Surah Al-Hijr Translated in Punjabi

الر ۚ تِلْكَ آيَاتُ الْكِتَابِ وَقُرْآنٍ مُبِينٍ

ਅਲਿਫ.ਲਾਮ.ਰਾ., ਇਹ ਆਇਤਾਂ ਹਨ ਇੱਕ ਕਿਤਾਬ ਅਤੇ ਸਪੱਸ਼ਟ ਕੁਰਆਨ ਦੀਆਂ।
رُبَمَا يَوَدُّ الَّذِينَ كَفَرُوا لَوْ كَانُوا مُسْلِمِينَ

ਉਹ ਸਮਾਂ ਆਵੇਗਾ ਜਦੋਂ ਇਨਕਾਰੀ ਲੋਕ ਕਾਮਨਾ ਕਰਨਗੇ ਕਿ ਕਾਸ਼! ਉਹ ਵੀ ਮੰਨਣ ਵਾਲੇ ਹੁੰਦੇ।
ذَرْهُمْ يَأْكُلُوا وَيَتَمَتَّعُوا وَيُلْهِهِمُ الْأَمَلُ ۖ فَسَوْفَ يَعْلَمُونَ

ਇਨ੍ਹਾਂ ਨੂੰ ਛੱਡੋ ਕਿ ਖਾਣ ਅਤੇ ਲਾਭ ਉਠਾਉਣ ਅਤੇ ਫੌਕੀ ਉਮੀਦ ਇਨ੍ਹਾਂ ਨੂੰ ਭੁਲੇਖੇ ਵਿਚ ਪਾਈ ਰੱਖੇ। ਤਾਂ ਜਲਦੀ ਹੀ ਉਹ ਜਾਣ ਲੈਣਗੇ।
وَمَا أَهْلَكْنَا مِنْ قَرْيَةٍ إِلَّا وَلَهَا كِتَابٌ مَعْلُومٌ

ਅਤੇ ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ, ਉਸ ਦਾ ਕਿ ਨਿਯਤ ਸਮਾਂ ਲਿਖਿਆ ਹੋਇਆ ਸੀ।
مَا تَسْبِقُ مِنْ أُمَّةٍ أَجَلَهَا وَمَا يَسْتَأْخِرُونَ

ਕੋਈ ਕੌਮ ਅਪਣੇ ਮਿੱਥੇ ਸਮੇ ਤੇ ਨਾ ਅੱਗੇ ਵਧਦੀ ਹੈ ਅਤੇ ਨਾ ਪਿੱਛੇ ਹਟਦੀ ਹੈ।
وَقَالُوا يَا أَيُّهَا الَّذِي نُزِّلَ عَلَيْهِ الذِّكْرُ إِنَّكَ لَمَجْنُونٌ

ਅਤੇ ਇਹ ਲੋਕ ਆਖਦੇ ਹਨ ਕਿ ਹੇ ਬੰਦੇ ! ਜਿਸ ਉੱਪਰ ਰੱਬੀ ਹਦਾਇਤ ਦਾ ਪ੍ਰਕਾਸ਼ ਹੋਇਆ ਹੈ। ਬੇਸ਼ੱਕ ਤੂੰ ਸ਼ੁਦਾਈ ਹੈਂ।
لَوْ مَا تَأْتِينَا بِالْمَلَائِكَةِ إِنْ كُنْتَ مِنَ الصَّادِقِينَ

(ਉਹ ਆਖਦੇ ਹਨ ਕਿ) ਜੇਕਰ ਤੂੰ ਸੱਚਾ ਹੈਂ ਤਾਂ ਸਾਡੇ ਕੋਲ ਫ਼ਰਿਸ਼ਤਿਆਂ ਨੂੰ ਕਿਉਂ ਨਹੀਂ ਲੈ ਆਉਂਦਾ।
مَا نُنَزِّلُ الْمَلَائِكَةَ إِلَّا بِالْحَقِّ وَمَا كَانُوا إِذًا مُنْظَرِينَ

ਅਸੀਂ ਫ਼ਰਿਸ਼ਤਿਆਂ ਨੂੰ ਕੇਵਲ ਫ਼ੈਸਲਿਆਂ ਲਈ ਹੀ ਭੇਜਦੇ ਹਾਂ। ਅਤੇ ਉਸ ਵੇਲੇ ਲੋਕਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ।
إِنَّا نَحْنُ نَزَّلْنَا الذِّكْرَ وَإِنَّا لَهُ لَحَافِظُونَ

ਇਹ ਕੁਰਆਨ ਅਸੀਂ ਹੀ ਉਤਾਰਿਆ ਹੈ। ਅਤੇ ਅਸੀਂ ਹੀ ਇਸ ਦੇ ਨਿਗਰਾਨ ਹਾਂ।
وَلَقَدْ أَرْسَلْنَا مِنْ قَبْلِكَ فِي شِيَعِ الْأَوَّلِينَ

ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਹੋ ਚੁੱਕੀਆਂ ਕੌਮਾਂ ਵਿਚ ਰਸੂਲ ਭੇਜ ਚੁੱਕੇ ਹਾਂ।
Load More