Surah Al-Hajj Translated in Punjabi

يَا أَيُّهَا النَّاسُ اتَّقُوا رَبَّكُمْ ۚ إِنَّ زَلْزَلَةَ السَّاعَةِ شَيْءٌ عَظِيمٌ

ਹੇ ਲੋਕੋ! ਆਪਣੇ ਰੱਬ ਤੋਂ ਡਰੋ। ਬੇਸ਼ੱਕ ਕਿਆਮਤ ਦਾ ਭੂਚਾਲ ਬੜੀ ਭਾਰੀ ਚੀਜ਼ ਹੈ।
يَوْمَ تَرَوْنَهَا تَذْهَلُ كُلُّ مُرْضِعَةٍ عَمَّا أَرْضَعَتْ وَتَضَعُ كُلُّ ذَاتِ حَمْلٍ حَمْلَهَا وَتَرَى النَّاسَ سُكَارَىٰ وَمَا هُمْ بِسُكَارَىٰ وَلَٰكِنَّ عَذَابَ اللَّهِ شَدِيدٌ

ਜਿਸ ਦਿਨ ਤੁਸੀਂ ਉਸ ਨੂੰ ਦੇਖੋਗੇ, ਤਾਂ ਹਰੇਕ ਦੁੱਧ ਪਿਲਾਉਣ ਵਾਲੀ ਆਪਣੇ ਦੁੱਧ ਪੀਂਦੇ ਬੱਚੇ ਨੂੰ ਭੁੱਲ ਜਾਵੇਗੀ। ਅਤੇ ਹਰੇਕ ਗਰਭਵਤੀ ਆਪਣਾ ਗਰਭ ਛੱਡ ਦੇਵਗੀ ਅਤੇ ਲੋਕ ਤੁਹਾਨੂੰ ਬੇਹੋਸ਼ ਵਿਖਾਈ ਦੇਣਗੇ। ਜਦੋਂ ਕਿ ਉਹ ਬੇਹੋਸ਼ ਨਹੀਂ ਹੋਣਗੇ। ਸਗੋਂ ਅੱਲਾਹ ਦੀ ਸਜ਼ਾ ਬੇਹੱਦ ਸਖ਼ਤ ਹੈ।
وَمِنَ النَّاسِ مَنْ يُجَادِلُ فِي اللَّهِ بِغَيْرِ عِلْمٍ وَيَتَّبِعُ كُلَّ شَيْطَانٍ مَرِيدٍ

ਅਤੇ ਲੋਕਾਂ ਵਿਚ ਕੋਈ ਅਜਿਹਾ ਵੀ ਹੈ ਜਿਹੜਾ ਗਿਆਨ ਤੋਂ ਬਿਨਾ ਅੱਲਾਹ ਦੇ ਸਬੰਧ ਵਿਚ ਝਗੜਾ ਕਰਦਾ ਹੈ।
كُتِبَ عَلَيْهِ أَنَّهُ مَنْ تَوَلَّاهُ فَأَنَّهُ يُضِلُّهُ وَيَهْدِيهِ إِلَىٰ عَذَابِ السَّعِيرِ

ਅਤੇ ਹਰੇਕ ਬਾਗ਼ੀ ਸ਼ੈਤਾਨ ਦੀ ਪਾਲਣਾ ਕਰਨ ਲਗਦਾ ਹੈ। ਉਸ ਸ਼ੈਤਾਨ ਦੇ ਸਬੰਧ ਵਿਚ ਇਹ ਲਿਖ ਦਿੱਤਾ ਗਿਆ ਹੈ ਕਿ ਜਿਹੜਾ ਬੰਦਾ ਉਸ ਨੂੰ ਨਰਕਾਂ ਦਾ ਰਸਤਾ ਵਿਖਾ ਦੇਵੇਗਾ।
يَا أَيُّهَا النَّاسُ إِنْ كُنْتُمْ فِي رَيْبٍ مِنَ الْبَعْثِ فَإِنَّا خَلَقْنَاكُمْ مِنْ تُرَابٍ ثُمَّ مِنْ نُطْفَةٍ ثُمَّ مِنْ عَلَقَةٍ ثُمَّ مِنْ مُضْغَةٍ مُخَلَّقَةٍ وَغَيْرِ مُخَلَّقَةٍ لِنُبَيِّنَ لَكُمْ ۚ وَنُقِرُّ فِي الْأَرْحَامِ مَا نَشَاءُ إِلَىٰ أَجَلٍ مُسَمًّى ثُمَّ نُخْرِجُكُمْ طِفْلًا ثُمَّ لِتَبْلُغُوا أَشُدَّكُمْ ۖ وَمِنْكُمْ مَنْ يُتَوَفَّىٰ وَمِنْكُمْ مَنْ يُرَدُّ إِلَىٰ أَرْذَلِ الْعُمُرِ لِكَيْلَا يَعْلَمَ مِنْ بَعْدِ عِلْمٍ شَيْئًا ۚ وَتَرَى الْأَرْضَ هَامِدَةً فَإِذَا أَنْزَلْنَا عَلَيْهَا الْمَاءَ اهْتَزَّتْ وَرَبَتْ وَأَنْبَتَتْ مِنْ كُلِّ زَوْجٍ بَهِيجٍ

