Surah Ar-Rad Translated in Punjabi

المر ۚ تِلْكَ آيَاتُ الْكِتَابِ ۗ وَالَّذِي أُنْزِلَ إِلَيْكَ مِنْ رَبِّكَ الْحَقُّ وَلَٰكِنَّ أَكْثَرَ النَّاسِ لَا يُؤْمِنُونَ

ਅਲਿਫ.ਲਾਮ.ਮੀਮ.ਰਾਅ., ਇਹ ਅੱਲਾਹ ਕਿਤਾਬ ਦੀਆਂ ਆਇਤਾਂ ਹਨ ਅਤੇ ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਵੱਲੋਂ ਉਤਰਿਆ ਹੈ ਉਹ ਸੱਚ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਮੰਨਦੇ।
اللَّهُ الَّذِي رَفَعَ السَّمَاوَاتِ بِغَيْرِ عَمَدٍ تَرَوْنَهَا ۖ ثُمَّ اسْتَوَىٰ عَلَى الْعَرْشِ ۖ وَسَخَّرَ الشَّمْسَ وَالْقَمَرَ ۖ كُلٌّ يَجْرِي لِأَجَلٍ مُسَمًّى ۚ يُدَبِّرُ الْأَمْرَ يُفَصِّلُ الْآيَاتِ لَعَلَّكُمْ بِلِقَاءِ رَبِّكُمْ تُوقِنُونَ

ਅੱਲਾਹ ਹੀ ਹੈ ਜਿਸ ਨੇ ਬਿਨਾ ਅਜਿਹੇ ਥੰਮਾ ਦੇ ਜਿਹੜੇ ਤੁਹਾਨੂੰ ਦਿਖਾਈ ਦਿੰਦੇ ਹਨ ਅਤੇ ਅਕਾਸ਼ ਨੂੰ ਉੱਚਾ ਕੀਤਾ। ਫਿਰ ਉਹ ਆਪਣੇ ਆਸਣ ਉੱਪਰ ਬਿਰਾਜਮਾਨ ਹੋਇਆ। ਉਸ ਨੇ ਸੂਰਜ ਅਤੇ ਚੰਨ ਨੂੰ ਇੱਕ ਨਿਯਮ ਦੇ ਵਿਚ ਬੰਨ੍ਹਿਆ। (ਇਸ ਨਹੀਂ) ਹਰੇਕ ਆਪਣੇ ਆਪਣੇ ਨਿਯਤ ਸਮੇ ਅਨੁਸਾਰ ਚਲਦੇ ਹਨ। ਅੱਲਾਹ ਹੀ ਹਰੇਕ ਕਾਰਜ ਦੀ ਵਿਵਸਥਾ ਕਰਦਾ ਹੈ। ਉਹ ਨਿਸ਼ਾਨੀਆਂ ਨੂੰ ਸਪੱਸ਼ਟ ਰੂਪ ਨਾਲ ਵਰਣਨ ਕਰਦਾ ਹੈ, ਤਾਂ ਕਿ ਤੁਸੀ ਆਪਣੇ ਰੱਬ ਦੀ ਮਿਲਣੀ ਦਾ ਵਿਸ਼ਵਾਸ਼ ਕਰੋ।
وَهُوَ الَّذِي مَدَّ الْأَرْضَ وَجَعَلَ فِيهَا رَوَاسِيَ وَأَنْهَارًا ۖ وَمِنْ كُلِّ الثَّمَرَاتِ جَعَلَ فِيهَا زَوْجَيْنِ اثْنَيْنِ ۖ يُغْشِي اللَّيْلَ النَّهَارَ ۚ إِنَّ فِي ذَٰلِكَ لَآيَاتٍ لِقَوْمٍ يَتَفَكَّرُونَ

