Quran Apps in many lanuages:

Surah Al-Maeda Translated in Punjabi

يَا أَيُّهَا الَّذِينَ آمَنُوا أَوْفُوا بِالْعُقُودِ ۚ أُحِلَّتْ لَكُمْ بَهِيمَةُ الْأَنْعَامِ إِلَّا مَا يُتْلَىٰ عَلَيْكُمْ غَيْرَ مُحِلِّي الصَّيْدِ وَأَنْتُمْ حُرُمٌ ۗ إِنَّ اللَّهَ يَحْكُمُ مَا يُرِيدُ
ਹੇ ਈਮਾਨ ਵਾਲਿਓ! ਵਚਨ ਨੂੰ ਪੂਰਾ ਕਰੋਂ। ਤੁਹਾਡੇ ਲਈ ਚਾਰ ਪੈਰਾਂ ਵਾਲੀ ਪ੍ਰਜਾਤੀ ਦੇ ਸਾਰੇ ਜਾਨਵਰ ਹਲਾਲ ਕੀਤੇ ਗਏ, ਬਿਨ੍ਹਾ ਉਨ੍ਹਾਂ ਤੋਂ ਜਿਨ੍ਹਾਂ ਦੇ ਵਰਨਣ ਅੱਗੇ ਕੀਤਾ ਜਾ ਰਿਹਾ ਹੈ। ਪਰੰਤੂ ਅਹਿਰਾਮ (ਹੱਜ ਦੇ ਲਈ ਵਿਸ਼ੇਸ਼ ਕਪੜੇ ਪਾਕੇ ਤਿਆਰ ਹੋਣ) ਦੀ ਸਥਿੱਤੀ ਵਿਚ ਸ਼ਿਕਾਰ ਨੂੰ ਜਾਇਜ਼ ਨਾ ਸਮਝੋਂ। ਅੱਲਾਹ ਹੁਕਮ ਦਿੰਦਾ ਹੈ, ਜੋ ਚਾਹੁੰਦਾ ਹੈ।
يَا أَيُّهَا الَّذِينَ آمَنُوا لَا تُحِلُّوا شَعَائِرَ اللَّهِ وَلَا الشَّهْرَ الْحَرَامَ وَلَا الْهَدْيَ وَلَا الْقَلَائِدَ وَلَا آمِّينَ الْبَيْتَ الْحَرَامَ يَبْتَغُونَ فَضْلًا مِنْ رَبِّهِمْ وَرِضْوَانًا ۚ وَإِذَا حَلَلْتُمْ فَاصْطَادُوا ۚ وَلَا يَجْرِمَنَّكُمْ شَنَآنُ قَوْمٍ أَنْ صَدُّوكُمْ عَنِ الْمَسْجِدِ الْحَرَامِ أَنْ تَعْتَدُوا ۘ وَتَعَاوَنُوا عَلَى الْبِرِّ وَالتَّقْوَىٰ ۖ وَلَا تَعَاوَنُوا عَلَى الْإِثْمِ وَالْعُدْوَانِ ۚ وَاتَّقُوا اللَّهَ ۖ إِنَّ اللَّهَ شَدِيدُ الْعِقَابِ
ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦੀ ਬੇਹੁਰਮਤੀ ਨਾ ਕਰੋਂ ਅਤੇ ਨਾ ਮਨਾਹੀ ਦੇ ਮਹੀਨਿਆਂ ਦਾ ਅਤੇ ਨਾ ਮਨਾਹੀ ਦੇ ਖੇਤਰ ਵਿਚ ਕੁਰਬਾਨੀ ਦੇ ਜਾਨਵਰਾਂ ਦਾ ਅਤੇ ਨਾ ਹੀ ਉਨ੍ਹਾਂ ਜਾਨਵਰਾਂ ਦਾ ਜਿਨ੍ਹਾਂ ਦੇ ਗਲਾਂ ਵਿਚ ਕੁਰਬਾਨੀ ਲਈ ਪਟੇ ਬੰਨ੍ਹੇ ਹੋਣ ਅਤੇ ਨਾ ਹੀ ਇੱਜ਼ਤ ਦੇ ਘਰ (ਬੈਤ ਉੱਲਾਹ) ਵੱਲ ਆਉਣ ਵਾਲਿਆਂ ਦਾ ਜਿਹੜੇ ਆਪਣੇ ਰੱਬ ਦੀ ਕਿਰਪਾ ਅਤੇ ਉਸ ਦੀ ਖੁਸ਼ੀ ਲੱਭਣ ਲਈ ਤੁਰੇ ਹਨ। ਅਤੇ ਜਦੋਂ ਤੁਸੀਂ ਅਹਿਰਾਮ ਦੀ ਸਥਿੱਤੀ ਵਿਚੋਂ ਬਾਹਰ ਆ ਜਾਉ ਤਾਂ ਸ਼ਿਕਾਰ ਕਰ ਸਕਦੇ ਹੋ। ਅਤੇ ਕਿਸੇ ਵਰਗ ਦੀ ਦੁਸ਼ਮਨੀ ਕਿ ਉਸ ਨੇ ਤੁਹਾਨੂੰ ਮਸਜਿਦ ਏ ਹਰਾਮ ਭਾਵ ਇੱਜ਼ਤ ਦੇ ਘਰ ਤੋਂ ਰੋਕਿਆ ਹੈ, ਤੁਹਾਨੂੰ ਇਸ ਗੱਲ ਲਈ ਨਾ ਉਕਸਾਏ ਕਿ ਤੁਸੀਂ ਜ਼ੁਲਮ ਕਰਨ ਲੱਗੋਂ। ਤੁਸੀਂ ਨੇਕੀ ਅਤੇ ਪ੍ਰਹੇਜ਼ਗਾਰੀ ਵਿਚ ਇੱਕ ਦੂਜੇ ਦੀ ਮਦਦ ਕਰੋਂ ਅਤੇ ਪਾਪ ਤੇ ਜ਼ੁਲਮ ਵਿਚ ਇਕ ਦੂਸਰੇ ਦੀ ਮਦਦ ਨਾ ਕਰੋ। ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੈ।
حُرِّمَتْ عَلَيْكُمُ الْمَيْتَةُ وَالدَّمُ وَلَحْمُ الْخِنْزِيرِ وَمَا أُهِلَّ لِغَيْرِ اللَّهِ بِهِ وَالْمُنْخَنِقَةُ وَالْمَوْقُوذَةُ وَالْمُتَرَدِّيَةُ وَالنَّطِيحَةُ وَمَا أَكَلَ السَّبُعُ إِلَّا مَا ذَكَّيْتُمْ وَمَا ذُبِحَ عَلَى النُّصُبِ وَأَنْ تَسْتَقْسِمُوا بِالْأَزْلَامِ ۚ ذَٰلِكُمْ فِسْقٌ ۗ الْيَوْمَ يَئِسَ الَّذِينَ كَفَرُوا مِنْ دِينِكُمْ فَلَا تَخْشَوْهُمْ وَاخْشَوْنِ ۚ الْيَوْمَ أَكْمَلْتُ لَكُمْ دِينَكُمْ وَأَتْمَمْتُ عَلَيْكُمْ نِعْمَتِي وَرَضِيتُ لَكُمُ الْإِسْلَامَ دِينًا ۚ فَمَنِ اضْطُرَّ فِي مَخْمَصَةٍ غَيْرَ مُتَجَانِفٍ لِإِثْمٍ ۙ فَإِنَّ اللَّهَ غَفُورٌ رَحِيمٌ
