Surah An-Naml Translated in Punjabi
طس ۚ تِلْكَ آيَاتُ الْقُرْآنِ وَكِتَابٍ مُبِينٍ
ਤਾ.ਸੀਨ, ਇਹ ਆਇਤਾਂ ਹਨ ਕੁਰਆਨ ਦੀਆਂ ਅਤੇ ਇੱਕ ਸਪੱਸ਼ਟ ਕਿਤਾਬ ਦੀਆਂ।
الَّذِينَ يُقِيمُونَ الصَّلَاةَ وَيُؤْتُونَ الزَّكَاةَ وَهُمْ بِالْآخِرَةِ هُمْ يُوقِنُونَ
ਜਿਹੜੇ ਨਮਾਜ਼ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ ਆਖਿਰਤ ਉੱਤੇ ਯਕੀਨ ਰੱਖਦੇ ਹਨ।
إِنَّ الَّذِينَ لَا يُؤْمِنُونَ بِالْآخِرَةِ زَيَّنَّا لَهُمْ أَعْمَالَهُمْ فَهُمْ يَعْمَهُونَ
ਜਿਹੜੇ ਲੋਕ, ਪ੍ਰਲੋਕ (ਆਖ਼ਿਰਤ) ਉੱਪਰ ਵਿਸ਼ਵਾਸ਼ ਨਹੀਂ ਰਖਦੇ, ਉਨ੍ਹਾਂ ਦੇ ਕਰਮਾਂ ਨੂੰ ਅਸੀਂ ਉਨ੍ਹਾਂ ਲਈ ਖ਼ੂਬਸੂਰਤ ਬਣਾ ਦਿੱਤੇ ਹਨ, ਇਸ ਲਈ ਉਹ ਭਟਕ ਰਹੇ ਹਨ।
أُولَٰئِكَ الَّذِينَ لَهُمْ سُوءُ الْعَذَابِ وَهُمْ فِي الْآخِرَةِ هُمُ الْأَخْسَرُونَ
ਇਹ ਲੋਕ ਹਨ, ` ਜਿਨ੍ਹਾਂ ਲਈ ਬੂਰੀ ਸਜ਼ਾ ਹੈ ਅਤੇ ਇਹ ਪ੍ਰਲੋਕ ਵਿਚ ਬਹੁਤ ਘਾਟੇ ਵਿਚ ਰਹਿਣਗੇ।
وَإِنَّكَ لَتُلَقَّى الْقُرْآنَ مِنْ لَدُنْ حَكِيمٍ عَلِيمٍ
ਅਤੇ ਬੇਸ਼ੱਕ ਕੁਰਆਨ ਤੁਹਾਨੂੰ ਇੱਕ ਜਾਣੀਜਾਣ ਅਤੇ ਗਿਆਨ ਵਾਲੇ ਵੱਲੋਂ ਦਿੱਤਾ ਜਾ ਰਿਹਾ ਹੈ।
إِذْ قَالَ مُوسَىٰ لِأَهْلِهِ إِنِّي آنَسْتُ نَارًا سَآتِيكُمْ مِنْهَا بِخَبَرٍ أَوْ آتِيكُمْ بِشِهَابٍ قَبَسٍ لَعَلَّكُمْ تَصْطَلُونَ
ਜਦੋਂ ਮੂਸਾ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਮੈਂ ਇੱਕ ਅੱਗ ਦੇਖੀ ਹੈ। ਸੈਂ ਉਥੋਂ ਕੋਈ ਖ਼ਬਰ ਲਿਆਉਂਦਾ ਹਾਂ ਜਾਂ ਅੱਗ ਦਾ ਕੋਈ ਅੰਗਾਰਾ ਲਿਆਉਂਦਾ ਹਾਂ ਤਾਂ ਕਿ ਤੁਸੀਂ ਸੇਕ ਸੇਕੋ।
فَلَمَّا جَاءَهَا نُودِيَ أَنْ بُورِكَ مَنْ فِي النَّارِ وَمَنْ حَوْلَهَا وَسُبْحَانَ اللَّهِ رَبِّ الْعَالَمِينَ
ਫਿਰ ਜਦੋਂ ਉਹ ਉਸ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਮੁਬਾਰਕ ਹੈ ਉਹ ਜਿਹੜਾ ਅੱਗ ਵਿਚ ਹੈ ਅਤੇ ਉਸ ਦੇ ਕੌਲ ਹੈ ਅਤੇ ਪਾਕ ਹੈ ਅੱਲਾਹ ਜਿਹੜਾ ਪੂਰੇ ਜਗਤ ਦਾ ਪਾਲਣਹਾਰ ਹੈ।
يَا مُوسَىٰ إِنَّهُ أَنَا اللَّهُ الْعَزِيزُ الْحَكِيمُ
ਹੇ ਮੂਸਾ! ਇਹ ਮੈਂ ਹਾਂ ਅੱਲਾਹ, ਜ਼ੋਰਾਵਰ ਅਤੇ ਸਿਆਣਪ ਵਾਲਾ।
وَأَلْقِ عَصَاكَ ۚ فَلَمَّا رَآهَا تَهْتَزُّ كَأَنَّهَا جَانٌّ وَلَّىٰ مُدْبِرًا وَلَمْ يُعَقِّبْ ۚ يَا مُوسَىٰ لَا تَخَفْ إِنِّي لَا يَخَافُ لَدَيَّ الْمُرْسَلُونَ
ਅਤੇ ਤੁਸੀਂ ਆਪਣੀ ਸੋਟੀ ਸੁੱਟ ਦੇਵੋ। ਫਿਰ ਜਦੋਂ ਉਸਨੇ ਉਸਨੂੰ ਇਸ ਤਰਾਂ ਚਲਦੇ ਹੋਏ ਦੇਖਿਆ, ਜਿਵੇਂ ਉਹ ਸੱਪ ਹੋਵੇ ਤਾਂ ਉਹ ਪਿੱਛੇ ਮੁੜਿਆ ਅਤੇ ਪਲਟ ਕੇ ਨਹੀਂ ਦੇਖਿਆ। ਹੇ ਮੂਸਾ! ਡਰ ਨਾ, ਮੇਰੇ ਸਾਹਮਣੇ ਪੈਗ਼ੰਬਰ ਡਰਿਆ ਨਹੀਂ ਕਰਦੇ।
Load More