Surah An-Nur Translated in Punjabi

سُورَةٌ أَنْزَلْنَاهَا وَفَرَضْنَاهَا وَأَنْزَلْنَا فِيهَا آيَاتٍ بَيِّنَاتٍ لَعَلَّكُمْ تَذَكَّرُونَ

ਇਹ ਇੱਕ ਸੂਰਤ ਹੈ, ਜਿਸ ਨੂੰ ਅਸੀਂ ਉਤਰਿਆ ਹੈ ਅਤੇ ਇਸ ਨੂੰ ਅਸੀਂ ਫ਼ਰਜ਼ ਭਾਵ ਜ਼ਰੂਰੀ ਕਰ ਦਿੱਤਾ ਹੈ। ਅਤੇ ਇਸ ਵਿਚ ਅਸੀਂ ਸਪੱਸ਼ਟ ਆਇਤਾਂ ਉਤਾਰੀਆਂ ਹਨ, ਤਾਂ ਕਿ ਤੁਸੀਂ ਯਾਦ ਰੱਖੋ।
الزَّانِيَةُ وَالزَّانِي فَاجْلِدُوا كُلَّ وَاحِدٍ مِنْهُمَا مِائَةَ جَلْدَةٍ ۖ وَلَا تَأْخُذْكُمْ بِهِمَا رَأْفَةٌ فِي دِينِ اللَّهِ إِنْ كُنْتُمْ تُؤْمِنُونَ بِاللَّهِ وَالْيَوْمِ الْآخِرِ ۖ وَلْيَشْهَدْ عَذَابَهُمَا طَائِفَةٌ مِنَ الْمُؤْمِنِينَ

ਵਿਭਚਾਰੀ ਇਸਤਰੀ ਅਤੇ ਵਿਭਚਾਰੀ ਬੰਦੇ ਦੋਵਾਂ ਵਿਚੋਂ ਹਰ ਇੱਕ ਨੂੰ ਸੌ ਕੌੜੇ ਮਾਰੋ। ਅਤੇ ਤੁਹਾਨੂੰ ਇਨ੍ਹਾਂ ਦੋਵਾਂ ਲਈ ਅੱਲਾਹ ਦੇ ਦੀਨ (ਧਰਮ) ਦੇ ਮਾਮਲੇ ਵਿਚ ਰਹਿਮ ਨਹੀਂ ਆਉਣਾ ਚਾਹੀਦਾ ਹੈ। ਜੇਕਰ ਤੁਸੀਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਵਿਸ਼ਵਾਸ਼ ਰਖਦੇ ਹੋ। ਅਤੇ ਚਾਹੀਦਾ ਹੈ ਕਿ ਦੋਵਾਂ ਨੂੰ ਦੰਡ ਦੇਣ ਦੇ ਸਮੇ ਮੁਸਲਮਾਨਾ ਦਾ ਇੱਕ ਵਰਗ ਹਾਜ਼ਰ ਰਹੇ।
الزَّانِي لَا يَنْكِحُ إِلَّا زَانِيَةً أَوْ مُشْرِكَةً وَالزَّانِيَةُ لَا يَنْكِحُهَا إِلَّا زَانٍ أَوْ مُشْرِكٌ ۚ وَحُرِّمَ ذَٰلِكَ عَلَى الْمُؤْمِنِينَ

ਵਿਭਚਾਰੀ ਮਰਦ ਨਿਕਾਹ ਨਾ ਕਰਨ, ਸ਼ਿਨਾ ਵਿਭਚਾਰੀ ਔਰਤਾਂ ਦੇ ਜਾਂ ਮੁਸ਼ਰੱਕ ਔਰਤ ਦੇ ਨਾਲ। ਅਤੇ ਵਿਭਚਾਰਨੀ ਦੇ ਨਾਲ ਨਿਕਾਹ ਨਾ ਕਰਨ, ਸਿਵਾਏ ਵਿਭਚਾਰੀ ਜਾਂ ਮੁਸ਼ਰੱਕ (ਮੂਰਤੀ ਪੂਜਕ)। ਇਹ ਹਰਾਮ ਕਰ ਦਿੱਤਾ ਗਿਆ ਹੈ ਈਮਾਨ ਵਾਲਿਆਂ ਲਈ।
وَالَّذِينَ يَرْمُونَ الْمُحْصَنَاتِ ثُمَّ لَمْ يَأْتُوا بِأَرْبَعَةِ شُهَدَاءَ فَاجْلِدُوهُمْ ثَمَانِينَ جَلْدَةً وَلَا تَقْبَلُوا لَهُمْ شَهَادَةً أَبَدًا ۚ وَأُولَٰئِكَ هُمُ الْفَاسِقُونَ