ਤੁਹਾਡੇ ਲਈ ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਹੜਾ ਕੀਤਾ ਗਿਆ ਹੈ ਅਤੇ ਉਹ ਜਿਹੜਾ ਗਲਾ ਘੋਟਣ ਨਾਲ ਮਰ ਗਿਆ ਹੋਵੇ ਜਾਂ ਸੱਟ ਨਾਲ ਜਾਂ ਉੱਚੇ ਥਾਂ ਤੋਂ ਡਿੱਗ ਕੇ ਜਾਂ ਸਿੰਗ ਮਾਰਨ ਨਾਲ ਅਤੇ ਉਹ ਜਿਸਨੂੰ ਸ਼ਿਕਾਰੀ ਜਾਨਵਰਾਂ ਨੇ ਖਾਧਾ ਹੋਵੇ, ਉਸ ਤੋਂ ਬਿਨਾ ਜਿਸ ਨੂੰ ਤੁਸੀਂ ਕੁਰਬਾਨ ਕਰ ਦਿੱਤਾ। ਇਸ ਤੋਂ ਇਲਾਵਾ ਉਹੀ ਵੀ ਜਿਹੜਾ ਕਿਸੇ ਪੂਜਾ ਸਥਾਨ ਉੱਪਰ ਕੁਰਬਾਨ ਕੀਤਾ ਗਿਆ ਹੋਵੇ ਅਤੇ ਇਹ ਕਿ ਤੁਸੀਂ ਜੂਏ ਦੇ ਤੀਰਾਂ ਨਾਲ ਬਟਵਾਰਾ ਕਰੋ। ਇਹ ਸਾਰੇ ਪਾਪ ਦੇ ਕੰਮ ਹਨ। ਅੱਜ ਇਨਕਾਰੀ ਤੁਹਾਡੇ ਧਰਮ ਵੱਲੋਂ ਨਿਰਾਸ਼ ਹੋ ਗਏ, ਇਸ ਲਈ ਤੁਸੀਂ ਉਨ੍ਹਾਂ ਤੋਂ ਨਾ ਡਰੋ। ਸਿਰਫ਼ ਮੇਰੇ ਤੋਂ ਡਰੋ। ਅੱਜ ਮੈਂ ਤੁਹਾਡੇ ਲਈ ਤੁਹਾਡੇ ਦੀਨ ਨੂੰ ਪੂਰਾ ਕਰ ਦਿੱਤਾ ਅਤੇ ਤੁਹਾਡੇ ਉੱਪਰ ਆਪਣੀ ਕਿਰਪਾ ਕਰ ਦਿੱਤੀ ਅਤੇ ਤੁਹਾਡੇ ਲਈ ਇਸਲਾਮ ਨੂੰ ਇੱਕ ਧਰਮ ਅਤੇ ਜਿੰਦਗੀ ਜਿਉਂਣ ਤੇ ਤਰੀਕੇ ਵੱਜੋਂ ਪਸੰਦ ਕਰ ਲਿਆ। ਇਸ ਲਈ ਜੋ ਕੁੱਖ ਤੋਂ ਮਜ਼ਬੂਰ ਹੋ ਜਾਣ, ਪਰੰਤੂ ਉਹ ਪਾਪ ਦੀ ਸੋਚ ਨਾ ਰੱਖਣ ’ਤਾਂ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ।
يَسْأَلُونَكَ مَاذَا أُحِلَّ لَهُمْ ۖ قُلْ أُحِلَّ لَكُمُ الطَّيِّبَاتُ ۙ وَمَا عَلَّمْتُمْ مِنَ الْجَوَارِحِ مُكَلِّبِينَ تُعَلِّمُونَهُنَّ مِمَّا عَلَّمَكُمُ اللَّهُ ۖ فَكُلُوا مِمَّا أَمْسَكْنَ عَلَيْكُمْ وَاذْكُرُوا اسْمَ اللَّهِ عَلَيْهِ ۖ وَاتَّقُوا اللَّهَ ۚ إِنَّ اللَّهَ سَرِيعُ الْحِسَابِ
ਉਹ ਪੁੱਛਦੇ ਹਨ ਕਿ ਉਨ੍ਹਾਂ ਲਈ ਕਿਹੜੀ ਚੀਜ਼ ਹਲਾਲ (ਜਾਇਜ਼) ਕੀਤੀ ਗਈ ਹੈ। ਕਹੋ ਕਿ ਤੁਹਾਡੇ ਲਈ ਸਾਫ ਅਤੇ ਸ਼ੁੱਧ ਚੀਜ਼ਾਂ ਹਲਾਲ ਹਨ। ਸ਼ਿਕਾਰੀ ਜਾਨਵਰਾਂ ਵਿਚੋਂ` ਜਿਨ੍ਹਾਂ ਨੂੰ ਤੁਸੀਂ ਸ਼ਿਕਾਰ ਕਰਨਾ ਸਿਖਾਇਆ ਹੈ, ਤੁਸੀਂ ਉਨ੍ਹਾਂ ਨੂੰ ਉਸ ਵਿਚੋਂ ਸਿਖਾਉਂਦੇ ਹੋ, `ਜੋ ਅੱਲਾਹ ਨੇ ਤੁਹਾਨੂੰ ਸਿਖਾਇਆ ਹੈ। ਇਸ ਲਈ ਤੂਸੀ’ ਉਨ੍ਹਾਂ ਦੇ ਸ਼ਿਕਾਰ ਵਿਚੋ’ ਖਾਉ, ਜਿਹੜੇ ਤੁਹਾਡੇ ਲਈ ਫੜ੍ਹ ਕੇ ਰੱਖਣ। ਅਤੇ ਉਨ੍ਹਾਂ ਉੱਪਰ ਅੱਲਾਹ ਦਾ ਨਾਮ ਲਵੋ ਅਤੇ ਅੱਲਾਹ ਤੋਂ ਡਰੋਂ ਕਿਉਂਕਿ ਅੱਲਾਹ ਜਲਦੀ ਹਿਸਾਬ ਲੈਣ ਵਾਲਾ ਹੈ।
