Surah Al-Jinn Translated in Punjabi

قُلْ أُوحِيَ إِلَيَّ أَنَّهُ اسْتَمَعَ نَفَرٌ مِنَ الْجِنِّ فَقَالُوا إِنَّا سَمِعْنَا قُرْآنًا عَجَبًا

ਆਖੋ, ਕਿ ਮੈਨੂੰ ਵਹੀ (ਸੰਦੇਸ਼) ਕੀਤੀ ਗਈ ਹੈ ਕਿ ਜਿੰਨਾਂ ਦੇ ਇੱਕ ਸਮੂਹ ਨੇ ਕੁਰਆਨ ਨੂੰ ਸੁਣਿਆ ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਇਕ ਅਜੀਬ ਕੁਰਆਨ ਸੁਣਿਆ ਹੈ।
يَهْدِي إِلَى الرُّشْدِ فَآمَنَّا بِهِ ۖ وَلَنْ نُشْرِكَ بِرَبِّنَا أَحَدًا

ਜਿਹੜਾ ਮਾਰਗ ਦਰਸ਼ਨ ਹੈ। ਤਾਂ ਅਸੀਂ ਉਸ ਉੱਪਰ ਈਮਾਨ ਲਿਆਏ ਤਾਂ ਅਸੀਂ ਆਪਣੇ ਰੱਬ ਤੋਂ ਬਿਨ੍ਹਾਂ ਕਿਸੇ ਨੂੰ (ਉਸ ਅੱਲਾਹ ਦਾ) ਸ਼ਰੀਕ ਨਹੀਂ ਬਣਾਵਾਂਗੇ।
وَأَنَّهُ تَعَالَىٰ جَدُّ رَبِّنَا مَا اتَّخَذَ صَاحِبَةً وَلَا وَلَدًا

ਅਤੇ ਇਹ ਕਿ ਸਾਡੇ ਰੱਬ ਦੀ ਸ਼ਾਨ ਬਹੁਤ ਉੱਚੀ ਹੈ। ਉਸ ਨੇ ਨਾ ਕੋਈ ਪਤਨੀ ਬਣਾਈ ਹੈ ਅਤੇ ਨਾ ਕੋਈ ਔਲਾਦ।
وَأَنَّهُ كَانَ يَقُولُ سَفِيهُنَا عَلَى اللَّهِ شَطَطًا

ਅਤੇ ਇਹ ਕਿ ਸਾਡਾ ਨਾ ਸਮਝ ਬੰਦਾ ਸਾਡੇ ਅੱਲਾਹ ਦੇ ਬਾਰੇ ਅਸਲੀਅਤ ਤੋਂ ਬਹੁਤ ਦੂਰ ਦੀਆਂ ਗੱਲਾਂ ਕਹਿੰਦਾ ਸੀ।
وَأَنَّا ظَنَنَّا أَنْ لَنْ تَقُولَ الْإِنْسُ وَالْجِنُّ عَلَى اللَّهِ كَذِبًا

ਅਤੇ ਅਸੀਂ ਕਲਪਣਾ ਕੀਤੀ ਸੀ ਕਿ ਮਨੁੱਖ ਅਤੇ ਜਿੰਨ ਅੱਲਾਹ ਦੇ ਸਬੰਧ ਵਿਚ ਕਦੇ ਝੂਠੀ ਗੱਲ ਨਹੀਂ ਕਹਿਣਗੇ।
وَأَنَّهُ كَانَ رِجَالٌ مِنَ الْإِنْسِ يَعُوذُونَ بِرِجَالٍ مِنَ الْجِنِّ فَزَادُوهُمْ رَهَقًا

ਅਤੇ ਇਹ ਕਿ ਮਨੁੱਖਾਂ ਵਿਚ ਕੁਝ ਅਜਿਹੇ ਵੀ ਸਨ ਜਿਹੜੇ ਜਿੰਨਾਂ ਵਿਚੋਂ ਕੁਝ ਦੀ ਸ਼ਰਣ ਲੈਂਦੇ ਸੀ ਤਾਂ ਉਨ੍ਹਾਂ ਨੇ ਜਿੰਨਾਂ ਦਾ ਹੰਕਾਰ ਹੋਰ ਵਧਾ ਦਿੱਤਾ।
وَأَنَّهُمْ ظَنُّوا كَمَا ظَنَنْتُمْ أَنْ لَنْ يَبْعَثَ اللَّهُ أَحَدًا

ਅਤੇ ਇਹ ਕਿ ਉਨ੍ਹਾਂ ਨੇ ਵੀ ਕਲਪਣਾ ਕੀਤੀ ਜਿਵੇਂ ਤੁਸੀਂ ਕਲਪਣਾ ਕੀਤੀ ਕਿ ਅੱਲਾਹ ਕਿਸੇ ਨੂੰ ਨਹੀਂ ਉਠਾਵੇਗਾ।
وَأَنَّا لَمَسْنَا السَّمَاءَ فَوَجَدْنَاهَا مُلِئَتْ حَرَسًا شَدِيدًا وَشُهُبًا

ਅਤੇ ਅਸੀਂ ਅਸਮਾਨ ਦੀ ਪੜਤਾਲ ਕੀਤੀ ਤਾਂ ਅਸੀਂ ਦੇਖਿਆ ਕਿ ਉਹ ਸਖ਼ਤ ਪਹਿਰੇਦਾਰਾਂ ਨਾਲ ਭਰਿਆ ਪਿਆ ਹੈ ਅਤੇ ਅੰਗਿਆਰਾਂ ਦਾ ਮੀਂਹ ਵਰ੍ਹ ਰਿਹਾ ਹੈ।
وَأَنَّا كُنَّا نَقْعُدُ مِنْهَا مَقَاعِدَ لِلسَّمْعِ ۖ فَمَنْ يَسْتَمِعِ الْآنَ يَجِدْ لَهُ شِهَابًا رَصَدًا

ਅਤੇ ਅਸੀਂ ਉਸ ਦੇ ਕੁਝ ਟਿਕਾਣਿਆਂ ਤੇ ਸੁਣਨ ਲਈ ਬੈਠਿਆ ਕਰਦੇ ਸੀ ਤਾਂ ਹੁਣ ਵੀ ਜੇ ਕੋਈ ਸੁਨਣਾ ਚਾਹੁੰਦਾ ਹੈ ਤਾਂ ਉਹ ਆਪਣੇ ਲਈ ਇੱਕ ਤਿਆਰ ਅੰਗਿਆਰਾ ਪਾਉਂਦਾ ਹੈ।
وَأَنَّا لَا نَدْرِي أَشَرٌّ أُرِيدَ بِمَنْ فِي الْأَرْضِ أَمْ أَرَادَ بِهِمْ رَبُّهُمْ رَشَدًا

ਅਤੇ ਅਸੀਂ ਨਹੀਂ ਜਾਣਦੇ ਕਿ ਇਹ ਧਰਤੀ ਵਾਲਿਆਂ ਲਈ ਕੋਈ ਬੁਰਾਈ ਚਾਹੀ ਗਈ ਹੈ ਜਾਂ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੇ ਨਾਲ ਨੇਕੀ ਦਾ ਇਰਾਦਾ ਕੀਤਾ ਹੈ।
Load More