Surah Al-Qamar Translated in Punjabi

وَإِنْ يَرَوْا آيَةً يُعْرِضُوا وَيَقُولُوا سِحْرٌ مُسْتَمِرٌّ

ਅਤੇ ਉਹ ਕੋਈ ਵੀ ਨਿਸ਼ਾਨੀ ਦੇਖਣ ਤਾਂ ਮੂੰਹ ਹੀ ਮੋੜਣਗੇ ਅਤੇ ਆਖਣਗੇ ਕਿ ਇਹ ਤਾਂ ਜਾਦੂ ਹੈ, ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ।
وَكَذَّبُوا وَاتَّبَعُوا أَهْوَاءَهُمْ ۚ وَكُلُّ أَمْرٍ مُسْتَقِرٌّ

ਅਤੇ ਉਨ੍ਹਾਂ ਨੇ ਝੁਠਲਾ ਦਿੱਤਾ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕੀਤਾ ਅਤੇ ਹਰੇਕ ਕੰਮ ਦਾ ਸਮਾਂ ਨਿਰਧਾਰਿਤ ਹੈ।
وَلَقَدْ جَاءَهُمْ مِنَ الْأَنْبَاءِ مَا فِيهِ مُزْدَجَرٌ

ਅਤੇ ਉਨ੍ਹਾਂ ਨੂੰ ਉਹ ਖ਼ਬਰਾ ਪਹੁੰਚ ਚੁੱਕੀਆਂ ਹਨ ਜਿਸ ਵਿਚ ਕਾਫ਼ੀ ਸਿੱਖਿਆ ਹੈ।
حِكْمَةٌ بَالِغَةٌ ۖ فَمَا تُغْنِ النُّذُرُ

ਉਚੇ ਦਰਜੇ ਦੀ ਸਿਆਣਪ ਵੀ, ਪਰੰਤੂ ਚਿਤਾਵਨੀਆਂ ਉਨ੍ਹਾਂ ਨੂੰ ਲਾਭ ਨਹੀਂ ਦਿੰਦੀਆਂ।
فَتَوَلَّ عَنْهُمْ ۘ يَوْمَ يَدْعُ الدَّاعِ إِلَىٰ شَيْءٍ نُكُرٍ

ਸੋ ਉਨ੍ਹਾਂ ਤੋਂ ਮੂੰਹ ਮੋੜੋ। ਜਿਸ ਦਿਨ ਪੁਕਾਰਣ ਵਾਲਾ ਇੱਕ ਨਾ ਪਸੰਦ ਚੀਜ਼ ਵੱਲ ਪੁਕਾਰੇਗਾ।
خُشَّعًا أَبْصَارُهُمْ يَخْرُجُونَ مِنَ الْأَجْدَاثِ كَأَنَّهُمْ جَرَادٌ مُنْتَشِرٌ

ਅੱਖਾਂ ਨੀਵੀਆਂ ਕਰਦੇ ਹੋਏ ਕਬਰਾਂ ਤੋਂ (ਇੰਜ) ਨਿਕਲ ਪੈਣਗੇ ਜਿਵੇਂ ਉਹ ਖਿਲਰੀਆਂ ਹੋਈਆਂ ਟਿੱਡੀਆਂ ਹਨ।
مُهْطِعِينَ إِلَى الدَّاعِ ۖ يَقُولُ الْكَافِرُونَ هَٰذَا يَوْمٌ عَسِرٌ

ਭੱਜਦੇ ਹੋਏ ਪੁਕਾਰਣ ਵਾਲੇ ਵੱਲ। ਅਵੱਗਿਆਕਾਰੀ ਕਹਿਣਗੇ ਕਿ ਇਹ ਦਿਨ ਬੜਾ ਸਖ਼ਤ ਹੈ।
كَذَّبَتْ قَبْلَهُمْ قَوْمُ نُوحٍ فَكَذَّبُوا عَبْدَنَا وَقَالُوا مَجْنُونٌ وَازْدُجِرَ

ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ ਨੇ ਅਵੱਗਿਆ ਕੀਤੀ। ਉਨ੍ਹਾਂ ਨੇ ਸਾਡੇ ਬੰਦੇ ਨੂੰ ਝੁਠਲਾਇਆ ਅਤੇ ਆਖਿਆ ਕਿ ਇਹ ਮਸਤਾਨਾਂ ਹੈ ਅਤੇ ਝਿੜਕ ਦਿੱਤਾ।
فَدَعَا رَبَّهُ أَنِّي مَغْلُوبٌ فَانْتَصِرْ

ਤਾਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਂ ਦੱਬਿਆ ਹੋਇਆ ਹਾਂ, ਤੂੰ ਬਦਲਾ ਲੈ।
Load More