Quran Apps in many lanuages:

Surah Al-Qiyama Translated in Punjabi

لَا أُقْسِمُ بِيَوْمِ الْقِيَامَةِ
ਨਹੀਂ, ਮੈਂ ਕਿਆਮਤ ਦੇ ਦਿਨ ਦੀ ਸਹੂੰ ਖਾਂਦਾ ਹਾਂ।
وَلَا أُقْسِمُ بِالنَّفْسِ اللَّوَّامَةِ
ਅਤੇ ਨਹੀਂ, ਮੈਂ ਨਿੰਦਿਆ ਕਰਨ ਵਾਲੀ ਆਤਮਾਂ ਦੀ ਸਹੁੰ ਖਾਂਦਾ ਹਾਂ।
أَيَحْسَبُ الْإِنْسَانُ أَلَّنْ نَجْمَعَ عِظَامَهُ
ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਠਾਂ ਨਹੀਂ ਕਰਾਂਗੇ।
بَلَىٰ قَادِرِينَ عَلَىٰ أَنْ نُسَوِّيَ بَنَانَهُ
ਕਿਉਂ’ ਨਹੀਂ ਅਸੀਂ ਇਸ ਦੇ ਸਮਰੱਥ ਹਾਂ ਕਿ ਉਸ ਦੀਆਂ ਉਂਗਲੀਆਂ ਦੇ ਪੌਟੇ ਪੌਟੇ ਨੂੰ ਠੀਕ ਕਰ ਦੇਈਏ।
بَلْ يُرِيدُ الْإِنْسَانُ لِيَفْجُرَ أَمَامَهُ
ਸਗੋਂ ਮਨੁੱਖ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਹੱਠ ਕਰੇ।
يَسْأَلُ أَيَّانَ يَوْمُ الْقِيَامَةِ
ਉਹ ਪੁੱਛਦਾ ਹੈ ਕਿ ਕਿਆਮਤ ਦਾ ਦਿਨ ਕਦੋਂ ਆਵੇਗਾ
فَإِذَا بَرِقَ الْبَصَرُ
ਤਾਂ ਜਦੋਂ ਅੱਖਾਂ ਚੁੰਧਿਆ ਜਾਣਗੀਆਂ।
وَخَسَفَ الْقَمَرُ
ਅਤੇ ਚੰਦ ਪ੍ਰਕਾਸ਼ਹੀਣ ਹੋ ਜਾਵੇਗਾ।
وَجُمِعَ الشَّمْسُ وَالْقَمَرُ
ਅਤੇ ਸੂਰਜ ਤੇ ਚੰਦ ਇਕੱਠੇ ਕਰ ਦਿੱਤੇ ਜਾਣਗੇ।
يَقُولُ الْإِنْسَانُ يَوْمَئِذٍ أَيْنَ الْمَفَرُّ
ਉਸ ਦਿਨ ਮਨੁੱਖ ਆਖੇਗਾ ਕਿ (ਮੈਂ) ਕਿੱਥੇ ਭੱਜਾ।
Load More