ਹੈ ਲੋਕੋ! ਜੇਕਰ ਤੁਸੀਂ ਫਿਰ ਜੀਅ ਉੱਠਣ ਦੇ ਸਬੰਧ ਵਿਚ ਸ਼ੱਕ ਕਰਦੇ ਹੋ, ਤਾਂ ਅਸੀਂ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਹੈ। ਫਿਰ ਵੀਰਜ, ਲਹੂ ਦੇ ਲੋਥੜੇ ਅਤੇ ਮਾਸ ਦੀ ਬੋਂਟੀ, ਸ਼ਕਲ ਵਾਲੀ ਅਤੇ ਸ਼ਿਨਾ ਸ਼ਕਲ ਵਾਲੀ ਤੋਂ ਪੈਦਾ ਕੀਤਾ ਹੈ। ਤਾਂ ਕਿ ਤੁਹਾਨੂੰ ਸਪੱਸ਼ਟ ਹੋਵੇ। ਅਸੀਂ ਗਰਭ ਵਿਚ ਇੱਕ ਖਾਸ ਸਮੇਂ ਤੱਕ ਠਹਿਰਾ ਦਿੰਦੇ ਹਾਂ। ਜੋ ਕੁਝ ਚਾਹੁੰਦੇ ਹਾਂ। ਇਕ ਮਿਥੇ ਸਮੇ ਤੱਕ ਫਿਰ ਸਿਰਫ਼ ਅਸੀਂ ਤੁਹਾਨੂੰ ਬੱਚਾ ਬਣਾ ਕੇ ਬਾਹਰ ਕੱਢਦੇ ਹਾਂ ’ਤਾਂ ਜੋ ਤੁਸੀਂ ਆਪਣੀ ਜਵਾਨੀ ਦੀ ਅਵਸੱਥਾ ਤੱਕ ਪਹੁੰਚ ਸਕੋ ਅਤੇ ਤੁਹਾਡੇ ਵਿਚੋਂ ਕੋਈ ਬੰਦਾ ਪਹਿਲਾਂ ਹੀ ਮਰ ਜਾਂਦਾ ਹੈ। ਅਤੇ ਕੋਈ ਬੰਦਾ ਬੁਢੇਪੇ ਦੀ ਅਵੱਸਥਾ ਤੱਕ ਪਹੁੰਚਾ ਦਿੱਤਾ ਜਾਂਦਾ ਹੈ, ਤਾਂ ਕਿ ਉਹ ਸਮਝ ਲੈਣ ਤੋਂ ਬਆਦ ਫਿਰ ਕੂਝ ਨਾ ਜਾਨ ਸਕਣ। ਤੁਸੀਂ ਧਰਤੀ ਨੂੰ ਦੇਖਦੇ ਹੋ ਕਿ ਉਹ ਸੁੱਕੀ ਪਈ ਹੈ। ਫਿਰ ਜਦੋਂ ਅਸੀਂ ਉਸ ਉੱਪਰ ਪਾਣੀ ਵਰਸਾਉਂਦੇ ਹਾਂ ਤਾਂ ਉਹ ਤਾਜੀ ਹੋ ਕੇ ਹਰੀ ਭਰੀ ਹੋ ਆਉਂਦੀ ਹੈ। ਅਤੇ ਉਹ ਵੱਖਰੀਆਂ ਵੱਖਰੀਆਂ ਚੀਜ਼ਾਂ ਪੈਦਾ ਕਰਦੀ ਹੈ।
ذَٰلِكَ بِأَنَّ اللَّهَ هُوَ الْحَقُّ وَأَنَّهُ يُحْيِي الْمَوْتَىٰ وَأَنَّهُ عَلَىٰ كُلِّ شَيْءٍ قَدِيرٌ

