Quran Apps in many lanuages:

Surah Al-Maarij Translated in Punjabi

سَأَلَ سَائِلٌ بِعَذَابٍ وَاقِعٍ
ਮੰਗਣ ਵਾਲੇ ਨੇ ਸਜ਼ਾ ਮੰਗੀ, ਜਿਹੜੀ (ਇਨਕਾਰ ਕਰਨ ਵਾਲਿਆਂ ਤੇ) ਵਾਪਰ ਕੇ ਰਹੇਗੀ।
لِلْكَافِرِينَ لَيْسَ لَهُ دَافِعٌ
ਅਵੱਗਿਆਕਾਰੀਆਂ ਦੇ ਲਈ ਕੋਈ ਉਸ ਨੂੰ ਰੋਕਣ ਵਾਲਾ ਨਹੀਂ।
مِنَ اللَّهِ ذِي الْمَعَارِجِ
ਅੱਲਾਹ ਵੱਲੋਂ ਜਿਹੜਾ ਉੱਚੇ ਦਰਜਿਆਂ ਦਾ ਮਾਲਕ ਹੈ।
تَعْرُجُ الْمَلَائِكَةُ وَالرُّوحُ إِلَيْهِ فِي يَوْمٍ كَانَ مِقْدَارُهُ خَمْسِينَ أَلْفَ سَنَةٍ
ਉਸ ਵੱਲ ਫ਼ਰਿਸ਼ਤੇ ਅਤੇ ਜਿਬਰੀਲ ਚੜ੍ਹ ਕੇ ਜਾਂਦੇ ਹਨ। ਇੱਕ ਅਜਿਹੇ ਦਿਨ ਜਿਸ ਦਾ ਸਮਾਂ ਪੰਜਾਹ ਹਜ਼ਾਰ ਸਾਲ ਦੇ ਬਰਾਬਰ ਹੈ।
فَاصْبِرْ صَبْرًا جَمِيلًا
ਸੋ ਤੁਸੀਂ ਧੀਰਜ ਰੱਖੋ, ਵਧੀਆਂ ਧੀਰਜ।
إِنَّهُمْ يَرَوْنَهُ بَعِيدًا
ਉਹ ਉਸ ਨੂੰ ਦੂਰ ਦੇਖਦੇ ਹਨ।
وَنَرَاهُ قَرِيبًا
ਅਤੇ ਅਸੀਂ ਉਸ ਨੂੰ ਨੇੜੇ ਦੇਖਦੇ ਹਾਂ।
يَوْمَ تَكُونُ السَّمَاءُ كَالْمُهْلِ
ਜਿਸ ਦਿਨ ਅਸਮਾਨ ਪਿਘਲੇ ਹੋਏ ਤਾਂਬੇ ਵਰਗਾ ਹੋ ਜਾਵੇਗਾ।
وَتَكُونُ الْجِبَالُ كَالْعِهْنِ
ਅਤੇ ਪਹਾੜ ਪਿੰਝੀ ਹੋਈ ਉੱਨ ਦੀ ਤਰ੍ਹਾਂ।
وَلَا يَسْأَلُ حَمِيمٌ حَمِيمًا
ਅਤੇ ਕੋਈ ਮਿੱਤਰ ਕਿਸੇ ਮਿੱਤਰ ਨੂੰ ਨਹੀਂ ਪੁੱਛੇਗਾ।
Load More