Surah Al-Munafiqoon Translated in Punjabi

إِذَا جَاءَكَ الْمُنَافِقُونَ قَالُوا نَشْهَدُ إِنَّكَ لَرَسُولُ اللَّهِ ۗ وَاللَّهُ يَعْلَمُ إِنَّكَ لَرَسُولُهُ وَاللَّهُ يَشْهَدُ إِنَّ الْمُنَافِقِينَ لَكَاذِبُونَ

ਜਦੋਂ ਮੁਨਾਫ਼ਿਕ ਲੋਕ ਤੁਹਾਡੇ ਕੋਲ ਆਉਂਦੇ ਹਨ ਤਾਂ ਉਹ ਆਖਦੇ ਹਨ, ਅਸੀਂ ਗਵਾਹੀ ਦਿੰਦੇ ਹਾਂ ਕਿ ਤੁਸੀਂ ਬੇਸ਼ੱਕ ਅੱਲਾਹ ਦੇ ਰਸੂਲ ਹੋ ਅਤੇ ਅੱਲਾਹ ਜਾਣਦਾ ਹੈ, ਕਿ ਬੇਸ਼ੱਕ ਤੁਸੀਂ ਉਸ ਦੇ ਰਸੂਲ ਹੋ ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਇਹ ਮੁਨਾਫ਼ਿਕ ਝੁਠੇ ਹਨ।
اتَّخَذُوا أَيْمَانَهُمْ جُنَّةً فَصَدُّوا عَنْ سَبِيلِ اللَّهِ ۚ إِنَّهُمْ سَاءَ مَا كَانُوا يَعْمَلُونَ

ਉਨ੍ਹਾਂ ਨੇ ਆਪਣੀਆਂ ਸਹੁੰਆਂ ਨੂੰ ਢਾਲ ਬਣਾ ਰਖਿਆ ਹੈ। ਫਿਰ ਉਹ ਅੱਲਾਹ ਦੇ ਰਾਹ ਤੋਂ ਰੋਕਦੇ ਹਨ। ਬੇਸ਼ੱਕ ਬੇਹੱਦ ਮਾੜਾ ਹੈ ਜਿਹੜਾ ਉਹ ਕਰ ਰਹੇ ਹਨ।
ذَٰلِكَ بِأَنَّهُمْ آمَنُوا ثُمَّ كَفَرُوا فَطُبِعَ عَلَىٰ قُلُوبِهِمْ فَهُمْ لَا يَفْقَهُونَ

ਇਹ ਇਸ ਲਈ ਹੈ ਕਿ ਉਹ ਈਮਾਨ ਲਿਆਏ, ਫਿਰ (ਉਨ੍ਹਾਂ ਨੇ) ਅਵੱਗਿਆ ਕੀਤੀ ਫਿਰ ਉਨ੍ਹਾਂ ਦੇ ਦਿਲਾਂ ਤੇ ਮੁਹਰ ਲਗਾ ਦਿੱਤੀ ਗਈ। ਸੋ ਉਹ ਨਹੀਂ ਸਮਝਦੇ।
وَإِذَا رَأَيْتَهُمْ تُعْجِبُكَ أَجْسَامُهُمْ ۖ وَإِنْ يَقُولُوا تَسْمَعْ لِقَوْلِهِمْ ۖ كَأَنَّهُمْ خُشُبٌ مُسَنَّدَةٌ ۖ يَحْسَبُونَ كُلَّ صَيْحَةٍ عَلَيْهِمْ ۚ هُمُ الْعَدُوُّ فَاحْذَرْهُمْ ۚ قَاتَلَهُمُ اللَّهُ ۖ أَنَّىٰ يُؤْفَكُونَ

