Surah Al-Hujraat Translated in Punjabi
يَا أَيُّهَا الَّذِينَ آمَنُوا لَا تُقَدِّمُوا بَيْنَ يَدَيِ اللَّهِ وَرَسُولِهِ ۖ وَاتَّقُوا اللَّهَ ۚ إِنَّ اللَّهَ سَمِيعٌ عَلِيمٌ
ਹੇ ਈਮਾਨ ਵਾਲਿਓ! ਤੂਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਤੋਂ ਅੱਗੇ ਨਾ ਵਧੋ, ਅੱਲਾਹ ਤੋਂ ਡਰੋ ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
يَا أَيُّهَا الَّذِينَ آمَنُوا لَا تَرْفَعُوا أَصْوَاتَكُمْ فَوْقَ صَوْتِ النَّبِيِّ وَلَا تَجْهَرُوا لَهُ بِالْقَوْلِ كَجَهْرِ بَعْضِكُمْ لِبَعْضٍ أَنْ تَحْبَطَ أَعْمَالُكُمْ وَأَنْتُمْ لَا تَشْعُرُونَ
ਹੇ ਈਮਾਨ ਵਾਲਿਓ! ਤੁਸੀਂ ਆਪਣੀਆਂ ਅਵਾਜ਼ਾਂ ਰਸੂਲ ਦੀਆਂ ਅਵਾਜ਼ਾਂ ਤੋਂ ਉੱਚੀਆਂ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਅਵਾਜ਼ ਮਾਰ ਕੇ ਸੱਦੋ, ਜਿਸ ਤਰ੍ਹਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਬੁਲਾਉਂਦੇ ਹੋ। ਕਿਤੇ ਅਜਿਹਾ ਨੇ ਹੋਵੇ ਕਿ ਤੁਹਾਡੇ ਕਰਮ ਨਸ਼ਟ ਹੋ ਜਾਣ ਅਤੇ ਤੁਹਾਨੂੰ ਇਸ ਦੀ ਖ਼ਬਰ ਵੀ ਨਾ ਹੋਂਵੇ। ਅਤੇ ਅੱਲਾਹ ਤੋਂ ਡਰੋਂ, ਬੇਸ਼ੱਕ ਅੱਲਾਹ ਸਭ ਕੁਝ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।
إِنَّ الَّذِينَ يَغُضُّونَ أَصْوَاتَهُمْ عِنْدَ رَسُولِ اللَّهِ أُولَٰئِكَ الَّذِينَ امْتَحَنَ اللَّهُ قُلُوبَهُمْ لِلتَّقْوَىٰ ۚ لَهُمْ مَغْفِرَةٌ وَأَجْرٌ عَظِيمٌ
ਜਿਹੜੇ ਲੋਕ ਅੱਲਾਹ ਦੇ ਰਸੂਲ ਦੇ ਅੱਗੇ ਆਪਣੀਆਂ ਅਵਾਜ਼ਾਂ ਨੀਵੀਂਆਂ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲ ਤਕਵਾ (ਪ੍ਰਹੇਜ਼ਗਾਰੀ) ਲਈ ਪਰਖ ਲਏ ਹਨ। ਉਨ੍ਹਾਂ ਲਈ ਮੁਆਫ਼ੀ ਹੈ ਅਤੇ ਵੱਡਾ ਪੁੰਨ ਹੈ।
إِنَّ الَّذِينَ يُنَادُونَكَ مِنْ وَرَاءِ الْحُجُرَاتِ أَكْثَرُهُمْ لَا يَعْقِلُونَ
ਜਿਹੜੇ ਲੋਕ ਤੁਹਾਨੂੰ ਨਹੀਂ ਰੱਖਦੇ।
وَلَوْ أَنَّهُمْ صَبَرُوا حَتَّىٰ تَخْرُجَ إِلَيْهِمْ لَكَانَ خَيْرًا لَهُمْ ۚ وَاللَّهُ غَفُورٌ رَحِيمٌ
ਅਤੇ ਜੇਕਰ ਉਹ ਧੀਰਜ ਰੱਖਦੇ, ਇੱਥੋਂ ਤੱਕ ਕਿ ਜਦੋਂ ਤੁਸੀਂ ਖ਼ੁਦ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਕੋਲ ਆਉਂਦੇ ਤਾਂ ਇਹ ਉਨ੍ਹਾਂ ਲਈ ਵਧੀਆ ਹੁੰਦਾ। ਅਤੇ ਅੱਲਾਹ ਮੁਆਫ਼ੀ ਦੇਣ ਵਾਲਾ ਰਹਿਮਤ ਵਾਲਾ ਹੈ।
يَا أَيُّهَا الَّذِينَ آمَنُوا إِنْ جَاءَكُمْ فَاسِقٌ بِنَبَإٍ فَتَبَيَّنُوا أَنْ تُصِيبُوا قَوْمًا بِجَهَالَةٍ فَتُصْبِحُوا عَلَىٰ مَا فَعَلْتُمْ نَادِمِينَ