ਅਤੇ ਉਹ ਹੀ ਹੈ ਜਿਸ ਨੇ ਧਰਤੀ ਨੂੰ ਫੈਲਾਇਆ। ਇਸ ਵਿਚ ਪਹਾੜ ਤੇ ਦਰਿਆ ਸਥਾਪਿਤ ਕੀਤੇ, ਅਤੇ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਜੋੜੇ ਇਸ ਵਿਚ ਪੈਦਾ ਕੀਤੇ। ਉਹ ਰਾਤ ਨੂੰ ਦਿਨ ਉੱਪਰ ਵਿਛਾ ਦਿੰਦਾ ਹੈ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਨ।
وَفِي الْأَرْضِ قِطَعٌ مُتَجَاوِرَاتٌ وَجَنَّاتٌ مِنْ أَعْنَابٍ وَزَرْعٌ وَنَخِيلٌ صِنْوَانٌ وَغَيْرُ صِنْوَانٍ يُسْقَىٰ بِمَاءٍ وَاحِدٍ وَنُفَضِّلُ بَعْضَهَا عَلَىٰ بَعْضٍ فِي الْأُكُلِ ۚ إِنَّ فِي ذَٰلِكَ لَآيَاتٍ لِقَوْمٍ يَعْقِلُونَ

ਅਤੇ ਧਰਤੀ ਉੱਪਰ ਨੌੜੇ-ਨੇੜੇ ਵਖਰੇ-ਵਖਰੇ ਕੂ-ਭਾਗ ਹਨ। ਅੰਗੂਰਾਂ ਦੇ ਬਾਗ਼ ਤੇ ਖੇਤ ਹਨ, ਖਜੂਰਾਂ ਹਨ। ਇਨ੍ਹਾਂ ਵਿਚੋਂ ਕੁਝ ਇਕੱਲੇ ਹਨ ਅਤੇ ਕੁਝ ਦੂਹਰੇ। ਸਾਰੇ ਇੱਕੋ ਹੀ ਪਾਣੀ ਨਾਲ ਸਿੰਜੇ ਜਾਂਦੇ ਹਨ। ਅਸੀਂ ਇੱਕ ਨੂੰ ਦੂਜੇ ਉੱਪਰ ਉਪਜ ਵਿਚ ਉੱਤਮਤਾ ਬਖ਼ਸ਼ਦੇ ਹਾਂ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਚਿੰਤਨ ਕਰਨ।
وَإِنْ تَعْجَبْ فَعَجَبٌ قَوْلُهُمْ أَإِذَا كُنَّا تُرَابًا أَإِنَّا لَفِي خَلْقٍ جَدِيدٍ ۗ أُولَٰئِكَ الَّذِينَ كَفَرُوا بِرَبِّهِمْ ۖ وَأُولَٰئِكَ الْأَغْلَالُ فِي أَعْنَاقِهِمْ ۖ وَأُولَٰئِكَ أَصْحَابُ النَّارِ ۖ هُمْ فِيهَا خَالِدُونَ

ਅਤੇ ਜੇਕਰ ਤੁਸੀਂ’ ਹੈਰਾਨੀ ਪ੍ਰਗਟ ਕਰੋ ਤਾਂ ਉਨ੍ਹਾਂ ਦਾ ਹੈਰਾਨੀਜਨਕ ਇਹ ਕਹਿਣਾ ਹੈ, ਕਿ ਜਦੋਂ ਉਹ ਮਿੱਟੀ ਹੋ ਜਾਣਗੇ, ਤਾਂ ਕੀ ਅਸੀਂ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅਪਣੇ ਰੱਬ ਤੋ ਇਨਕਾਰ ਕੀਤਾ। ਇਹ ਉਹ ਲੋਕ ਹਨ ਜਿਨ੍ਹਾਂ ਦੇ ਗਲਿਆਂ ਵਿਚ ਪਟੇ ਪਾਏ ਹੋਏ ਹਨ। ਇਹ ਅੱਗ ਵਿਚ ਪੈਣ ਵਾਲੇ ਲੋਕ ਹਨ ਅਤੇ ਇਸ ਵਿਚ ਹਮੇਸ਼ਾ ਰਹਿਣਗੇ।
وَيَسْتَعْجِلُونَكَ بِالسَّيِّئَةِ قَبْلَ الْحَسَنَةِ وَقَدْ خَلَتْ مِنْ قَبْلِهِمُ الْمَثُلَاتُ ۗ وَإِنَّ رَبَّكَ لَذُو مَغْفِرَةٍ لِلنَّاسِ عَلَىٰ ظُلْمِهِمْ ۖ وَإِنَّ رَبَّكَ لَشَدِيدُ الْعِقَابِ