ਅਤੇ ਜਦੋਂ’ ਤੁਸੀਂ ਉਨ੍ਹਾਂ ਨੂੰ ਦੇਖੋਂ ਤਾਂ ਉਨ੍ਹਾਂ ਦੇ ਸਰੀਰ ਤੁਹਾਨੂੰ ਚੰਗੇ ਲੱਗਦੇ ਹਨ। ਅਤੇ ਜੇਕਰ ਉਹ ਗੱਲ ਕਰਦੇ ਹਨ, ਤਾਂ ਤੁਸੀਂ ਉਨ੍ਹਾਂ ਦੀ ਗੱਲ ਸੁਣਦੇ ਹੋ। ਸਮਝੋ (ਉਨ੍ਹਾਂ ਦੀਆਂ ਗੱਲਾਂ, ਭਾਸ਼ਣ ਇਸ ਤਰਾਂ ਹਨ) ਜਿਵੇਂ ਲੱਕੜਾਂ ਹਨ, ਜਿਹੜੀਆਂ ਕੰਧ ਨਾਲ ਖੜ੍ਹੀਆਂ ਹੋਣ। ਉਹ ਹਰੇਕ ਉਚੀ ਅਵਾਜ਼ ਨੂੰ (ਤੋਂ ਡਰਦੇ) ਆਪਣੇ ਵਿਰੁੱਧ ਸਮਝਦੇ ਹਨ। ਇਹ ਲੋਕ ਤੁਹਾਡੇ ਵੈਰੀ ਹਨ। ਸੋ ਇਨ੍ਹਾਂ ਤੋਂ ਬਚੋ। ਅੱਲਾਹ ਉਨ੍ਹਾਂ ਨੂੰ ਨਸ਼ਟ ਕਰੇ, ਉਹ ਕਿਥੇ ਭਟਕਦੇ ਫਿਰਦੇ ਹਨ।
وَإِذَا قِيلَ لَهُمْ تَعَالَوْا يَسْتَغْفِرْ لَكُمْ رَسُولُ اللَّهِ لَوَّوْا رُءُوسَهُمْ وَرَأَيْتَهُمْ يَصُدُّونَ وَهُمْ مُسْتَكْبِرُونَ

ਅਤੇ ਜਦੋਂ ਉਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਆਉ। ਅੱਲਾਹ ਦਾ ਰਸੂਲ ਤੁਹਾਡੇ ਲਈ ਮੁਆਫ਼ੀ ਦੀ ਬੇਨਤੀ ਕਰੇ, ਤਾਂ ਉਹ ਆਪਣਾ ਸਿਰ ਹਿਲਾ ਦਿੰਦੇ ਹਨ। ਅਤੇ ਤੁਸੀਂ ਉਨ੍ਹਾਂ ਨੂੰ ਦੇਖੋਗੇ ਕਿ ਉਹ ਹੰਕਾਰ ਦੇ ਨਾਲ ਮੂੰਹ ਮੋੜ ਲੈਂਦੇ ਹਨ।
سَوَاءٌ عَلَيْهِمْ أَسْتَغْفَرْتَ لَهُمْ أَمْ لَمْ تَسْتَغْفِرْ لَهُمْ لَنْ يَغْفِرَ اللَّهُ لَهُمْ ۚ إِنَّ اللَّهَ لَا يَهْدِي الْقَوْمَ الْفَاسِقِينَ

ਤੁਸੀਂ ਉਨ੍ਹਾਂ ਲਈ ਮੁਆਫ਼ੀ ਦੀ ਬੇਨਤੀ ਕਰੋ ਜਾਂ ਨਾ ਕਰੋ, _ ਉਨ੍ਹਾਂ ਲਈ ਇੱਕ ਬਰਾਬਰ ਹੈ। ਅੱਲਾਹ ਕਦੇ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਅੱਲਾਹ ਅਵੱਗਿਆਕਾਰੀ ਲੋਕਾਂ ਨੂੰ ਨਸੀਹਤ ਪ੍ਰਦਾਨ ਨਹੀਂ ਕਰਦਾ।
هُمُ الَّذِينَ يَقُولُونَ لَا تُنْفِقُوا عَلَىٰ مَنْ عِنْدَ رَسُولِ اللَّهِ حَتَّىٰ يَنْفَضُّوا ۗ وَلِلَّهِ خَزَائِنُ السَّمَاوَاتِ وَالْأَرْضِ وَلَٰكِنَّ الْمُنَافِقِينَ لَا يَفْقَهُونَ

