Surah Al-Jumua Translated in Punjabi

يُسَبِّحُ لِلَّهِ مَا فِي السَّمَاوَاتِ وَمَا فِي الْأَرْضِ الْمَلِكِ الْقُدُّوسِ الْعَزِيزِ الْحَكِيمِ

ਹਰ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਤੇ ਹੈ, ਅੱਲਾਹ ਦੀ ਸਿਫ਼ਤ ਸਲਾਹ ਕਰ ਰਹੀ ਹੈ। ਜਿਹੜਾ ਪਾਤਸ਼ਾਹ ਹੈ, ਪਵਿੱਤਰ ਹੈ, ਸ਼ਕਤੀਸ਼ਾਲੀ ਹੈ ਅਤੇ ਬਿਬੇਕ ਸ਼ੀਲ ਹੈ।
هُوَ الَّذِي بَعَثَ فِي الْأُمِّيِّينَ رَسُولًا مِنْهُمْ يَتْلُو عَلَيْهِمْ آيَاتِهِ وَيُزَكِّيهِمْ وَيُعَلِّمُهُمُ الْكِتَابَ وَالْحِكْمَةَ وَإِنْ كَانُوا مِنْ قَبْلُ لَفِي ضَلَالٍ مُبِينٍ

ਉਹ ਹੀ ਹੈ ਜਿਸ ਨੇ ਅਣਪੜ੍ਹਾਂ ਦੇ ਅੰਦਰ ਇੱਕ ਰਸੂਲ ਉਨ੍ਹਾਂ ਵਿਚੋਂ ਹੀ ਪੈਦਾ ਕੀਤਾ। ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਆਇਤਾਂ ਪੜ੍ਹ ਕੇ ਸੁਣਾਉਂਦਾ ਹੈ। ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੈ। ਅਤੇ ਉਨ੍ਹਾਂ ਨੂੰ ਕਿਤਾਬ ਅਤੇ ਸਮਝਦਾਰੀ ਦੀਆਂ ਗੱਲਾਂ ਦੀ ਸਿਖਿਆ ਚਿੰਦਾ ਹੈ। ਅਤੇ ਉਹ ਇਸ ਤੋਂ ਪਹਿਲਾਂ ਪ੍ਰਤੱਖ ਕੁਰਾਹੇ ਪਏ ਹੋਏ ਸਨ।
وَآخَرِينَ مِنْهُمْ لَمَّا يَلْحَقُوا بِهِمْ ۚ وَهُوَ الْعَزِيزُ الْحَكِيمُ

ਅਤੇ ਦੂਜਿਆਂ ਲਈ ਵੀ ਉਨ੍ਹਾਂ ਵਿਚੋਂ ਜਿਹੜੇ ਅਜੇ ਜੇ ਉਨ੍ਹਾਂ ਵਿਚ ਸ਼ਾਮਿਲ ਨਹੀਂ’ ਹੋਏ। ਅਤੇ ਉਹ ਸ਼ਕਤੀਸ਼ਾਲੀ ਅਤੇ ਤਤਵੇਤਾ ਹੈ।
ذَٰلِكَ فَضْلُ اللَّهِ يُؤْتِيهِ مَنْ يَشَاءُ ۚ وَاللَّهُ ذُو الْفَضْلِ الْعَظِيمِ

ਇਹ ਅੱਲਾਹ ਦੀ ਕਿਰਪਾ ਹੈ ਕਿ ਉਹ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ। ਅਤੇ ਅੱਲਾਹ ਵੱਡੇ ਫਜ਼ਲਾਂ ਦਾ ਮਾਲਕ ਹੈ।
مَثَلُ الَّذِينَ حُمِّلُوا التَّوْرَاةَ ثُمَّ لَمْ يَحْمِلُوهَا كَمَثَلِ الْحِمَارِ يَحْمِلُ أَسْفَارًا ۚ بِئْسَ مَثَلُ الْقَوْمِ الَّذِينَ كَذَّبُوا بِآيَاتِ اللَّهِ ۚ وَاللَّهُ لَا يَهْدِي الْقَوْمَ الظَّالِمِينَ

ਗਿਆ ਫਿਰ ਉਨ੍ਹਾਂ ਨੇ ਉਨ੍ਹਾਂ ਨੂੰ ਨਾ ਜ਼ੁੱਕਿਆ, ਭਾਵ ਉਸ ਦੀ ਸਿੱਖਿਆ ਨੂੰ ਨਾ ਸਮਝਿਆ। ਉਨ੍ਹਾਂ ਦੀ ਮਿਸਾਲ ਉਸ ਗਧੇ ਵਰਗੀ ਹੈ, ਜਿਨ੍ਹਾਂ ਨੇ ਕਿਤਾਬਾਂ ਦਾ ਭਾਰ ਤਾਂ ਚੁੱਕਿਆ ਹੈ, (ਪਰ) ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ। ਇਹ ਕਿਹੋ ਜਿਹੀ ਮਾੜੀ ਮਿਸਾਲ ਹੈ। ਅਤੇ ਅੱਲਾਹ ਜ਼ਾਲਿਮ ਲੋਕਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਨਹੀਂ ਕਰਦਾ।
قُلْ يَا أَيُّهَا الَّذِينَ هَادُوا إِنْ زَعَمْتُمْ أَنَّكُمْ أَوْلِيَاءُ لِلَّهِ مِنْ دُونِ النَّاسِ فَتَمَنَّوُا الْمَوْتَ إِنْ كُنْتُمْ صَادِقِينَ

