Surah Al-Insan Translated in Punjabi
![](https://www.al-quran.cc/images/pictures/surah/bismillah.png)
هَلْ أَتَىٰ عَلَى الْإِنْسَانِ حِينٌ مِنَ الدَّهْرِ لَمْ يَكُنْ شَيْئًا مَذْكُورًا![](https://www.al-quran.cc/images/pictures/ayah_num/a_1.png)
![](https://www.al-quran.cc/images/pictures/ayah_num/a_1.png)
ਕਦੇ ਮਨੁੱਖ ਤੇ ਬੀਤੇ ਸਮੇਂ ਵਿਚ ਇੱਕ ਅਜਿਹਾ ਸਮਾਂ ਵੀ ਆਇਆ ਹੈ ਜਦੋਂ ਉਹ ਕੋਈ ਬਿਆਨ ਕਰਨ ਵਾਲੀ ਵਸਤੂ ਨਹੀਂ ਸੀ।
إِنَّا خَلَقْنَا الْإِنْسَانَ مِنْ نُطْفَةٍ أَمْشَاجٍ نَبْتَلِيهِ فَجَعَلْنَاهُ سَمِيعًا بَصِيرًا![](https://www.al-quran.cc/images/pictures/ayah_num/a_2.png)
![](https://www.al-quran.cc/images/pictures/ayah_num/a_2.png)
ਅਸੀਂ ਮਨੁੱਖ ਨੂੰ ਇੱਕ ਰਲੀ-ਮਿਲੀ ਬੂੰਦ ਤੋਂ ਪੈਦਾ ਕੀਤਾ ਅਤੇ ਅਸੀਂ ਉਸ ਨੂੰ ਪਲਟਦੇ ਰਹੇ। ਫਿਰ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਦੇਖਣ ਵਾਲਾ ਬਣਾ ਦਿੱਤਾ।
إِنَّا هَدَيْنَاهُ السَّبِيلَ إِمَّا شَاكِرًا وَإِمَّا كَفُورًا![](https://www.al-quran.cc/images/pictures/ayah_num/a_3.png)
![](https://www.al-quran.cc/images/pictures/ayah_num/a_3.png)
ਅਸੀਂ ਹੀ ਉਸ ਨੂੰ ਰਾਹ ਸਮਝਾਇਆ, ਚਾਹੇ ਉਹ ਸ਼ੁਕਰ ਕਰਨ ਵਾਲਾ ਬਣੇ ਜਾਂ ਨਾ-ਸ਼ੁਕਰਾ।
إِنَّا أَعْتَدْنَا لِلْكَافِرِينَ سَلَاسِلَ وَأَغْلَالًا وَسَعِيرًا![](https://www.al-quran.cc/images/pictures/ayah_num/a_4.png)
![](https://www.al-quran.cc/images/pictures/ayah_num/a_4.png)
ਅਸੀਂ ਅੱਵਗਿਆਕਾਰੀਆਂ ਲਈ ਬੇੜੀਆਂ ਅਤੇ ਤੌਕ (ਗਲੇ ਦਾ ਪਟਾ) ਅਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
إِنَّ الْأَبْرَارَ يَشْرَبُونَ مِنْ كَأْسٍ كَانَ مِزَاجُهَا كَافُورًا![](https://www.al-quran.cc/images/pictures/ayah_num/a_5.png)
![](https://www.al-quran.cc/images/pictures/ayah_num/a_5.png)