ਇਹ ਹੀ ਹਨ ਜਿਹੜੇ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨੇੜੇ ਹਨ ਉਨ੍ਹਾਂ ਤੇ ਖਰਚ ਨਾ ਕਰੋ, ਇਥੋਂ ਤੱਕ ਕਿ ਇਹ ਤਿੱਤਰ-ਸ਼ਿੱਤਰ (ਵੱਖ-ਵੱਖ) ਨਾ ਹੋ ਜਾਣ। ਆਕਾਸ਼ਾਂ ਅਤੇ ਧਰਤੀ ਦੇ ਖਜਾਨੇ ਅੱਲਾਹ ਦੇ ਹੀ ਹਨ। ਪਰ ਮੁਨਾਫ਼ਿਕ ਲੋਕ ਨਹੀਂ ਸਮਝਦੇ।
يَقُولُونَ لَئِنْ رَجَعْنَا إِلَى الْمَدِينَةِ لَيُخْرِجَنَّ الْأَعَزُّ مِنْهَا الْأَذَلَّ ۚ وَلِلَّهِ الْعِزَّةُ وَلِرَسُولِهِ وَلِلْمُؤْمِنِينَ وَلَٰكِنَّ الْمُنَافِقِينَ لَا يَعْلَمُونَ

ਉਹ ਆਖਦੇ ਹਨ ਕਿ ਜੇਕਰ ਅਸੀਂ ਮਦੀਨੇ ਵਾਪਿਸ ਪਰਤ ਆਈਏ ਤਾਂ ਇੱਜ਼ਤ ਵਾਲੇ ਉਥੋਂ ਬੇ-ਇੱਜ਼ਤਾਂ ਨੂੰ ਕੱਢ ਦੇਣਗੇ। ਹਾਲਾਂਕਿ ਇੱਜ਼ਤ ਅੱਲਾਹ ਲਈ ਹੀ ਹੈ, ਅਤੇ ਉਸ ਦੇ ਰਸੂਲ ਅਤੇ ਮੋਮਿਨਾਂ ਲਈ ਹੈ। ਪਰ ਧੋਖੇਬਾਜ (ਮੁਲਾਫ਼ਿਕ) ਨਹੀਂ ਸਮਝਦੇ।
يَا أَيُّهَا الَّذِينَ آمَنُوا لَا تُلْهِكُمْ أَمْوَالُكُمْ وَلَا أَوْلَادُكُمْ عَنْ ذِكْرِ اللَّهِ ۚ وَمَنْ يَفْعَلْ ذَٰلِكَ فَأُولَٰئِكَ هُمُ الْخَاسِرُونَ

ਹੇ ਈਮਾਨ ਵਾਲਿਓ! ਤੁਹਾਡੀ ਜਾਇਦਾਦ ਅਤੇ ਤੁਹਾਡੀ ਔਲਾਦ ਤੁਹਾਨੂੰ ਅੱਲਾਹ ਦੇ ਯਾਦ ਤੋਂ ਵਾਝਿਆਂ ਨਾ ਕਰ ਦੇਵੇ। ਅਤੇ ਜਿਹੜੇ ਅਜਿਹਾ ਕਰਨਗੇ ਤਾਂ ਉਹ ਘਾਟੇ ਵਿਚ ਪੈਣ ਵਾਲੇ ਲੋਕ ਹਨ।
وَأَنْفِقُوا مِنْ مَا رَزَقْنَاكُمْ مِنْ قَبْلِ أَنْ يَأْتِيَ أَحَدَكُمُ الْمَوْتُ فَيَقُولَ رَبِّ لَوْلَا أَخَّرْتَنِي إِلَىٰ أَجَلٍ قَرِيبٍ فَأَصَّدَّقَ وَأَكُنْ مِنَ الصَّالِحِينَ

ਅਤੇ ਅਸੀਂ ਜਿਹੜਾ ਕੁਝ ਤੁਹਾਨੂੰ ਦਿੱਤਾ ਉਸ ਵਿਚੋਂ ਖਰਚ ਕਰੋ। ਇਸ ਤੋਂ ਪਹਿਲਾਂ ਕਿ ਤੁਹਾਡੇ ਵਿਚੋਂ ਕਿਸੇ ਦੀ ਮੌਤ ਆ ਜਾਵੇ। ਫਿਰ ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੁਸੀਂ ਮੈਨੂੰ ਕੁਝ ਹੋਰ ਮੌਕਾ ਕਿਉਂ ਨਾ ਦਿੱਤਾ। ਤਾਂ ਕਿ ਮੈਂ ਦਾਨ ਕਰਦਾ ਅਤੇ ਭਲੇ ਲੋਕਾਂ ਵਿਚ ਸ਼ਾਮਿਲ ਹੋ ਜਾਂਦਾ।
Load More