ਅਤੇ ਜਿਹੜੇ ਲੋਕ ਸਦਾਜ਼ਾਰੀ (ਪਵਿੱਤਰ) ਔਰਤਾਂ ਤੇ ਇਲਜਾਮ ਲਾਉਣ ਅਤੇ ਫਿਰ ਚਾਰ ਗਵਾਹ ਨਾ ਲਿਆਉਣ ਤਾਂ ਉਨ੍ਹਾਂ ਨੂੰ ਅੱਸੀ (80) ਕੋੜੇ ਮਾਰੋ। ਅਤੇ ਉਨ੍ਹਾਂ ਦੀ ਗਵਾਹੀ ਕਦੇ ਵੀ ਸਵੀਕਾਰ ਨਾ ਕਰੋ। ਇਹ ਹੀ ਲੋਕ ਅੱਵਗਿਆਕਾਰੀ ਹਨ।
إِلَّا الَّذِينَ تَابُوا مِنْ بَعْدِ ذَٰلِكَ وَأَصْلَحُوا فَإِنَّ اللَّهَ غَفُورٌ رَحِيمٌ

ਪ੍ਰਤੂੰ ਜਿਹੜੇ ਲੋਕ ਇਸ ਤੋਂ ਬਾਅਦ ਤੌਬਾ ਕਰ ਲੈਣ ਅਤੇ (ਆਪਣਾ) ਸੁਧਾਰ ਕਰ ਲੈਣ ਤਾਂ ਅੱਲਾਹ ਮੁਆਫ਼ੀ ਦੇਣ ਵਾਲਾ ਅਤੇ ਰਹਿਮਤ ਵਾਲਾ ਹੈ।
وَالَّذِينَ يَرْمُونَ أَزْوَاجَهُمْ وَلَمْ يَكُنْ لَهُمْ شُهَدَاءُ إِلَّا أَنْفُسُهُمْ فَشَهَادَةُ أَحَدِهِمْ أَرْبَعُ شَهَادَاتٍ بِاللَّهِ ۙ إِنَّهُ لَمِنَ الصَّادِقِينَ

ਅਤੇ ਜਿਹੜੇ ਲੋਕ ਆਪਣੀਆ ਪਤਨੀਆਂ ਉੱਪਰ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਆਪਣੇ ਆਪ ਤੋਂ ਬਿਨਾ ਕੋਈ ਗਵਾਹ ਨਾ ਹੋਵੇ ਤਾਂ ਅਜਿਹੇ ਬੰਦੇ ਦੀ ਗਵਾਹੀ ਦਾ ਰੂਪ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸਹੁੰ ਖਾ ਕੇ ਕਹੇ ਕਿ ਬੇਸ਼ੱਕ ਉਹ ਸੱਚਾ ਹੈ।
وَالْخَامِسَةُ أَنَّ لَعْنَتَ اللَّهِ عَلَيْهِ إِنْ كَانَ مِنَ الْكَاذِبِينَ

ਅਤੇ ਪੰਜਵੀਂ ਵਾਰ ਉਹ ਕਹੇ ਕਿ ਉਸ ਉੱਪਰ ਅੱਲਾਹ ਦੀ ਲਾਹਣਤ ਹੋਵੇ ਜੇਕਰ ਉਹ ਝੂਠਾ ਹੋਂਵੇ।
وَيَدْرَأُ عَنْهَا الْعَذَابَ أَنْ تَشْهَدَ أَرْبَعَ شَهَادَاتٍ بِاللَّهِ ۙ إِنَّهُ لَمِنَ الْكَاذِبِينَ

ਅਤੇ ਔਰਤ ਸਜ਼ਾ ਤੋਂ ਇਸ ਤਰ੍ਹਾਂ ਮੁਕਤ ਹੋਵੇਗੀ ਕਿ ਉਹ ਚਾਰ ਵਾਰ ਅੱਲਾਹ ਦੀ ਸਹੁੰ ਖਾ ਕੇ ਕਹੇ ਕਿ ਇਹ ਬੰਦਾ ਝੂਠਾ ਹੈ।
وَالْخَامِسَةَ أَنَّ غَضَبَ اللَّهِ عَلَيْهَا إِنْ كَانَ مِنَ الصَّادِقِينَ

ਅਤੇ ਪੰਜਵੀ ਵਾਰ ਕਹੇ ਕਿ ਮੇਰੇ ਤੇ ਅੱਲਾਹ ਦਾ ਕ੍ਰੋਧ ਹੋਵੇ, ਜੇ ਇਹ ਬੰਦਾ ਸੱਚਾ ਹੋਵੇ।
وَلَوْلَا فَضْلُ اللَّهِ عَلَيْكُمْ وَرَحْمَتُهُ وَأَنَّ اللَّهَ تَوَّابٌ حَكِيمٌ

ਅਤੇ ਜੇਕਰ ਤੁਸੀਂ ਲੋਕਾਂ ਉੱਤੇ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਅਤੇ ਇਹ ਕਿ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਬਿਬੇਕ ਵਾਲਾ ਹੈ। (ਤਾਂ ਤੁਸੀਂ ਉਸ ਦੀ ਪਕੜ ਵਿਚ ਆ ਜਾਂਦੇ)
Load More