ਆਖੋ ਕਿ ਹੇ ਯਹੂਦੀਓ! ਇਹ ਤੁਹਾਡਾ ਵਹਿਮ ਹੈ ਕਿ ਤੁਸੀਂ ਦੂਜਿਆਂ ਦੀ ਤੁਲਨਾ ਵਿਚ ਅੱਲਾਹ ਦੇ ਪਿਆਰੇ ਹੋ। ਤਾਂ ਤੁਸੀਂ ਜੇਕਰ ਸੱਚੇ ਹੋ ਤਾਂ ਸੰਤ ਦੀ ਕਾਮਨਾ ਕਰੋਂ।
وَلَا يَتَمَنَّوْنَهُ أَبَدًا بِمَا قَدَّمَتْ أَيْدِيهِمْ ۚ وَاللَّهُ عَلِيمٌ بِالظَّالِمِينَ

ਅਤੇ ਉਹ ਕਦੇ ਮੌਤ ਦੀ ਕਾਮਨਾ ਨਾ ਕਰਨਗੇ। ਉਨ੍ਹਾਂ ਕਰਮਾਂ ਲਈ ਜਿਨ੍ਹਾਂ ਨੂੰ ਉਨ੍ਹਾਂ ਦੇ ਹੱਥ ਅੱਗੇ ਭੇਜ ਚੁੱਕੇ ਹਨ। ਅਤੇ ਅੱਲਾਹ ਜ਼ਾਲਿਮਾਂ ਨੂੰ ਭਲੀ ਭਾਂਤ ਜਾਣਦਾ ਹੈ।
قُلْ إِنَّ الْمَوْتَ الَّذِي تَفِرُّونَ مِنْهُ فَإِنَّهُ مُلَاقِيكُمْ ۖ ثُمَّ تُرَدُّونَ إِلَىٰ عَالِمِ الْغَيْبِ وَالشَّهَادَةِ فَيُنَبِّئُكُمْ بِمَا كُنْتُمْ تَعْمَلُونَ

ਆਖੋ, ਜਿਸ ਮੌਤ ਤੋਂ ਤੁਸੀਂ ਭਜਦੇ ਹੋ ਉਹ ਤੁਹਾਨੂੰ ਆ ਕੇ ਰਹੇਗੀ। ਫਿਰ ਤੁਸੀਂ ਗੁੱਝੀਆਂ ਅਤੇ ਪ੍ਰਗਟ ਦੇ ਜਾਣਨ ਵਾਲੇ ਦੇ ਕੋਲ ਲੈ ਜਾਏ ਜਾਵੋਗੇ। ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।
يَا أَيُّهَا الَّذِينَ آمَنُوا إِذَا نُودِيَ لِلصَّلَاةِ مِنْ يَوْمِ الْجُمُعَةِ فَاسْعَوْا إِلَىٰ ذِكْرِ اللَّهِ وَذَرُوا الْبَيْعَ ۚ ذَٰلِكُمْ خَيْرٌ لَكُمْ إِنْ كُنْتُمْ تَعْلَمُونَ

ਹੇ ਈਮਾਨ ਵਾਲਿਓ! ਜਦੋਂ ਜੁਮੇ ਦੇ ਦਿਨ ਦੀ ਨਮਾਜ਼ ਲਈ ਪੁਕਾਰੇ ਜਾਵੇਂ, ਤਾਂ ਅੱਲਾਹ ਦੀ ਯਾਦ ਵੱਲ ਚੱਲ ਪਵੋਂ। ਖ਼ਰੀਦਣਾ ਅਤੇ ਵੇਚਨਾ ਛੱਡ ਦੇਵੋ। ਇਹ ਤੁਹਾਡੇ ਲਈ ਬਿਹਤਰ ਹੈ ਜੇਕਰ ਤੂਸੀ’ ਸਮਝੋਂ।
فَإِذَا قُضِيَتِ الصَّلَاةُ فَانْتَشِرُوا فِي الْأَرْضِ وَابْتَغُوا مِنْ فَضْلِ اللَّهِ وَاذْكُرُوا اللَّهَ كَثِيرًا لَعَلَّكُمْ تُفْلِحُونَ

ਫਿਰ ਜਦੋਂ ਨਮਾਜ਼ ਪੂਰੀ ਹੋ ਜਾਵੇ, ਤਾਂ ਧਰਤੀ ਤੇ ਫੈਲ ਜਾਵੋ (ਆਪਣਾ ਰਾਹ ਫੜ੍ਹ ਲਵੋ)। ਅੱਲਾਹ ਦੀ ਕਿਰਪਾ ਤਲਾਸ਼ ਕਰੋ। ਅਤੇ ਅੱਲਾਹ ਨੂੰ ਵਧੇਰੇ ਯਾਦ ਕਰੋ। ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ।
Load More