Quran Apps in many lanuages:

Surah Al-Maun Translated in Punjabi

أَرَأَيْتَ الَّذِي يُكَذِّبُ بِالدِّينِ
ਕੀ ਤੁਸੀਂ ਉਸ ਬੰਦੇ ਨੂੰ ਨਹੀਂ ਦੇਖਿਆ ਜਿਹੜਾ ਇਨਸਾਫ ਦੇ ਦਿਨ ਤੋਂ ਇਨਕਾਰ ਕਰਦਾ ਹੈ।
فَذَٰلِكَ الَّذِي يَدُعُّ الْيَتِيمَ
ਉਹ ਹੀ ਹੈ, ਜਿਹੜਾ ਆਨਾਥਾਂ ਨੂੰ ਧੱਕੇ ਮਾਰਦਾ ਹੈ।
وَلَا يَحُضُّ عَلَىٰ طَعَامِ الْمِسْكِينِ
ਅਤੇ ਨਿਰਧਨਾ ਨੂੰ ਭੋਜਨ ਖਵਾਉਣ ਦੀ ਪ੍ਰੇਰਨਾ ਨਹੀਂ ਦਿੰਦਾ।
فَوَيْلٌ لِلْمُصَلِّينَ
ਤਾਂ ਉਨ੍ਹਾਂ ਨਮਾਜ਼ ਪੜ੍ਹਨ ਵਾਲਿਆਂ ਲਈ ਵਿਨਾਸ਼ ਹੈ।
الَّذِينَ هُمْ عَنْ صَلَاتِهِمْ سَاهُونَ
ਜਿਹੜੇ ਆਪਣੀ ਨਮਾਜ਼ ਤੋਂ ਲਾਪ੍ਰਵਾਹ ਹਨ।
الَّذِينَ هُمْ يُرَاءُونَ
ਉਹ ਜਿਹੜੇ ਦਿਖਾਵਾ ਕਰਦੇ ਹਨ।
وَيَمْنَعُونَ الْمَاعُونَ
ਜਿਹੜੇ ਆਮ ਲੋੜਾਂ ਦੀਆਂ ਵਸਤੂਆਂ ਵੀ ਨਹੀਂ’ ਦਿੰਦੇ।