ਇਹ ਇਸ ਲਈ ਕਿ ਅੱਲਾਹ ਹੀ ਸੱਚ ਹੈ ਅਤੇ ਉਹ ਨਿਰਜੀਵਾਂ ਵਿਚ ਜਾਨ ਪਾ ਦਿੰਦਾ ਹੈ। ਅਤੇ ਉਹ ਹਰ ਚੀਜ਼ ਦੀ ਸਮਰੱਥਾ ਰਖਦਾ ਹੈ।
وَأَنَّ السَّاعَةَ آتِيَةٌ لَا رَيْبَ فِيهَا وَأَنَّ اللَّهَ يَبْعَثُ مَنْ فِي الْقُبُورِ

ਅਤੇ ਇਹ ਕਿ ਕਿਆਮਤ ਆਉਣ ਵਾਲੀ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਅੱਲਾਹ ਜ਼ਰੂਰ ਉਨ੍ਹਾਂ ਲੋਕਾਂ ਨੂੰ ਉਠਾਏਗਾ, ਜਿਹੜੇ ਕਬਰਾਂ ਵਿਚ ਹਨ।
وَمِنَ النَّاسِ مَنْ يُجَادِلُ فِي اللَّهِ بِغَيْرِ عِلْمٍ وَلَا هُدًى وَلَا كِتَابٍ مُنِيرٍ

ਅਤੇ ਲੋਕਾਂ ਵਿਚ ਕੋਈ ਬੰਦਾ ਹੈ, ਜਿਹੜਾ ਅੱਲਾਹ ਦੀ ਗੱਲ ਲਈ, ਸ਼ਿਨਾ ਕਿਸੇ ਗਿਆਨ, ਮਾਰਗ ਦਰਸ਼ਨ ਅਤੇ ਪ੍ਰਕਾਸ਼ਮਈ ਕਿਤਾਸ਼ ਦੇ ਝਗੜਾ ਕਰਦਾ ਹੈ।
ثَانِيَ عِطْفِهِ لِيُضِلَّ عَنْ سَبِيلِ اللَّهِ ۖ لَهُ فِي الدُّنْيَا خِزْيٌ ۖ وَنُذِيقُهُ يَوْمَ الْقِيَامَةِ عَذَابَ الْحَرِيقِ

(ਝਗੜਾ ਵੀ) ਹੰਕਾਰੀ ਹੋਏ ਕਰਦੇ ਹਨ ਤਾਂ ਕਿ ਉਹ ਅੱਲਾਹ ਦੇ ਰਾਹ ਤੋਂ ਭਟਕਾ ਦੇਣ। ਉਸ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਕਿਆਮਤ ਦੇ ਦਿਨ ਅਸੀਂ ਇਨ੍ਹਾਂ ਨੂੰ ਬਲਦੀ ਹੋਈ ਅੱਗ ਵਿਚ ਸੁੱਟਣ ਦੀ ਸਜ਼ਾ ਦੇਵਾਂਗੇ।
ذَٰلِكَ بِمَا قَدَّمَتْ يَدَاكَ وَأَنَّ اللَّهَ لَيْسَ بِظَلَّامٍ لِلْعَبِيدِ

ਇਹ ਤੁਹਾਡੇ ਹੱਥੀਂ ਕੀਤੇ ਕੰਮਾਂ ਦਾ ਬਦਲਾ ਹੈ। ਅਤੇ ਅੱਲਾਹ ਆਪਣੇ ਬੰਦਿਆਂ ਤੇ ਜ਼ੁਲਮ ਕਰਨ ਵਾਲਾ ਨਹੀਂ।
Load More