ਨੇਕ ਲੋਕ ਅਜਿਹੇ ਪਿਆਲਿਆਂ ਨਾਲ (ਸ਼ਰਾਬ) ਪੀਣਗੇ ਜਿਨ੍ਹਾਂ ਵਿਚ ਕਫੂਰ ਵਾਲੇ ਪਾਣੀ ਦਾ ਮਿਸ਼ਰਨ ਹੋਵੇਗਾ।
عَيْنًا يَشْرَبُ بِهَا عِبَادُ اللَّهِ يُفَجِّرُونَهَا تَفْجِيرًا![](https://www.al-quran.cc/images/pictures/ayah_num/a_6.png)
![](https://www.al-quran.cc/images/pictures/ayah_num/a_6.png)
ਉਸ (ਵੱਗਦੇ ਹੋਏ) ਝਰਨੇ ਵਿੱਚੋਂ ਅੱਲਾਹ ਦੇ ਬੰਦੇ ਪੀਣਗੇ। ਉਹ ਉਸ ਵਿਚੋਂ’ ਸ਼ਾਖਾਂਵਾ (ਛੋਟੀਆਂ ਨਹਿਰਾਂ) ਕੱਢ ਲੈਣਗੇ।
يُوفُونَ بِالنَّذْرِ وَيَخَافُونَ يَوْمًا كَانَ شَرُّهُ مُسْتَطِيرًا![](https://www.al-quran.cc/images/pictures/ayah_num/a_7.png)
![](https://www.al-quran.cc/images/pictures/ayah_num/a_7.png)
ਉਹ ਲੋਕ ਜ਼ਰੂਰੀ ਕੰਮਾਂ ਨੂੰ ਪੂਰਾ ਕਰਦੇ ਹਨ ਅਤੇ ਅਜਿਹੇ ਦਿਨਾਂ ਤੋਂ ਡਰਦੇ ਹਨ ਜਿਸ ਦੀ ਸਖ਼ਤੀ ਬੜੀ ਵਿਆਪਕ ਹੋਵੇਗੀ।
وَيُطْعِمُونَ الطَّعَامَ عَلَىٰ حُبِّهِ مِسْكِينًا وَيَتِيمًا وَأَسِيرًا![](https://www.al-quran.cc/images/pictures/ayah_num/a_8.png)
![](https://www.al-quran.cc/images/pictures/ayah_num/a_8.png)
ਅਤੇ ਉਸ ਦੇ ਪ੍ਰੇਮ ਵਿਚ ਫ਼ਕੀਰਾਂ, ਅਨਾਥਾਂ ਅਤੇ ਕੈਦੀਆਂ ਨੂੰ ਭੋਜਨ ਖਵਾਉਂਦੇ ਹਨ।
إِنَّمَا نُطْعِمُكُمْ لِوَجْهِ اللَّهِ لَا نُرِيدُ مِنْكُمْ جَزَاءً وَلَا شُكُورًا![](https://www.al-quran.cc/images/pictures/ayah_num/a_9.png)
![](https://www.al-quran.cc/images/pictures/ayah_num/a_9.png)
ਅਸੀਂ ਜਿਹੜਾ ਤੁਹਾਨੂੰ ਖਵਾਉਂਦੇ ਹਾਂ, ਉਹ ਅੱਲਾਹ ਦੀ ਖੁਸ਼ੀ ਲੈਣ ਲਈ ਹੈ। ਅਸੀਂ ਤੁਹਾਡੇ ਤੋਂ ਨਾ ਕੋਈ ਮੁਆਵਜ਼ਾ ਚਾਹੁੰਦੇ ਹਾਂ ਅਤੇ ਨਾ ਸ਼ੁਕਰਗੁਜ਼ਾਰੀ ਦੀ ਇੱਛਾ।
إِنَّا نَخَافُ مِنْ رَبِّنَا يَوْمًا عَبُوسًا قَمْطَرِيرًا![](https://www.al-quran.cc/images/pictures/ayah_num/a_10.png)
![](https://www.al-quran.cc/images/pictures/ayah_num/a_10.png)
ਬੇਸ਼ੱਕ ਅਸੀਂ ਆਪਣੇ ਰੱਬ ਤੋਂ ਉਸ ਦਿਨ ਦਾ ਖੌਫ਼ ਰਖਦੇ ਹਾਂ ਜਿਹੜਾ ਵਲੋਂ ਇੱਕ ਸਖ਼ਤ ਅਤੇ ਕੌੜਾ ਦਿਨ ਹੋਵੇਗਾ।
Load More