Surah An-Nahl Translated in Punjabi
أَتَىٰ أَمْرُ اللَّهِ فَلَا تَسْتَعْجِلُوهُ ۚ سُبْحَانَهُ وَتَعَالَىٰ عَمَّا يُشْرِكُونَ
ਆ ਗਿਆ ਅੱਲਾਹ ਦਾ ਫੈਸਲਾ, ਤਾਂ ਉਸ ਲਈ ਕਾਹਲੀ ਨਾ ਕਰੋ। ਉਹ ਪਵਿੱਤਰ ਅਤੇ ਉੱਚਤਮ ਹੈ, ਉਸ ਨਾਲੋਂ, ਜਿਸ ਨੂੰ ਉਹ ਅੱਲਾਹ ਦੇ ਬਰਾਬਰ ਸ਼ਰੀਕ ਮੰਨਦੇ ਹਨ।
يُنَزِّلُ الْمَلَائِكَةَ بِالرُّوحِ مِنْ أَمْرِهِ عَلَىٰ مَنْ يَشَاءُ مِنْ عِبَادِهِ أَنْ أَنْذِرُوا أَنَّهُ لَا إِلَٰهَ إِلَّا أَنَا فَاتَّقُونِ
ਉਹ ਫ਼ਰਿਸ਼ਤਿਆਂ ਨੂੰ ਆਪਣੇ ਹੁਕਮ (ਵਹੀ) ਦੇ ਨਾਲ ਭੇਜਦਾ ਹੈ। ਆਪਣੇ ਬੰਦਿਆਂ ਵਿਚੋਂ’ ਜਿਸ ਨੂੰ ਉਹ ਚਾਹੁੰਦਾ ਹੈ ਕਿ ਉਹ ਲੋਕਾਂ ਨੂੰ ਸਾਵਧਾਨ ਕਰਨ ਕਿ ਮੇਰੇ ਤੋਂ ਬਿਨਾ ਕੋਈ ਹੋਰ ਪੂਜੇ ਜਾਣ ਦੇ ਕਾਬਿਲ ਨਹੀਂ’ ਤਾਂ ਤੁਸੀਂ ਮੇਰੇ ਤੋਂ ਡਰੋ।
خَلَقَ السَّمَاوَاتِ وَالْأَرْضَ بِالْحَقِّ ۚ تَعَالَىٰ عَمَّا يُشْرِكُونَ
ਉਸਨੇ ਆਕਾਸ਼ਾਂ ਅਤੇ ਧਰਤੀ ਨੂੰ ਹੱਕ ਅਤੇ ਮਕਸਦ ਨਾਲ ਪੈਦਾ ਕੀਤਾ ਹੈ। ਉਹ ਉੱਚਤਮ ਹੈ, ਉਸ ਸ਼ਿਰਕ (ਅੱਲਾਹ ਦੇ ਬਰਾਬਰ ਸ਼ਰੀਕ) ਨਾਲੋਂ ਜਿਹੜਾ ਉਹ ਕਰ ਰਹੇ ਹਨ।
خَلَقَ الْإِنْسَانَ مِنْ نُطْفَةٍ فَإِذَا هُوَ خَصِيمٌ مُبِينٌ
ਉਸ ਨੇ ਮਨੁੱਖ ਨੂੰ ਇੱਕ ਬੂੰਦ (ਵੀਰਜ) ਤੋਂ ਬਣਾਇਆ। ਫਿਰ ਉਹ ਅਚਾਨਕ ਖੁੱਲ੍ਹਮ ਖੁੱਲਾ ਝਗੜਣ ਲਗਿਆ।
وَالْأَنْعَامَ خَلَقَهَا ۗ لَكُمْ فِيهَا دِفْءٌ وَمَنَافِعُ وَمِنْهَا تَأْكُلُونَ
ਅਤੇ ਉਸ ਨੇ ਜਾਨਵਰਾਂ ਨੂੰ ਬਣਾਇਆ, ਉਨ੍ਹਾਂ ਵਿਚ ਤੁਹਾਡੇ ਲਈ ਬਸਤਰ, ਭੋਜਨ ਸਮੱਗਰੀ ਅਤੇ ਦੂਜੇ ਲਾਭ ਵੀ ਹਨ। ਇਨ੍ਹਾਂ ਵਿਚੋਂ ਤੁਸੀਂ ਖਾਂਦੇ ਵੀ ਹੋ।
