Quran Apps in many lanuages:

Surah An-Nisa Ayahs #165 Translated in Punjabi

وَأَخْذِهِمُ الرِّبَا وَقَدْ نُهُوا عَنْهُ وَأَكْلِهِمْ أَمْوَالَ النَّاسِ بِالْبَاطِلِ ۚ وَأَعْتَدْنَا لِلْكَافِرِينَ مِنْهُمْ عَذَابًا أَلِيمًا
ਅਤੇ ਇਸ ਲਈ ਵੀ ਕਿ ਉਹ ਵਿਆਜ ਲੈਂਦੇ ਸਨ, ਹਾਲਾਂਕਿ ਇਸ ਤੋਂ ਉਨ੍ਹਾਂ ਨੂੰ ਮਨ੍ਹਾਂ ਕੀਤਾ ਗਿਆ ਸੀ ਅਤੇ ਇਸ ਲਈ ਵੀ ਕਿ ਉਹ ਲੋਕਾਂ ਦਾ ਮਾਲ ਨਜਾਇਜ਼ ਰੂਪ ਨਾਲ ਖਾਂਦੇ ਸਨ। ਅਤੇ ਅਸੀਂ ਉਨ੍ਹਾਂ ਵਿਚੋਂ ਅਵੱਗਿਆਕਾਰੀਆਂ ਦੇ ਲਈ ਪੀੜ ਦੇਣ ਵਾਲੀ ਸਜ਼ਾ ਤਿਆਰ ਕਰ ਰੱਖੀ ਹੈ।
لَٰكِنِ الرَّاسِخُونَ فِي الْعِلْمِ مِنْهُمْ وَالْمُؤْمِنُونَ يُؤْمِنُونَ بِمَا أُنْزِلَ إِلَيْكَ وَمَا أُنْزِلَ مِنْ قَبْلِكَ ۚ وَالْمُقِيمِينَ الصَّلَاةَ ۚ وَالْمُؤْتُونَ الزَّكَاةَ وَالْمُؤْمِنُونَ بِاللَّهِ وَالْيَوْمِ الْآخِرِ أُولَٰئِكَ سَنُؤْتِيهِمْ أَجْرًا عَظِيمًا
ਪਰੰਤੂ ਜਿਹੜੇ ਲੋਕ ਗਿਆਨ ਵਿਚ ਪੱਕੇ ਅਤੇ ਈਮਾਨ ਲਿਆਉਣ ਵਾਲੇ ਹਨ ਉਸ ਕਿਤਾਬ ਉੱਤੇ ਜਿਹੜੀ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਜਿਹੜੀਆਂ ਤੁਹਾਡੇ ਤੋਂ ਪਹਿਲਾਂ ਵੀ ਉਤਾਰੀਆਂ ਗਈਆਂ ਹਨ। ਉਹ ਨਮਾਜ਼ ਪੜ੍ਹਣ ਵਾਲੇ ਹਨ ਅਤੇ ਜ਼ਕਾਤ ਦੇਣ ਵਾਲੇ ਹਨ। ਅੱਲਾਹ ਉੱਪਰ ਅਤੇ ਕਿਆਮਤ ਦੇ ਦਿਨ ਉੱਪਰ ਭਰੋਸਾ ਰੱਖਣ ਵਾਲੇ ਹਨ। ਅਜਿਹੇ ਲੋਕਾਂ ਨੂੰ ਅਸੀਂ ਜ਼ਰੂਰ ਬਹੁਤ ਵੱਡਾ ਇਨਾਮ ਦੇਵਾਂਗੇ।
إِنَّا أَوْحَيْنَا إِلَيْكَ كَمَا أَوْحَيْنَا إِلَىٰ نُوحٍ وَالنَّبِيِّينَ مِنْ بَعْدِهِ ۚ وَأَوْحَيْنَا إِلَىٰ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطِ وَعِيسَىٰ وَأَيُّوبَ وَيُونُسَ وَهَارُونَ وَسُلَيْمَانَ ۚ وَآتَيْنَا دَاوُودَ زَبُورًا
ਅਸੀਂ ਤੁਹਾਡੀ ਤਰਫ਼ ਵਹੀ ਭੇਜੀ ਹੈ, ਜਿਸ ਤਰ੍ਹਾਂ ਅਸੀਂ ਨੂਹ ਅਤੇ ਉਸ ਦੇ ਬਾਅਦ ਦੇ ਪੈਗ਼ੰਬਰਾਂ ਦੀ ਤਰਫ਼ ਭੇਜੀ ਸੀ ਅਤੇ ਅਸੀਂ ਇਬਰਾਹੀਮ, ਇਸਮਾਈਲ, ਇਸਹਾਕ, ਯਕੂਬ, ਯਕੂਬ ਦੀ ਔਲਾਦ, ਈਸਾ, ਅਯੂਬ, ਯੂਨਸ, ਹਾਰੂਨ ਅਤੇ ਸੂਲੇਮਾਨ ਦੀ ਤਰਫ਼ ਵਹੀਂ ਭੇਜੀ ਸੀ। ਅਤੇ ਅਸੀਂ ਦਾਊਂਦ ਨੂੰ ਜ਼ਬੂਰ ਦਿੱਤੀ।
وَرُسُلًا قَدْ قَصَصْنَاهُمْ عَلَيْكَ مِنْ قَبْلُ وَرُسُلًا لَمْ نَقْصُصْهُمْ عَلَيْكَ ۚ وَكَلَّمَ اللَّهُ مُوسَىٰ تَكْلِيمًا
ਅਤੇ ਅਸੀਂ ਅਜਿਹੇ ਰਸੂਲ ਭੇਜੇ, ਜਿਨ੍ਹਾਂ ਦਾ ਵਰਨਣ ਅਸੀਂ ਤੁਹਾਨੂੰ ਪਹਿਲਾਂ ਸੁਣਾ ਚੁੱਕੇ ਹਾਂ ਅਤੇ ਅਜਿਹੇ ਰਸੂਲ ਵੀ ਭੇਜੇ, ਜਿਨ੍ਹਾਂ ਦਾ ਹਾਲ ਅਸੀਂ ਤੁਹਾਨੂੰ ਨਹੀਂ ਸੁਣਾਇਆ। ਅਤੇ ਮੂਸਾ ਨਾਲ ਅੱਲਾਹ ਨੇ ਗੱਲ ਕੀਤੀ।
رُسُلًا مُبَشِّرِينَ وَمُنْذِرِينَ لِئَلَّا يَكُونَ لِلنَّاسِ عَلَى اللَّهِ حُجَّةٌ بَعْدَ الرُّسُلِ ۚ وَكَانَ اللَّهُ عَزِيزًا حَكِيمًا
ਅੱਲਾਹ ਨੇ ਰਸੂਲਾਂ ਨੂੰ ਖੁਸ਼ਖਬਰੀ ਦੇਣ ਵਾਲੇ ਅਤੇ ਭੈ-ਭੀਤ ਕਰਨ ਵਾਲੇ ਬਣਾ ਕੇ ਭੇਜਿਆ, ਤਾਂ ਕਿ ਰਸੂਲਾਂ ਤੋਂ ਸ਼ਾਅਦ ਲੋਕਾਂ ਦੇ ਕੋਲ ਅੱਲਾਹ ਦੀ ਤੁਲਨਾ ਵਿਚ ਕੋਈ ਤਰਕ ਬਾਕੀ ਨਾ ਰਹੈ। ਅਤੇ ਅੱਲਾਹ ਪ੍ਰਭਾਸ਼ਾਲੀ ਅਤੇ ਤੱਤਵੇਤਾ ਹੈ।

Choose other languages: