Surah Al-Hadid Translated in Punjabi

سَبَّحَ لِلَّهِ مَا فِي السَّمَاوَاتِ وَالْأَرْضِ ۖ وَهُوَ الْعَزِيزُ الْحَكِيمُ

ਹਰੇਕ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਵਿਚ ਹੈ ਉਹ ਅੱਲਾਹ ਦੀ ਸਿਫਤ ਸਲਾਹ ਕਰਦੀ ਹੈ ਅਤੇ ਉਹ (ਅੱਲਾਹ) ਤਾਕਤਵਰ ਅਤੇ ਬਾਖ਼ਬਰ ਹੈ।
لَهُ مُلْكُ السَّمَاوَاتِ وَالْأَرْضِ ۖ يُحْيِي وَيُمِيتُ ۖ وَهُوَ عَلَىٰ كُلِّ شَيْءٍ قَدِيرٌ

ਅਸਮਾਨਾਂ ਅਤੇ ਧਰਤੀ ਦਾ ਸਮਰਾਜ ਉਸ ਦਾ ਹੀ ਹੈ। ਉਹ ਜੀਵਨ ਦਿੰਦਾ ਹੈ ਅਤੇ ਮੌਤ ਵੀ ਦਿੰਦਾ ਹੈ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
هُوَ الْأَوَّلُ وَالْآخِرُ وَالظَّاهِرُ وَالْبَاطِنُ ۖ وَهُوَ بِكُلِّ شَيْءٍ عَلِيمٌ

ਉਹ ਹੀ ਅੱਵਲ ਹੈ ਅਤੇ ਅੰਤ ਵੀ। ਉਹ ਗੁਪਤ ਵੀ ਹੈ ਅਤੇ ਪ੍ਰਗਟ ਵੀ ਅਤੇ ਉਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
هُوَ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ ۚ يَعْلَمُ مَا يَلِجُ فِي الْأَرْضِ وَمَا يَخْرُجُ مِنْهَا وَمَا يَنْزِلُ مِنَ السَّمَاءِ وَمَا يَعْرُجُ فِيهَا ۖ وَهُوَ مَعَكُمْ أَيْنَ مَا كُنْتُمْ ۚ وَاللَّهُ بِمَا تَعْمَلُونَ بَصِيرٌ

ਉਹ ਹੀ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫਿਰ ਉਹ ਸਿੰਘਾਸਨ ਤੇ ਸੁਸ਼ੋਭਿਤ ਹੋਇਆ। ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਦੇ ਅੰਦਰ ਜਾਂਦਾ ਹੈ ਅਤੇ ਜੋ ਕੁਝ ਉਸ ਵਿਚੋਂ ਨਿਕਲਦਾ ਹੈ। ਅਤੇ ਜੋ ਕੂਝ ਅਸਮਾਨਾਂ ਤੋਂ ਉਤਰਦਾ ਹੈ ਜਾਂ ਜੋ ਕੁਝ ਅਸਮਾਨਾਂ ਵਿਚ ਚੜਦਾ ਹੈ। ਅਤੇ ਉਹ ਤੁਹਾਡੇ ਨਾਲ ਹੈ, ਤੁਸੀਂ ਜਿੱਥੇ ਵੀ ਹੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਦੇਖਦਾ ਹੈ।
لَهُ مُلْكُ السَّمَاوَاتِ وَالْأَرْضِ ۚ وَإِلَى اللَّهِ تُرْجَعُ الْأُمُورُ

ਅਸਮਾਨਾਂ ਅਤੇ ਧਰਤੀ ਦਾ ਸਮਰਾਜ ਉਸ ਦਾ ਹੀ ਹੈ ਅਤੇ ਅੱਲਾਹ ਵੱਲ ਹੀ ਸਾਰੇ ਮਾਮਲੇ ਵਾਪਿਸ ਜਾਂਦੇ ਹਨ।
يُولِجُ اللَّيْلَ فِي النَّهَارِ وَيُولِجُ النَّهَارَ فِي اللَّيْلِ ۚ وَهُوَ عَلِيمٌ بِذَاتِ الصُّدُورِ

ਉਹ ਰਾਤ ਨੂੰ ਦਿਨ ਵਿਚ ਦਾਖ਼ਿਲ ਕਰਦਾ ਹੈ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਉਹ ਦਿਲਾਂ ਦੀਆਂ ਗੱਲਾਂ ਜਾਣਦਾ ਹੈ।
آمِنُوا بِاللَّهِ وَرَسُولِهِ وَأَنْفِقُوا مِمَّا جَعَلَكُمْ مُسْتَخْلَفِينَ فِيهِ ۖ فَالَّذِينَ آمَنُوا مِنْكُمْ وَأَنْفَقُوا لَهُمْ أَجْرٌ كَبِيرٌ