وَلَكُمْ فِيهَا جَمَالٌ حِينَ تُرِيحُونَ وَحِينَ تَسْرَحُونَ
ਅਤੇ ਉਨ੍ਹਾਂ ਵਿਚ ਤੁਹਾਡੇ ਲਈ ਸੰਸਾਰਿਕ ਰੌਣਕ ਹੈ, ਜਦੋਂ ਸ਼ਾਮ ਵੇ ਸਮੇ ਤੁਸੀਂ ਉਨ੍ਹਾਂ ਨੂੰ ਲਿਆਉਂਦੇ ਹੋ, ਅਤੇ ਜਦੋਂ ਸਵੇਰ ਵੇਲੇ ਉਨ੍ਹਾਂ ਨੂੰ ਛੱਡਣ ਜਾਂਦੇ ਹੋ।
وَتَحْمِلُ أَثْقَالَكُمْ إِلَىٰ بَلَدٍ لَمْ تَكُونُوا بَالِغِيهِ إِلَّا بِشِقِّ الْأَنْفُسِ ۚ إِنَّ رَبَّكُمْ لَرَءُوفٌ رَحِيمٌ
ਅਤੇ ਉਹ ਤੁਹਾਡਾ ਭਾਰ ਅਜਿਹੇ ਸਥਾਨਾ ਤੁਹਾਡਾ ਰੱਬ ਬਹੁਤ ਕ੍ਰਿਪਾਲੂ ਅਤੇ ਦਿਆਲੂ ਹੈ।
وَالْخَيْلَ وَالْبِغَالَ وَالْحَمِيرَ لِتَرْكَبُوهَا وَزِينَةً ۚ وَيَخْلُقُ مَا لَا تَعْلَمُونَ
ਅਤੇ ਉਸ ਨੇ ਘੌੜੇ, ਖੱਚਰ ਅਤੇ ਗਹੇ ਪੈਦਾ ਕੀਤੇ ਤਾਂ ਕਿ ਤੁਸੀਂ ਉਨ੍ਹਾਂ ਉੱਪਰ ਸਵਾਰ ਹੋਵੋ ਅਤੇ ਸੁੰਦਰਤਾ ਲਈ ਵੀ। ਉਹ ਅਜਿਹੀਆਂ ਚੀਜ਼ਾਂ ਵੀ ਪੈਦਾ ਕਰਦਾ ਹੈ ਜੋ ਤੁਸੀਂ ਨਹੀਂ ਜਾਣਦੇ।
وَعَلَى اللَّهِ قَصْدُ السَّبِيلِ وَمِنْهَا جَائِرٌ ۚ وَلَوْ شَاءَ لَهَدَاكُمْ أَجْمَعِينَ
ਅਤੇ ਸਿੱਧਾ ਰਾਹ ਅੱਲਾਹ ਤੱਕ ਪਹੁੰਚਦਾ ਹੈ। ਅਤੇ ਕੁਝ ਰਾਹ ਟੇਢੇ ਵੀ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਬਖ਼ਸ਼ ਦਿੰਦਾ।
هُوَ الَّذِي أَنْزَلَ مِنَ السَّمَاءِ مَاءً ۖ لَكُمْ مِنْهُ شَرَابٌ وَمِنْهُ شَجَرٌ فِيهِ تُسِيمُونَ
ਉਹ ਹੀ ਹੈ ਜਿਸ ਨੇ ਆਕਾਸ਼ਾਂ ਵਿਚੋਂ ਪਾਣੀ ਵਰਸਾਇਆ, ਤੁਸੀਂ ਉਸ ਵਿਚੋਂ ਪੀਂਦੇ ਹੋ ਅਤੇ ਉਸੇ ਵਿਚ ਘਾਹ ਪੌਦੇ ਹੁੰਦੇ ਹਨ, ਜਿਨ੍ਹਾਂ ਵਿਚ ਤੁਸੀਂ (ਪਸ਼ੂ) ਚਰਾਉਂਦੇ ਹੋ।
Load More