ਊਹ ਨੇਕੀ ਤੋਂ ਪਹਿਲਾਂ ਬੁਰਾਈ ਲਈ ਕਾਹਲੀ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਮਾਣ ਆ ਚੁੱਕੇ ਹਨ। ਤੁਹਾਡਾ ਪਾਲਣਹਾਰ ਲੋਕਾਂ ਦੇ ਜ਼ੁਲਮਾਂ ਦੇ ਬਾਵਜੂਦ ਉਨ੍ਹਾਂ ਨੂੰ ਮੁਆਫ਼ ਕਰਨ ਵਾਲਾ ਹੈ। ਕੋਈ ਸ਼ੱਕ ਨਹੀਂ ਤੁਹਾਡਾ ਰੱਬ ਸਖ਼ਤ ਚੰਡ ਦੇਣ ਵਾਲਾ ਹੈ।
وَيَقُولُ الَّذِينَ كَفَرُوا لَوْلَا أُنْزِلَ عَلَيْهِ آيَةٌ مِنْ رَبِّهِ ۗ إِنَّمَا أَنْتَ مُنْذِرٌ ۖ وَلِكُلِّ قَوْمٍ هَادٍ

ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਕਹਿੰਦੇ ਹਨ ਕਿ ਇਸ ਬੰਦੇ ਲਈ ਇਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉ ਨਹੀਂ ਆਈ। ਤੁਸੀਂ’ ਤਾਂ ਸਿਰਫ਼ ਸਾਵਧਾਨ ਕਰਨ ਵਾਲੇ ਹੋ, ਅਤੇ ਹਰੇਕ ਕੌਮ ਲਈ ਇੱਕ ਮਾਰਗ ਦਰਸ਼ਕ ਹੈ।
اللَّهُ يَعْلَمُ مَا تَحْمِلُ كُلُّ أُنْثَىٰ وَمَا تَغِيضُ الْأَرْحَامُ وَمَا تَزْدَادُ ۖ وَكُلُّ شَيْءٍ عِنْدَهُ بِمِقْدَارٍ

ਅੱਲਾਹ ਹਰੇਕ ਮਾਦਾ ਦੇ ਗਰਭ ਨੂੰ ਜਾਣਦਾ ਹੈ, ਅਤੇ ਉਸ ਨੂੰ ਵੀ ਜਿਹੜਾ ਗਰਭ ਵਿਚ ਘਟਦਾ ਅਤੇ ਵਧਦਾ ਹੈ। ਹਰੇਕ ਚੀਜ਼ ਦਾ ਉਸ ਕੋਲ ਇੱਕ ਮੈਮਾਨਾ ਹੈ।
عَالِمُ الْغَيْبِ وَالشَّهَادَةِ الْكَبِيرُ الْمُتَعَالِ

ਅਤੇ ਉਹ ਗੁਪਤ ਅਤੇ ਪ੍ਰਗਟ ਨੂੰ ਵੀ ਜਾਣਨ ਵਾਲਾ ਹੈ। ਉਹ ਸਭ ਤੋਂ ਵੱਡਾ ਸਰਵ ਸ੍ਰੇਸ਼ਟ ਹੈ।
سَوَاءٌ مِنْكُمْ مَنْ أَسَرَّ الْقَوْلَ وَمَنْ جَهَرَ بِهِ وَمَنْ هُوَ مُسْتَخْفٍ بِاللَّيْلِ وَسَارِبٌ بِالنَّهَارِ

ਤੁਹਾਨੂੰ ਕੋਈ ਬੰਦਾ ਹੌਲੀ ਜਿਹੀ ਗੱਲ ਕਹੇ ਤੇ ਜਾਂ ਚੀਕ ਕੇ ਕਹੇ, ਜਿਹੜਾ ਰਾਤ ਨੂੰ ਲੁਕਿਆ ਹੋਇਆ ਹੈ ਅਤੇ ਦਿਨ ਨੂੰ ਚੱਲ ਰਿਹਾ ਹੈ, ਅੱਲਾਹ ਲਈ ਸਾਰੇ ਇੱਕ ਬਰਾਬਰ ਹਨ।
Load More