الْيَوْمَ أُحِلَّ لَكُمُ الطَّيِّبَاتُ ۖ وَطَعَامُ الَّذِينَ أُوتُوا الْكِتَابَ حِلٌّ لَكُمْ وَطَعَامُكُمْ حِلٌّ لَهُمْ ۖ وَالْمُحْصَنَاتُ مِنَ الْمُؤْمِنَاتِ وَالْمُحْصَنَاتُ مِنَ الَّذِينَ أُوتُوا الْكِتَابَ مِنْ قَبْلِكُمْ إِذَا آتَيْتُمُوهُنَّ أُجُورَهُنَّ مُحْصِنِينَ غَيْرَ مُسَافِحِينَ وَلَا مُتَّخِذِي أَخْدَانٍ ۗ وَمَنْ يَكْفُرْ بِالْإِيمَانِ فَقَدْ حَبِطَ عَمَلُهُ وَهُوَ فِي الْآخِرَةِ مِنَ الْخَاسِرِينَ
ਅੱਜ ਤੁਹਾਡੇ ਲਈ ਸਾਰੀਆਂ ਪਵਿੱਤਰ ਚੀਜ਼ਾਂ ਹਲਾਲ (ਜਾਇਜ਼) ਕਰ ਦਿੱਤੀਆਂ ਗਈਆਂ ਹਨ। ਅਤੇ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਦਾ ਖਾਣਾ ਤੁਹਾਡੇ ਲਈ ਹਲਾਲ ਹੈ ਅਤੇ ਤੁਹਾਡਾ ਖਾਣਾ ਉਨ੍ਹਾਂ ਲਈ ਹਲਾਲ ਹੈ। ਅਤੇ ਤੁਹਾਡੇ ਲਈ ਹਲਾਲ ਹੈ, ਪਾਕ ਦਾਮਨ ਔਰਤਾਂ ਅਤੇ ਈਮਾਨ ਰੱਖਣ ਵਾਲੀਆਂ ਔਰਤਾਂ ਅਤੇ ਪਾਕ ਦਾਮਨ ਵਾਲੀਆਂ ਉਹ ਔਰਤਾਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਹੈ, ਜਦੋਂ ਤੁਸੀਂ ਉਨ੍ਹਾਂ ਨੂੰ ਮਹਿਰ ਦੇ ਦੇਵੇਂ ਨਿਕਾਹ ਵਿਚ ਲਿਆਉਣ ਲਈ ਨਾ ਖੁਲ੍ਹੇ ਆਮ ਬਦਕਾਰੀ ਕਰੋ ਅਤੇ ਨਾ ਹੀ ਲੁਕ-ਡੁੱਪ ਕੇ ਨਜਾਇਜ਼ ਪ੍ਰੇਮ ਸਬੰਧ ਬਣਾਉ। ਜਿਹੜਾ ਬੰਦਾ ਈਮਾਨ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਕਰਮ ਬਰਬਾਦ ਹੋ ਜਾਣਗੇ ਅਤੇ ਉਹ ਪ੍ਰਲੋਕ ਵਿਚ ਨੁਕਸਾਨ ਉਠਾਉਣ ਵਾਲਿਆਂ ਵਿਚੋਂ’ ਹੋਵੇਗਾ।
