਤ ਕਰਦਾ।
أَوْ يُلْقَىٰ إِلَيْهِ كَنْزٌ أَوْ تَكُونُ لَهُ جَنَّةٌ يَأْكُلُ مِنْهَا ۚ وَقَالَ الظَّالِمُونَ إِنْ تَتَّبِعُونَ إِلَّا رَجُلًا مَسْحُورًا

ਜਾਂ ਉਸ ਲਈ ਕੋਈ ਖਜ਼ਾਨਾ ਉਤਾਰਿਆ ਜਾਂਦਾ। ਜਾਂ ਉਸ ਲਈ ਕੋਈ ਬਾਗ਼ ਹੁੰਦਾ ਉਸ ਵਿਚੋਂ ਉਹ ਖਾਂਦਾ। ਅਤੇ ਜ਼ਾਲਿਮਾਂ ਨੇ ਆਖਿਆ ਕਿ ਤੁਸੀਂ ਲੋਕ ਇੱਕ ਜਾਦੂ
انْظُرْ كَيْفَ ضَرَبُوا لَكَ الْأَمْثَالَ فَضَلُّوا فَلَا يَسْتَطِيعُونَ سَبِيلًا

ਤੋਂ ਪ੍ਰਭਾਵਿਤ ਬੰਦੇ ਦਾ ਪਾਲਣ ਕਰ ਰਹੇ ਹੋ। ਦੋਖੋ, ਉਹ ਕਿਹੋ ਜਿਹੀਆਂ ਹੁਜਤਾਂ ਤੁਹਾਡੇ ਲਈ ਬਿਆਨ ਕਰ ਰਹੇ ਹਨ, ਇਸ ਲਈ ਉਹ ਭਟਕ ਗਏ ਹਨ, ਫਿਰ ਉਹ ਰਾਹ ਨਹੀਂ ਪਾ ਸਕਦੇ।
تَبَارَكَ الَّذِي إِنْ شَاءَ جَعَلَ لَكَ خَيْرًا مِنْ ذَٰلِكَ جَنَّاتٍ تَجْرِي مِنْ تَحْتِهَا الْأَنْهَارُ وَيَجْعَلْ لَكَ قُصُورًا

ਉਹ ਅੱਲਾਹ ਬਹੁਤ ਬਰਕਤ ਵਾਲਾ ਹੈ। ਜੇਕਰ ਉਹ ਚਾਹੇ ਤਾਂ ਤੁਹਾਨੂੰ ਉਸ ਤੋਂ ਵੀ ਬਿਹਤਰ ਚੀਜ਼ ਪ੍ਰਦਾਨ ਕਰ ਦੇਵੇ। ਅਜਿਹੇ ਬਾਗ਼ ਜਿਨ੍ਹਾਂ ਦੇ ਹੇਠਾਂ ਨਹਿਰਾਂ ਵਗਦੀਆਂ ਹੋਣ ਅਤੇ ਤੁਹਾਨੂੰ ਬਹੁਤ ਸਾਰੇ ਮਹਿਲ ਬਖ਼ਸ਼ ਦੇਵੇ।
Load More