ਹੇ ਈਮਾਨ ਵਾਲਿਓ! ਜੇਕਰ ਕੋਈ ਇਨਕਾਰੀ ਤੁਹਾਡੇ ਕੋਲ ਕੋਈ ਖ਼ਬਰ ਲੈ ਕੇ ਆਵੇ ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਿਆ ਕਰੋ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਗਿਆਨਤਾ ਵੱਸ ਕਿਸੇ ਸਮੂਹ ਦਾ ਨੁਕਸਾਨ ਕਰ ਦੇਵੋਂ। ਫਿਰ ਤੁਹਾਨੂੰ ਆਪਣੇ ਕੀਤੇ ਤੇ ਪਛਤਾਉਣਾ ਪਵੇ।
وَاعْلَمُوا أَنَّ فِيكُمْ رَسُولَ اللَّهِ ۚ لَوْ يُطِيعُكُمْ فِي كَثِيرٍ مِنَ الْأَمْرِ لَعَنِتُّمْ وَلَٰكِنَّ اللَّهَ حَبَّبَ إِلَيْكُمُ الْإِيمَانَ وَزَيَّنَهُ فِي قُلُوبِكُمْ وَكَرَّهَ إِلَيْكُمُ الْكُفْرَ وَالْفُسُوقَ وَالْعِصْيَانَ ۚ أُولَٰئِكَ هُمُ الرَّاشِدُونَ
ਅਤੇ ਜਾਣ ਲਵੋਂ ਕਿ ਤੁਹਾਡੇ ਵਿਚਕਾਰ ਅੱਲਾਹ ਦਾ ਰਸੂਲ ਹੈ। ਜੇਕਰ ਉਹ ਬਹੁਤ ਸਾਰੇ ਮਾਮਲਿਆਂ ਵਿਚ ਤੁਹਾਡੀ ਗੱਲ ਮੰਨ ਲਵੇ ਤਾਂ ਤੂਸੀਂ ਬੜੀ ਮੁਸ਼ਕਲ ਵਿਚ ਫਸ ਜਾਵੋ। ਪਰੰਤੂ ਅੱਲਾਹ ਨੇ ਤੁਹਾਡੇ ਲਈ ਈਮਾਨ ਨੂੰ ਪਿਆਰਾ ਬਣਾ ਦਿੱਤਾ ਅਤੇ ਤੁਹਾਡੇ ਦਿਲਾਂ ਵਿਚ ਉਸ ਦਾ ਪ੍ਰੇਮ ਪਾ ਦਿੱਤਾ। ਅਤੇ ਅੱਲਾਹ ਦੀ ਅਵੱਗਿਆ, ਅਧਰਮ ਅਤੇ ਪਾਪ ਨੂੰ ਤੁਹਾਡੇ ਲਈ ਨਾ-ਪਸੰਦ ਬਣਾ ਦਿੱਤਾ।
فَضْلًا مِنَ اللَّهِ وَنِعْمَةً ۚ وَاللَّهُ عَلِيمٌ حَكِيمٌ
ਅਜਿਹੇ ਲੋਕ ਹੀ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾਲ ਚੰਗੇ ਰਾਹ ਤੇ ਹਨ ਅਤੇ ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ।
وَإِنْ طَائِفَتَانِ مِنَ الْمُؤْمِنِينَ اقْتَتَلُوا فَأَصْلِحُوا بَيْنَهُمَا ۖ فَإِنْ بَغَتْ إِحْدَاهُمَا عَلَى الْأُخْرَىٰ فَقَاتِلُوا الَّتِي تَبْغِي حَتَّىٰ تَفِيءَ إِلَىٰ أَمْرِ اللَّهِ ۚ فَإِنْ فَاءَتْ فَأَصْلِحُوا بَيْنَهُمَا بِالْعَدْلِ وَأَقْسِطُوا ۖ إِنَّ اللَّهَ يُحِبُّ الْمُقْسِطِينَ
ਅਤੇ ਜੇਕਰ ਈਮਾਨ ਵਾਲਿਆਂ ਦੇ ਦੋ ਸਮੂਹ ਆਪਿਸ ਵਿਚ ਲੜ ਪੈਣ ਤਾਂ ਉਨ੍ਹਾਂ ਵਿਚ ਸਮਝੌਤਾ ਕਰਵਾਉ। ਫਿਰ ਜੇਕਰ ਉਨ੍ਹਾਂ ਵਿੱਚੋਂ ਇੱਕ ਸਮੂਹ ਦੂਜੇ ਸਮੂਹ ਤੇ ਜ਼ੁਲਮ ਕਰੇ ਤਾਂ ਤੁਸੀਂ ਉਸ ਸਮੂਹ ਨਾਲ ਲੜੋਂ ਜਿਹੜਾ ਜ਼ੁਲਮ ਕਰਦਾ ਹੈ, ਇੱਥੋਂ ਤੱਕ ਕਿ ਉਹ ਅੱਲਾਹ ਦੇ ਹੁਕਮ ਵੱਲ ਵਾਪਿਸ ਆ ਜਾਣ। ਫਿਰ ਜਦੋਂ ਉਹ ਵਾਪਿਸ ਆਉਣ ਤਾਂ ਉਨ੍ਹਾਂ ਦੇ ਵਿਚਕਾਰ ਨਿਆਇ ਦੇ ਸਹਿਤ ਸਮਝੌਤਾ ਕਰਵਾਉ ਅਤੇ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ਼ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।
إِنَّمَا الْمُؤْمِنُونَ إِخْوَةٌ فَأَصْلِحُوا بَيْنَ أَخَوَيْكُمْ ۚ وَاتَّقُوا اللَّهَ لَعَلَّكُمْ تُرْحَمُونَ
ਈਮਾਨ ਵਾਲੇ ਸਾਰੇ ਭਰਾ ਹਨ, ਸੋ ਆਪਣੇ ਭਰਾਵਾਂ ਦੇ ਵਿਚਕਾਰ ਮੇਲ-ਮਿਲਾਪ ਕਰਵਾਉ ਅਤੇ ਅੱਲਾਹ ਤੋਂ ਡਰੋਂ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।
Load More