Surah Al-Mulk Translated in Punjabi

تَبَارَكَ الَّذِي بِيَدِهِ الْمُلْكُ وَهُوَ عَلَىٰ كُلِّ شَيْءٍ قَدِيرٌ

ਉਹ ਬੜਾ ਬਰਕਤ ਵਾਲਾ ਹੈ, ਜਿਸ ਦੇ ਹੱਥ ਵਿਚ ਬਾਦਸ਼ਾਹੀ ਹੈ ਅਤੇ ਉਹ ਹਰ ਚੀਜ਼ ਦੇ ਸਮਰੱਥ ਹੈ।
الَّذِي خَلَقَ الْمَوْتَ وَالْحَيَاةَ لِيَبْلُوَكُمْ أَيُّكُمْ أَحْسَنُ عَمَلًا ۚ وَهُوَ الْعَزِيزُ الْغَفُورُ

ਜਿਸ ਨੇ ਮੋਤ ਅਤੇ ਜੀਵਨ ਨੂੰ ਪੈਦਾ ਕੀਤਾ। ਤਾਂ ਕਿ ਉਹ ਤੁਹਾਨੂੰ ਪਰਖੇ ਕਿ ਤੁਹਾਡੇ ਵਿਚੋਂ ਕੌਣ ਚੰਗੇ ਕੰਮ ਕਰਦਾ ਹੈ। ਉਹ ਸ਼ਕਤੀਸ਼ਾਲੀ ਹੈ, ਮੁਆਫ਼ ਕਰਨ ਵਾਲਾ ਹੈ।
الَّذِي خَلَقَ سَبْعَ سَمَاوَاتٍ طِبَاقًا ۖ مَا تَرَىٰ فِي خَلْقِ الرَّحْمَٰنِ مِنْ تَفَاوُتٍ ۖ فَارْجِعِ الْبَصَرَ هَلْ تَرَىٰ مِنْ فُطُورٍ

ਜਿਸ ਨੇ ਉੱਪਰ ਥੱਲੇ ਸੱਤ ਅਸਮਾਨ ਬਣਾਏ। ਤੁਸੀਂ ਰਹਿਮਾਨ ਦੀ ਸਿਰਜਨਾ ਵਿਚੋਂ ਕੋਈ ਦੋਸ਼ ਨਹੀਂ ਦੇਖੋਗੇ। ਫਿਰ ਨਜ਼ਰ ਲਾ ਕੇ ਵੇਖ ਲਵੋ, ਕਿਤੇ ਤੁਹਾਨੂੰ ਕੋਈ ਵਿਗਾੜ ਦਿਖਾਈ ਦਿੰਦਾ ਹੈ।
ثُمَّ ارْجِعِ الْبَصَرَ كَرَّتَيْنِ يَنْقَلِبْ إِلَيْكَ الْبَصَرُ خَاسِئًا وَهُوَ حَسِيرٌ

ਫਿਰ ਬਾਰ ਬਾਰ ਨਜ਼ਰਾਂ ਲਾ ਕੇ ਦੇਖ ਲਵੋ, ਨਜ਼ਰਾਂ ਅਸਫ਼ਲ ਹੋ ਕੇ ਥੱਕ ਕੇ ਤੁਹਾਡੇ ਵੱਲ ਵਾਪਿਸ ਆ ਜਾਣਗੀਆਂ।
وَلَقَدْ زَيَّنَّا السَّمَاءَ الدُّنْيَا بِمَصَابِيحَ وَجَعَلْنَاهَا رُجُومًا لِلشَّيَاطِينِ ۖ وَأَعْتَدْنَا لَهُمْ عَذَابَ السَّعِيرِ

ਅਤੇ ਅਸੀਂ ਨੇੜੇ ਦੇ ਆਕਾਸ਼ ਨੂੰ ਦੀਵਿਆਂ ਨਾਲ ਸਜਾਇਆ ਹੈ। ਅਤੇ ਅਸੀਂ ਇਨ੍ਹਾਂ ਨੂੰ ਸੈਤਾਨਾਂ ਨੂੰ ਮਾਰਨ ਦਾ ਜ਼ਰੀਆ ਬਣਾਇਆ ਹੈ ਅਤੇ ਅਸੀਂ ਉਨ੍ਹਾਂ ਲਈ ਨਰਕ ਦੀ ਸਜ਼ਾ ਤਿਆਰ ਕਰ ਰੱਖੀ ਹੈ।
وَلِلَّذِينَ كَفَرُوا بِرَبِّهِمْ عَذَابُ جَهَنَّمَ ۖ وَبِئْسَ الْمَصِيرُ

ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਨੂੰ ਝੁਠਲਾਇਆ, ਉਨ੍ਹਾਂ ਲਈ ਨਰਕ ਦੀ ਸਜ਼ਾ ਹੈ ਅਤੇ ਇਹ ਬੂਰਾ ਟਿਕਾਣਾ ਹੈ।
إِذَا أُلْقُوا فِيهَا سَمِعُوا لَهَا شَهِيقًا وَهِيَ تَفُورُ

ਜਦੋਂ ਉਹ ਉਸ ਵਿਚ ਸੁੱਟੇ ਜਾਣਗੇ, ਤਾਂ ਉਹ ਉਸ ਨਰਕ ਦੀਆਂ ਚੀਕਾਂ ਸੁਨਣਗੇ।
تَكَادُ تَمَيَّزُ مِنَ الْغَيْظِ ۖ كُلَّمَا أُلْقِيَ فِيهَا فَوْجٌ سَأَلَهُمْ خَزَنَتُهَا أَلَمْ يَأْتِكُمْ نَذِيرٌ

ਅਤੇ ਉਹ (ਜੋਸ਼ ਨਾਲ) ਉਬਲਦੀ ਹੋਵੇਗੀ ਇਉਂ ਲੱਗੇਗਾ ਜਿਵੇਂ ਉਹ ਗੁੱਸੇ ਨਾਲ ਪਾਟ ਜਾਵੇਗੀ। ਜਦੋਂ ਉਸ ਵਿਚ ਕੋਈ ਗਰੋਹ ਸੁਟਿਆ ਜਾਵੇਗਾ, ਤਾਂ ਨਰਕ ਦੇ ਪਹਿਰੇਦਾਰ ਉਨ੍ਹਾਂ ਨੂੰ ਪੁੱਛਣਗੇ ਕਿ ਕੀ ਤੁਹਾਡੇ ਕੋਲ ਕੋਈ ਡਰਾਉਣ ਵਾਲਾ (ਸਮਝਾਉਣ ਵਾਲਾ) ਨਹੀਂ ਆਇਆ ਸੀ
قَالُوا بَلَىٰ قَدْ جَاءَنَا نَذِيرٌ فَكَذَّبْنَا وَقُلْنَا مَا نَزَّلَ اللَّهُ مِنْ شَيْءٍ إِنْ أَنْتُمْ إِلَّا فِي ضَلَالٍ كَبِيرٍ

ਉਹ ਆਖਣਗੇ ਕਿ ਹਾਂ, ਸਾਡੇ ਕੋਲ ਡਰਾਉਣ ਵਾਲਾ ਆਇਆ ਸੀ। ਫਿਰ ਅਸੀਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਅਤੇ ਅਸੀਂ ਕਿਹਾ ਕਿ ਅੱਲਾਹ ਨੇ ਕੋਈ ਚੀਜ਼ ਨਹੀਂ ਉਤਾਰੀ। ਤੁਸੀਂ ਲੋਕ ਤਾਂ ਭਾਰੀ ਕੁਰਾਹੇ ਪਏ ਹੋਏ ਹੋ।
وَقَالُوا لَوْ كُنَّا نَسْمَعُ أَوْ نَعْقِلُ مَا كُنَّا فِي أَصْحَابِ السَّعِيرِ

ਅਤੇ ਉਹ ਆਖਣਗੇ ਕਿ ਜੇਕਰ ਅਸੀ ਸੁਣਦੇ ਜਾਂ ਸਮਝਦੇ ਤਾਂ ਅਸੀਂ ਨਰਕ ਵਾਲਿਆਂ ਵਿਚੋਂ’ ਨਾ ਹੁੰਦੇ।
Load More