Surah As-Saff Translated in Punjabi

سَبَّحَ لِلَّهِ مَا فِي السَّمَاوَاتِ وَمَا فِي الْأَرْضِ ۖ وَهُوَ الْعَزِيزُ الْحَكِيمُ

ਹਰੇਕ ਚੀਜ਼ ਜਿਹੜੀ ਅਸਮਾਨਾਂ ਅਤੇ ਧਰਤੀ ਵਿਚ ਹੈ, ਅੱਲਾਹ ਦੀ ਹੀ ਸਿਫ਼ਤ ਸਲਾਹ ਕਰਦੀ ਹੈ। ਅਤੇ ਉਹ ਤਾਕਤਵਰ ਅਤੇ ਹਿਕਮਤ ਹੈ।
يَا أَيُّهَا الَّذِينَ آمَنُوا لِمَ تَقُولُونَ مَا لَا تَفْعَلُونَ

ਹੇ ਈਮਾਨ ਵਾਲਿਓ, ਤੁਸੀਂ ਅਜਿਹੀ ਗੱਲ ਕਿਉਂ ਆਖਦੇ ਹੋ, ਜਿਹੜੀ ਤੁਸੀਂ ਕਰਦੇ ਨਹੀਂ।
كَبُرَ مَقْتًا عِنْدَ اللَّهِ أَنْ تَقُولُوا مَا لَا تَفْعَلُونَ

ਅੱਲਾਹ ਦੇ ਨਜ਼ਦੀਕ ਇਹ ਗੱਲ ਬਹੁਤ ਨਾ-ਖੁਸ਼ੀ ਦੀ ਹੈ। ਕਿ ਤੁਸੀਂ ਅਜਿਹੀ ਗੱਲ ਕਹੋਂ, ਜਿਹੜੀ ਤੁਸੀਂ ਕਰਦੇ ਨਹੀਂ।
إِنَّ اللَّهَ يُحِبُّ الَّذِينَ يُقَاتِلُونَ فِي سَبِيلِهِ صَفًّا كَأَنَّهُمْ بُنْيَانٌ مَرْصُوصٌ

ਅੱਲਾਹ ਤਾਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹੈ। ਜਿਹੜੇ ਉਸ ਦੇ ਰਾਹ ਵਿਚ (ਇਸ ਤਰਾਂ) ਕਤਾਰਾਂ ਬੰਨ੍ਹ ਕੇ ਰਲ ਮਿਲ ਕੇ ਯੁੱਧ ਕਰਦੇ ਹਨ, ਜਿਵੇਂ ਸੀਸੇ (ਇੱਕ ਪ੍ਰਕਾਰ ਦੀ ਧਾਤੂ) ਦੀ ਢਲੀ ਹੋਈ ਕੰਧ ਹੋਣ।
وَإِذْ قَالَ مُوسَىٰ لِقَوْمِهِ يَا قَوْمِ لِمَ تُؤْذُونَنِي وَقَدْ تَعْلَمُونَ أَنِّي رَسُولُ اللَّهِ إِلَيْكُمْ ۖ فَلَمَّا زَاغُوا أَزَاغَ اللَّهُ قُلُوبَهُمْ ۚ وَاللَّهُ لَا يَهْدِي الْقَوْمَ الْفَاسِقِينَ

ਅਤੇ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਲੋਕ ਮੈਨੂੰ ਕਿਉਂ ਪ੍ਰੇਸ਼ਾਨ ਕਰਦੇ ਹੋ, ਹਾਲਾਂਕਿ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਵੱਲ ਅੱਲਾਹ ਦਾ ਭੇਜਿਆ ਹੋਇਆ ਰਸੂਲ ਹਾਂ। ਸੋ ਜਦੋਂ ਉਹ ਫਿਰ ਗਏ, ਤਾਂ ਅੱਲਾਹ ਨੇ ਉਨ੍ਹਾਂ ਦੇ ਦਿਲਾਂ ਨੂੰ ਵੀ ਫੇਰ ਦਿੱਤਾ। ਅਤੇ ਅੱਲਾਹ ਅਵੱਗਿਆਕਾਰੀ ਲੋਕਾਂ ਨੂੰ ਮਾਰਗ ਦਰਸ਼ਨ ਨਹੀਂ ਬਖ਼ਸ਼ਦਾ।
وَإِذْ قَالَ عِيسَى ابْنُ مَرْيَمَ يَا بَنِي إِسْرَائِيلَ إِنِّي رَسُولُ اللَّهِ إِلَيْكُمْ مُصَدِّقًا لِمَا بَيْنَ يَدَيَّ مِنَ التَّوْرَاةِ وَمُبَشِّرًا بِرَسُولٍ يَأْتِي مِنْ بَعْدِي اسْمُهُ أَحْمَدُ ۖ فَلَمَّا جَاءَهُمْ بِالْبَيِّنَاتِ قَالُوا هَٰذَا سِحْرٌ مُبِينٌ

ਅਤੇ ਜਦੋਂ ਮਰੀਅਮ ਤੇ ਬੇਟੇ ਈਸਾ ਨੇ ਆਖਿਆ ਕਿ ਹੇ ਇਸਰਾਇਲ ਦੀ ਔਲਾਦ ਮੈਂ ਤੁਹਾਡੇ ਵੱਲ ਅੱਲਾਹ ਦਾ ਭੇਜਿਆ ਹੋਇਆ ਰਸੂਲ ਹਾਂ, ਪੁਸ਼ਟੀ ਕਰਨ ਵਾਲਾ ਹਾਂ ਉਸ ਤੌਰੇਤ ਦੀ ਜਿਹੜੀ ਮੇਰੇ ਤੋਂ ਪਹਿਲਾਂ ਤੋਂ ਮੌਜੂਦ ਹੈ। ਅਤੇ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ, ਇੱਕ ਰਸੂਲ ਦੀ ਜਿਹੜਾ ਮੇਰੇ ਤੋਂ ਬਾਅਦ ਆਏਗਾ। ਉਸ ਦਾ ਨਾਮ ਅਹਿਮਦ ਹੋਵੇਗਾ। ਫਿਰ ਜਦੋਂ ਉਹ ਉਨ੍ਹਾਂ ਦੇ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਏਗਾ, ਤਾਂ ਉਨ੍ਹਾਂ ਨੇ ਆਖਿਆ ਇਹ ਤਾਂ ਪ੍ਰਤੱਖ ਜਾਦੂ ਹੈ।
وَمَنْ أَظْلَمُ مِمَّنِ افْتَرَىٰ عَلَى اللَّهِ الْكَذِبَ وَهُوَ يُدْعَىٰ إِلَى الْإِسْلَامِ ۚ وَاللَّهُ لَا يَهْدِي الْقَوْمَ الظَّالِمِينَ

ਅਤੇ ਉਸ ਤੋਂ ਵੱਧ ਤੇ ਜ਼ਾਲਿਮ ਕੌਣ ਹੋਵੇਗਾ ਜਿਹੜਾ ਅੱਲਾਹ ਤੇ ਝੂਠ ਮੜ੍ਹੋ। ਹਾਲਾਂਕਿ ਉਹ ਇਸਲਾਮ ਵੱਲ ਬੁਲਾਇਆ ਜਾ ਰਿਹਾ ਹੋਵੇ। ਅਤੇ ਅੱਲਾਹ ਜ਼ਾਲਿਮ ਲੋਕਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਨਹੀਂ ਕਰਦਾ।
يُرِيدُونَ لِيُطْفِئُوا نُورَ اللَّهِ بِأَفْوَاهِهِمْ وَاللَّهُ مُتِمُّ نُورِهِ وَلَوْ كَرِهَ الْكَافِرُونَ

ਉਹ ਚਾਹੁੰਦੇ ਹਨ, ਕਿ ਉਹ ਅੱਲਾਹ ਦੇ ਪ੍ਰਕਾਸ਼ ਨੂੰ ਆਪਣੇ ਮੂੰਹ ਨਾਲ (ਫੂਕ ਮਾਰ ਕੇ) ਬੁਝਾ ਦੇਣ, ਜਦੋਂ ਕਿ ਅੱਲਾਹ ਆਪਣੇ ਪ੍ਰਕਾਸ਼ ਨੂੰ ਪੂਰਾ ਕਰਕੇ ਰਹੇਗਾ। ਚਾਹੇ ਅਵੱਗਿਆਕਾਰੀਆ ਨੂੰ ਇਹ ਗਿੰਨ੍ਹਾ ਹੀ ਨਾ ਪਸੰਦ ਕਿਉਂ ਨਾ ਹੋਵੇ।
هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ

ਉਹ ਹੀ ਹੈ ਜਿਸ ਨੇ ਆਪਣੇ ਰਸੂਲ ਨੂੰ ਮਾਰਗ ਦਰਸ਼ਨ ਅਤੇ ਸੱਚੇ ਦੀਨ ਦੇ ਸਹਿਤ ਭੇਜਿਆ। ਤਾਂ ਕਿ ਉਹ ਉਸ ਨੂੰ ਸਾਰੇ ਧਰਮਾਂ ਤੇ ਭਾਰੀ ਕਰ ਦੇਵੇ, ਭਾਵੇ ਇਹ ਸ਼ਿਰਕ ਕਰਨ ਵਾਲਿਆਂ ਨੂੰ ਕਿਨ੍ਹਾ ਹੀ ਨਾ ਪਸੰਦ ਕਿਉਂ ਨਾ ਹੋਵੇ।
يَا أَيُّهَا الَّذِينَ آمَنُوا هَلْ أَدُلُّكُمْ عَلَىٰ تِجَارَةٍ تُنْجِيكُمْ مِنْ عَذَابٍ أَلِيمٍ

ਹੇ ਈਮਾਨ ਵਾਲਿਓ! ਕੀ ਮੈਂ ਤੁਹਾਨੂੰ ਅਜਿਹਾ ਵਾਪਾਰ ਦੱਸਾਂ, ਜਿਹੜਾ ਤੁਹਾਨੂੰ ਇੱਕ ਦਰਦਨਾਕ ਸਜ਼ਾ ਤੋਂ ਬ਼ਚਾ ਲਵੇ।
Load More