Quran Apps in many lanuages:

Surah Al-Lail Translated in Punjabi

وَاللَّيْلِ إِذَا يَغْشَىٰ
ਸਹੁੰ ਹੈ ਰਾਤ ਦੀ, ਜਦੋਂ ਉਹ (ਦਿਨ ਤੇ) ਛਾ ਜਾਵੇ।
وَالنَّهَارِ إِذَا تَجَلَّىٰ
ਅਤੇ ਦਿਨ ਦੀ ਜਦੋਂ ਉਹ ਪ੍ਰਕਾਸ਼ਮਾਨ ਹੋ ਜਾਵੇ।
وَمَا خَلَقَ الذَّكَرَ وَالْأُنْثَىٰ
ਅਤੇ ਉਸ ਦੇ ਪੈਦਾ ਕੀਤੇ ਨਰ ਅਤੇ ਮਾਦਾ ਦੀ (ਸਹੁੰ)।
إِنَّ سَعْيَكُمْ لَشَتَّىٰ
ਕਿ ਤੁਹਾਡੇ ਯਤਨ ਵੱਖਰੇ-ਵੱਖਰੇ ਹਨ।
فَأَمَّا مَنْ أَعْطَىٰ وَاتَّقَىٰ
ਤਾਂ ਜਿਸ ਨੇ (ਅੱਲਾਹ ਦੇ ਰਾਹ ਵਿਚ ਧਨ) ਦਿੱਤਾ ਅਤੇ ਉਹ ਡਰਿਆ।
وَصَدَّقَ بِالْحُسْنَىٰ
ਅਤੇ ਉਸ ਨੇ ਭਲਾਈ ਨੂੰ ਸੱਚ ਮੰਨਿਆ।
فَسَنُيَسِّرُهُ لِلْيُسْرَىٰ
ਤਾਂ ਉਸ ਨੂੰ ਅਸੀਂ ਸੌਖੇ ਰਾਹ ਲਈ ਸਹੂਲਤ ਦੇਵਾਂਗੇ।
وَأَمَّا مَنْ بَخِلَ وَاسْتَغْنَىٰ
ਅਤੇ ਜਿਸ ਨੇ ਕੰਜੂਸੀ ਕੀਤੀ ਅਤੇ ਲਾਪ੍ਵਾਹ ਰਿਹਾ।
وَكَذَّبَ بِالْحُسْنَىٰ
। ਅਤੇ ਭਲਾਈ ਤੋਂ ਇਨਕਾਰ ਕੀਤਾ।
فَسَنُيَسِّرُهُ لِلْعُسْرَىٰ
ਤਾਂ ਅਸੀਂ ਉਸ ਨੂੰ ਔਖੇ ਰਾਹ ਤੇ ਪਾਵਾਂਗੇ।
Load More