يَا أَيُّهَا الَّذِينَ آمَنُوا إِذَا قُمْتُمْ إِلَى الصَّلَاةِ فَاغْسِلُوا وُجُوهَكُمْ وَأَيْدِيَكُمْ إِلَى الْمَرَافِقِ وَامْسَحُوا بِرُءُوسِكُمْ وَأَرْجُلَكُمْ إِلَى الْكَعْبَيْنِ ۚ وَإِنْ كُنْتُمْ جُنُبًا فَاطَّهَّرُوا ۚ وَإِنْ كُنْتُمْ مَرْضَىٰ أَوْ عَلَىٰ سَفَرٍ أَوْ جَاءَ أَحَدٌ مِنْكُمْ مِنَ الْغَائِطِ أَوْ لَامَسْتُمُ النِّسَاءَ فَلَمْ تَجِدُوا مَاءً فَتَيَمَّمُوا صَعِيدًا طَيِّبًا فَامْسَحُوا بِوُجُوهِكُمْ وَأَيْدِيكُمْ مِنْهُ ۚ مَا يُرِيدُ اللَّهُ لِيَجْعَلَ عَلَيْكُمْ مِنْ حَرَجٍ وَلَٰكِنْ يُرِيدُ لِيُطَهِّرَكُمْ وَلِيُتِمَّ نِعْمَتَهُ عَلَيْكُمْ لَعَلَّكُمْ تَشْكُرُونَ
ਹੇ ਈਮਾਨ ਵਾਲਿਓ! ਜਦੋਂ’ ਤੁਸੀਂ ਨਮਾਜ਼ ਲਈ ਉਠੋਂ ਤਾਂ ਆਪਣੇ ਚਿਹਰੇ ਅਤੇ ਆਪਣੇ ਹੱਥਾਂ ਨੂੰ ਕੂਹਣੀਆਂ ਤੱਕ ਧੋ ਲਵੋਂ ਅਤੇ ਆਪਣੇ ਸਿਰਾਂ ਦਾ ਮਸਹ (ਹੱਥ ਗਿਲੇ ਕਰ ਕੇ ਸਿਰ ਉੱਤੇ ਫੈਰਨਾਂ) ਕਰੋ ਅਤੇ ਆਪਣੇ ਪੈਰਾਂ ਨੂੰ ਗਿੱਟਿਆਂ ਤੱਕ ਧੋਵੋ। ਜੇਕਰ ਤੁਸੀਂ’ ਗੰਦੇ ਹੋਂ ਤਾਂ ਇਸ਼ਨਾਨ ਕਰ ਲਵੋਂ। ਜੇਕਰ ਤੁਸੀਂ ਬਿਮਾਰੀ ਤੋਂ ਪੀੜਤ ਹੋ ਜਾਂ ਸਫ਼ਰ ਵਿਚ ਹੋਂ ਜਾਂ ਤੁਹਾਡੇ ਵਿਚੋਂ ਕੋਈ ਮਲ ਮੂਤਰ ਤਿਆਗ ਕੇ ਆਇਆ ਹੋਵੇ ਜਾਂ ਤੁਸੀਂ ਆਪਣੀ ਪਤਨੀ ਨਾਲ ਸੰਭੋਗ ਕੀਤਾ ਹੋਵੇ ਜਾਂ ਫਿਰ ਤੁਹਾਨੂੰ ਪਾਣੀ ਨਾ ਮਿਲੇ ਤਾਂ ਸਾਫ ਮਿੱਟੀ ਨਾਲ ਤਯੱਮੁਮ ਕਰ ਲਵੋ ਅਤੇ ਆਪਣੇ ਚਿਹਰੇ ਅਤੇ ਹੱਥਾਂ ਉੱਪਰ ਉਸ ਨਾਲ ਮਸਹ ਕਰੋਂ। ਅੱਲਾਹ ਨਹੀਂ ਚਾਹੁੰਦਾ ਕਿ ਉਹ ਤੁਹਾਨੂੰ ਕਿਸੇ ਮੁਸ਼ਕਲ ਵਿਚ ਪਾਵੇ ਸਗੋ ਉਹ ਤਾਂ ਚਾਹੁੰਦਾ ਹੈ ਕਿ ਉਹ ਤੁਹਾਨੂੰ ਪਵਿੱਤਰ ਕਰੇ ਅਤੇ ਤੁਹਾਨੂੰ ਆਪਣੀ ਪੂਰੀ ਕਿਰਪਾ ਨਾਲ ਨਿਵਾਜ਼ੇ ਤਾਂ ਕਿ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।