ਈਮਾਨ ਲਿਆਉ ਅੱਲਾਹ ਅਤੇ ਉਸ ਦੇ ਰਸੂਲ ਤੇ ਅਤੇ ਉਸ ਵਿਚੋਂ ਖਰਚੋਂ ਜਿਸ ਦਾ ਉਸ ਨੇ ਤੁਹਾਨੂੰ ਅਧਿਕਾਰੀ ਬਣਾਇਆ ਹੈ। ਸੋ ਜਿਹੜੇ ਲੋਕ ਤੁਹਾਡੇ ਵਿਚੋਂ ਈਮਾਨ ਲਿਆਏ ਅਤੇ ਖਰਚ ਕਰਨ ਉਨ੍ਹਾਂ ਲਈ ਵੱਡਾ ਬਦਲਾ ਹੈ।
وَمَا لَكُمْ لَا تُؤْمِنُونَ بِاللَّهِ ۙ وَالرَّسُولُ يَدْعُوكُمْ لِتُؤْمِنُوا بِرَبِّكُمْ وَقَدْ أَخَذَ مِيثَاقَكُمْ إِنْ كُنْتُمْ مُؤْمِنِينَ

ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀ ਅੱਲਾਹ ਤੇ ਈਮਾਨ ਨਹੀਂ ਲਿਆਉਂਦੇ। ਹਾਲਾਂਕਿ ਰਸੂਲ ਤੁਹਾਨੂੰ ਬੁਲਾ ਰਿਹਾ ਹੈ ਇਸ ਲਈ ਕਿ ਆਪਣੇ ਰੱਬ ਤੇ ਈਮਾਨ ਲਿਆਉ। ਅਤੇ ਉਹ ਤੁਹਾਡੇ ਤੋਂ ਵਚਨ ਲੈ ਚੁੱਕਿਆ ਹੈ ਜੇਕਰ ਤੁਸੀਂ ਸ਼ਰਧਾਲੂ ਹੋ।
هُوَ الَّذِي يُنَزِّلُ عَلَىٰ عَبْدِهِ آيَاتٍ بَيِّنَاتٍ لِيُخْرِجَكُمْ مِنَ الظُّلُمَاتِ إِلَى النُّورِ ۚ وَإِنَّ اللَّهَ بِكُمْ لَرَءُوفٌ رَحِيمٌ

ਉਹ ਹੀ ਹੈ ਜਿਹੜਾ ਆਪਣੇ ਬੰਦਿਆਂ ਤੇ ਸਪੱਸ਼ਟ ਆਇਤਾਂ ਉਤਾਰਦਾ ਹੈ ਤਾਂ ਕਿ ਤੁਹਾਨੂੰ ਹਨੇਰਿਆਂ ਤੋਂ ਪ੍ਰਕਾਸ਼ ਵੱਲ ਲੈ ਆਵੇ ਅਤੇ ਅੱਲਾਹ ਤੁਹਾਡੇ ਤੇ ਨਰਮੀ ਕਰਨ ਵਾਲਾ ਹੈ ਦਿਆਲੂ ਹੈ।
وَمَا لَكُمْ أَلَّا تُنْفِقُوا فِي سَبِيلِ اللَّهِ وَلِلَّهِ مِيرَاثُ السَّمَاوَاتِ وَالْأَرْضِ ۚ لَا يَسْتَوِي مِنْكُمْ مَنْ أَنْفَقَ مِنْ قَبْلِ الْفَتْحِ وَقَاتَلَ ۚ أُولَٰئِكَ أَعْظَمُ دَرَجَةً مِنَ الَّذِينَ أَنْفَقُوا مِنْ بَعْدُ وَقَاتَلُوا ۚ وَكُلًّا وَعَدَ اللَّهُ الْحُسْنَىٰ ۚ وَاللَّهُ بِمَا تَعْمَلُونَ خَبِيرٌ

ਅਤੇ ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਤੇ ਖਰਚ ਨਹੀਂ ਕਰਦੇ ਹਾਲਾਂਕਿ ਸਾਰੇ ਆਕਾਸ਼ ਅਤੇ ਧਰਤੀ ਅੰਤ ਨੂੰ ਅੱਲਾਹ ਦਾ ਹੀ ਰਹਿ ਜਾਵੇਗਾ। ਤੁਹਾਡੇ ਵਿੱਚੋਂ ਜਿਹੜੇ ਲੋਕ ਜਿੱਤਣ ਤੋਂ ਬਾਅਦ ਖਰਚ ਕਰਨ ਅਤੇ ਯੁੱਧ ਕਰਨ ਉਹ ਉਨ੍ਹਾਂ ਲੋਕਾਂ ਦੇ ਬਰਾਬਰ ਨਹੀਂ ਹੋ ਸਕਦੇ, ਜਿਨ੍ਹਾਂ ਨੇ ਜਿੱਤਣ ਤੋਂ ਪਹਿਲਾਂ ਖਰਚ ਕੀਤਾ ਅਤੇ ਯੁੱਧ ਕੀਤਾ ਅਤੇ ਅੱਲਾਹ ਨੇ ਸਾਰਿਆਂ ਨਾਲ ਨੇਕੀ ਦਾ ਵਾਅਦਾ ਕੀਤਾ ਹੈ। ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ।
Load More