Surah Al-Jathiya Translated in Punjabi
تَنْزِيلُ الْكِتَابِ مِنَ اللَّهِ الْعَزِيزِ الْحَكِيمِ
ਇਹ ਤਾਕਤਵਰ ਅਤੇ ਹਿਕਮਤ ਵਾਲੇ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ ਹੈ।
إِنَّ فِي السَّمَاوَاتِ وَالْأَرْضِ لَآيَاتٍ لِلْمُؤْمِنِينَ
ਬੇਸ਼ੱਕ ਆਕਾਸ਼ਾਂ ਅਤੇ ਧਰਤੀ ਵਿਚ ਨਿਸ਼ਾਨੀਆਂ ਹਨ, ਈਮਾਨ ਵਾਲਿਆਂ ਲਈ।
وَفِي خَلْقِكُمْ وَمَا يَبُثُّ مِنْ دَابَّةٍ آيَاتٌ لِقَوْمٍ يُوقِنُونَ
ਤੁਹਾਡੀ ਰਚਨਾ ਅਤੇ ਜੀਵਧਾਰੀਆਂ ਵਿਚ ਜਿਹੜੇ ਉਸ ਨੇ ਧਰਤੀ ਤੇ ਫੈਲਾ ਰੱਖੇ ਹਨ। ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਭਰੋਸਾ ਰੱਖਦੇ ਹਨ।
وَاخْتِلَافِ اللَّيْلِ وَالنَّهَارِ وَمَا أَنْزَلَ اللَّهُ مِنَ السَّمَاءِ مِنْ رِزْقٍ فَأَحْيَا بِهِ الْأَرْضَ بَعْدَ مَوْتِهَا وَتَصْرِيفِ الرِّيَاحِ آيَاتٌ لِقَوْمٍ يَعْقِلُونَ
ਰਾਤ ਅਤੇ ਦਿਨ ਦੇ ਆਉਣ ਜਾਣ ਵਿਚ ਅਤੇ ਉਸ ਦੇ ਰਿਜ਼ਕ ਵਿਚ ਜਿਹੜਾ ਅੱਲਾਹ ਨੇ ਆਕਾਸ਼ਾਂ ਵਿਚੋਂ ਉਤਾਰਿਆ, ਫਿਰ ਉਸ ਨਾਲ ਧਰਤੀ ਨੂੰ ਉਸ ਦੇ ਬੰਜਰ ਹੋ ਜਾਣ ਤੋਂ ਬਾਅਦ ਹਰੀ ਕਰ ਦਿੱਤਾ ਅਤੇ ਹਵਾਵਾਂ ਦੇ ਵਗਣ ਵਿਚ ਵੀ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਮੱਤ ਰਖਦੇ ਹਨ।
تِلْكَ آيَاتُ اللَّهِ نَتْلُوهَا عَلَيْكَ بِالْحَقِّ ۖ فَبِأَيِّ حَدِيثٍ بَعْدَ اللَّهِ وَآيَاتِهِ يُؤْمِنُونَ
ਇਹ ਅੱਲਾਹ ਦੀਆਂ ਆਇਤਾਂ ਹਨ, ਜਿਨ੍ਹਾਂ ਨੂੰ ਅਸੀਂ ਸੱਚਾਈ ਦੇ ਨਾਲ ਤੁਹਾਨੂੰ ਸੁਣਾ ਰਹੇ ਹਾਂ। ਫਿਰ ਅੱਲਾਹ ਅਤੇ ਉਸ ਦੀਆਂ ਆਇਤਾਂ ਤੋਂ ਬਾਅਦ ਕਿਹੜੀ ਗੱਲ ਹੈ, ਜਿਸ ਤੇ ਉਹ ਈਮਾਨ ਲਿਆਉਣਗੇ।
يَسْمَعُ آيَاتِ اللَّهِ تُتْلَىٰ عَلَيْهِ ثُمَّ يُصِرُّ مُسْتَكْبِرًا كَأَنْ لَمْ يَسْمَعْهَا ۖ فَبَشِّرْهُ بِعَذَابٍ أَلِيمٍ
ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਸੁਣਦਾ ਹੈ, ਜਦੋਂ ਉਹ ਉਸ ਦੇ ਸਾਹਮਣੇ ਪੜ੍ਹੀਆਂ ਜਾਂਦੀਆਂ ਹਨ, ਫਿਰ ਉਹ ਹੰਕਾਰ ਦੇ ਨਾਲ ਅੜਿਆ ਰਹਿੰਦਾ ਹੈ। ਜਿਵੇਂ ਉਸ ਨੇ ਉਨ੍ਹਾਂ ਨੂੰ ਸੁਣਿਆ ਹੀ ਨਹੀਂ। ਤੁਸੀਂ ਉਸ ਨੂੰ ਇੱਕ ਦਰਦਨਾਕ ਸਜ਼ਾ ਦੀ ਖੂਸ਼ਖ਼ਬਰੀ ਦੇ ਦੇਵੋ।
وَإِذَا عَلِمَ مِنْ آيَاتِنَا شَيْئًا اتَّخَذَهَا هُزُوًا ۚ أُولَٰئِكَ لَهُمْ عَذَابٌ مُهِينٌ
ਅਤੇ ਜਦੋਂ ਉਹ ਸਾਡੀਆਂ ਆਇਤਾਂ ਵਿਚੋਂ ਕਿਸੇ ਚੀਜ਼ ਦੀ ਲਈ ਅਪਮਾਨਜਨਕ ਸਜ਼ਾ ਹੈ।
مِنْ وَرَائِهِمْ جَهَنَّمُ ۖ وَلَا يُغْنِي عَنْهُمْ مَا كَسَبُوا شَيْئًا وَلَا مَا اتَّخَذُوا مِنْ دُونِ اللَّهِ أَوْلِيَاءَ ۖ وَلَهُمْ عَذَابٌ عَظِيمٌ
ਉਨ੍ਹਾਂ ਦੇ ਅੱਗੇ ਨਰਕ ਹੈ। ਅਤੇ ਜਿਹੜਾ ਕੁਝ ਉਨ੍ਹਾਂ ਨੇ ਕਮਾਇਆ, ਉਹ ਉਨ੍ਹਾਂ ਦੇ ਕੋਈ ਕੰਮ ਆਉਣ ਵਾਲਾ ਨਹੀਂ। ਅਤੇ ਨਾ ਉਹ ਜਿਨ੍ਹਾਂ ਨੂੰ ਅੱਲਾਹ ਤੋ ਬਿਨਾ ਪੂਜਨੀਕ ਬਣਾਇਆ ਹੈ। ਅਤੇ ਉਨ੍ਹਾਂ ਲਈ ਵੱਡੀ ਸਜ਼ਾ ਹੈ।
Load More