وَاذْكُرُوا نِعْمَةَ اللَّهِ عَلَيْكُمْ وَمِيثَاقَهُ الَّذِي وَاثَقَكُمْ بِهِ إِذْ قُلْتُمْ سَمِعْنَا وَأَطَعْنَا ۖ وَاتَّقُوا اللَّهَ ۚ إِنَّ اللَّهَ عَلِيمٌ بِذَاتِ الصُّدُورِ
ਅਤੇ ਆਪਣੇ ਉੱਪਰ ਅੱਲਾਹ ਦੇ ਉਪਕਾਰ ਨੂੰ ਯਾਦ ਕਰੋ ਅਤੇ ਉਸ ਵਾਅਦੇ ਨੂੰ ਵੀ ਯਾਦ ਕਰੋ ਜਿਹੜਾ ਉਸ ਨੇ ਤੁਹਾਡੇ ਤੋਂ ਲਿਆ ਹੈ। ਜਦੋਂ ਤੁਸੀਂ ਕਿਹਾ ਕਿ ਅਸੀਂ ਸੁਣਿਆ ਅਤੇ ਅਸੀਂ ਮੰਨਿਆ। ਅੱਲਾਹ ਤੋਂ’ ਡਰੋ ਬੇਸ਼ੱਕ ਅੱਲਾਹ ਦਿਲਾਂ ਦੀ ਗੱਲ ਤੱਕ ਜਾਣਦਾ ਹੈ।
يَا أَيُّهَا الَّذِينَ آمَنُوا كُونُوا قَوَّامِينَ لِلَّهِ شُهَدَاءَ بِالْقِسْطِ ۖ وَلَا يَجْرِمَنَّكُمْ شَنَآنُ قَوْمٍ عَلَىٰ أَلَّا تَعْدِلُوا ۚ اعْدِلُوا هُوَ أَقْرَبُ لِلتَّقْوَىٰ ۖ وَاتَّقُوا اللَّهَ ۚ إِنَّ اللَّهَ خَبِيرٌ بِمَا تَعْمَلُونَ
ਹੇ ਈਮਾਨ ਵਾਲਿਓ ! ਅੱਲਾਹ ਦੇ ਲਈ ਪੱਕੇ ਰਹਿਣ ਵਾਲੇ ਅਤੇ ਇਨਸਾਫ਼ ਦੇ ਨਾਲ ਗਵਾਹੀ ਦੇਣ ਵਾਲੇ ਬਣੋ। ਅਤੇ ਕਿਸੇ ਵਰਗ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਮਜਬੂਰ ਨਾ ਕਰੇ ਕਿ ਤੁਸੀਂ ਇਨਸਾਫ਼ ਨਾ ਕਰੋ। ਇਨਸਾਫ਼ ਕਰੋ। ਇਹੋ ਹੀ ਪਰਹੇਜ਼ਗਾਰੀ ਹੈ। ਅੱਲਾਹ ਤੋਂ ਡਰੋ ਕਿਉਂਕਿ ਅੱਲਾਹ ਉਹ ਸਭ ਕੂਝ ਜਾਣਦਾ ਹੈ, ਜੋ ਤੁਸੀਂ ਕਰਦੇ ਹੋ।
وَعَدَ اللَّهُ الَّذِينَ آمَنُوا وَعَمِلُوا الصَّالِحَاتِ ۙ لَهُمْ مَغْفِرَةٌ وَأَجْرٌ عَظِيمٌ
ਜਿਹੜੇ ਲੋਕ ਈਮਾਨ ਲਿਆਏ ਉਨ੍ਹਾਂ ਨੇ ਚੰਗੇ ਕੰਮ ਕੀਤੇ। ਉਨ੍ਹਾਂ ਨੂੰ ਅੱਲਾਹ ਦਾ ਵਾਅਦਾ ਹੈ ਕਿ ਉਨ੍ਹਾਂ ਲਈ ਬਹੁਤ ਵੱਡਾ ਇਨਾਮ ਅਤੇ ਮਹਿਰ ਹੈ।
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ
ਅਤੇ ਜਿੰਨ੍ਹਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਅਜਿਹੇ ਲੋਕ ਨਰਕ ਦੇ ਭਾਗੀ ਹਨ।
Load More