Surah Al-Kahf Translated in Punjabi
الْحَمْدُ لِلَّهِ الَّذِي أَنْزَلَ عَلَىٰ عَبْدِهِ الْكِتَابَ وَلَمْ يَجْعَلْ لَهُ عِوَجًا ۜ
ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਜਿਸ ਨੇ ਆਪਣੇ ਬੰਦੇ (ਮੁਹੰਮਦ) ਉੱਪਰ ਕਿਤਾਬ ਉਤਾਰੀ ਅਤੇ ਉਸ ਵਿਚ ਕੋਈ ਗੁੰਝਲ ਨਹੀਂ ਰੱਖੀ।
قَيِّمًا لِيُنْذِرَ بَأْسًا شَدِيدًا مِنْ لَدُنْهُ وَيُبَشِّرَ الْمُؤْمِنِينَ الَّذِينَ يَعْمَلُونَ الصَّالِحَاتِ أَنَّ لَهُمْ أَجْرًا حَسَنًا
ਸੰਪੂਰਨ ਤੌਰ ਤੇ ਕਿ ਉਹ ਅੱਲਾਹ ਦੇ ਵੱਲੋਂ ਸਖ਼ਤ ਸਜ਼ਾ ਤੋਂ ਸਾਵਧਾਨ ਕਰ ਦੇਵੇ। ਅਤੇ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦੇਵੋ ਜਿਹੜੇ ਚੰਗੇ ਕਰਮ ਕਰਦੇ ਹਨ, ਉਨ੍ਹਾਂ ਲਈ ਚੰਗਾ ਬਦਲਾ ਹੈ।
وَيُنْذِرَ الَّذِينَ قَالُوا اتَّخَذَ اللَّهُ وَلَدًا
ਅਤੇ ਉਨ੍ਹਾਂ ਲੋਕਾਂ ਨੂੰ ਭੈਅ ਭੀਤ ਕਰ ਦਿਉਂ ਜਿਹੜੇ ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ।
مَا لَهُمْ بِهِ مِنْ عِلْمٍ وَلَا لِآبَائِهِمْ ۚ كَبُرَتْ كَلِمَةً تَخْرُجُ مِنْ أَفْوَاهِهِمْ ۚ إِنْ يَقُولُونَ إِلَّا كَذِبًا
ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਅਤੇ ਨਾ ਉਨ੍ਹਾਂ ਦੇ ਪਿਉ ਦਾਦਿਆਂ ਨੂੰ, ਇਹ ਬਹੁਤ ਵੱਡੀ ਗੱਲ ਹੈ ਜਿਹੜੀ ਉਨ੍ਹਾਂ ਦੇ ਮੂੰਹ ਵਿਚੋਂ ਨਿਕਲ ਰਹੀ ਹੈ। ਉਹ ਸਿਰਫ਼ ਝੂਠ ਆਖਦੇ ਹਨ।
فَلَعَلَّكَ بَاخِعٌ نَفْسَكَ عَلَىٰ آثَارِهِمْ إِنْ لَمْ يُؤْمِنُوا بِهَٰذَا الْحَدِيثِ أَسَفًا
ਜਾਪਦਾ ਹੈ ਤੁਸੀਂ ਉਨ੍ਹਾਂ ਤੋਂ ਪਿੱਛੋਂ ਦੁੱਖ ਨਾਲ ਆਪਣੇ ਆਪ ਨੂੰ ਨਸ਼ਟ ਕਰ ਦੇਵੋਗੇ। ਜੇਕਰ ਉਹ ਇਸ ਗੱਲ ਉੱਪਰ ਈਮਾਨ ਨਾ ਲਿਆਏ।
إِنَّا جَعَلْنَا مَا عَلَى الْأَرْضِ زِينَةً لَهَا لِنَبْلُوَهُمْ أَيُّهُمْ أَحْسَنُ عَمَلًا
ਜੋ ਕੁਝ ਧਰਤੀ ਉੱਪਰ ਹੈ, ਉਨ੍ਹਾਂ ਨੂੰ ਅਸੀਂ ਧਰਤੀ ਦਾ ਸ਼ਿੰਗਾਰ ਬਣਾਇਆ ਹੈ। ਤਾਂ ਕਿ ਅਸੀਂ ਲੋਕਾਂ ਨੂੰ ਪਰਖੀਏ ਕਿ ਉਨ੍ਹਾਂ ਵਿਚੋਂ ਕੌਣ ਚੰਗੇ ਕਰਮ ਕਰਨ ਵਾਲਾ ਹੈ।
وَإِنَّا لَجَاعِلُونَ مَا عَلَيْهَا صَعِيدًا جُرُزًا
ਅਤੇ ਅਸੀਂ ਧਰਤੀ ਦੀਆਂ ਸਾਰੀਆਂ ਵਸਤੂਆਂ ਨੂੰ ਇੱਕ ਪੱਧਰਾ ਮੈਦਾਨ ਬਣਾ ਦੇਵਾਂਗੇ।
أَمْ حَسِبْتَ أَنَّ أَصْحَابَ الْكَهْفِ وَالرَّقِيمِ كَانُوا مِنْ آيَاتِنَا عَجَبًا
ਕੀ ਤੁਸੀਂ ਸਮਝਦੇ ਹੋ ਕਿ ਗੁਫ਼ਾ ਤੇ ਪਹਾੜ ਵਾਲੇ ਸਾਡੀਆਂ ਨਿਸ਼ਾਨੀਆਂ ਵਿਚ ਬਹੁਤ ਅਹਿਮ ਨਿਸ਼ਾਨੀਆਂ ਸੀ।
إِذْ أَوَى الْفِتْيَةُ إِلَى الْكَهْفِ فَقَالُوا رَبَّنَا آتِنَا مِنْ لَدُنْكَ رَحْمَةً وَهَيِّئْ لَنَا مِنْ أَمْرِنَا رَشَدًا
ਜਦੋਂ ਉਨ੍ਹਾਂ ਨੋਜਵਾਨਾਂ ਨੇ ਗੁਫ਼ਾ ਵਿਚ ਸ਼ਰਣ ਲਈ ਫਿਰ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਪਾਲਣਹਾਰ! ਸਾਨੂੰ ਆਪਣੇ ਕੋਲੋਂ ਰਹਿਮ ਦੀ ਬਖਸ਼ਿਸ਼ ਕਰ, ਅਤੇ ਸਾਡੇ ਮਾਮਲੇ ਨੂੰ ਠੀਕ ਕਰਦੇ।
Load More