Surah As-Sajda Translated in Punjabi

تَنْزِيلُ الْكِتَابِ لَا رَيْبَ فِيهِ مِنْ رَبِّ الْعَالَمِينَ

ਇਹ ਉਤਰੀਆਂ ਹੋਈਆਂ ਕਿਤਾਬਾਂ ਹਨ, ਇਸ ਵਿਚ ਕੋਈ ਸ਼ੱਕ ਨਹੀਂ। (ਇਹ ਕਿਤਾਬਾਂ) ਸੰਸਾਰ ਦੇ ਮਾਲਕ ਅੱਲਾਹ ਵੱਲੋਂ ਹੀ ਹਨ।
أَمْ يَقُولُونَ افْتَرَاهُ ۚ بَلْ هُوَ الْحَقُّ مِنْ رَبِّكَ لِتُنْذِرَ قَوْمًا مَا أَتَاهُمْ مِنْ نَذِيرٍ مِنْ قَبْلِكَ لَعَلَّهُمْ يَهْتَدُونَ

ਕੀ ਉਹ ਆਖਦੇ ਹਨ ਕਿ ਇਸ ਬੰਦੇ ਨੇ ਇਸ ਨੂੰ ਖ਼ੁਦ ਘੜ ਲਿਆ। ਸਗੋਂ ਇਹ ਤੁਹਾਡੇ ਰੱਬ ਵੱਲੋਂ ਸੱਚ ਹੈ। ਤਾਂ ਕਿ ਤੁਸੀਂ’ ਉਨ੍ਹਾਂ ਲੋਕਾਂ ਨੂੰ ਡਰਾ ਦਿਉ, ਜਿਨ੍ਹਾਂ ਦੇ ਕੌਲ ਤੁਹਾਡੇ ਤੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਤਾਂ ਕਿ ਉਹ ਰਾਹ ਤੇ ਆ ਜਾਣ।
اللَّهُ الَّذِي خَلَقَ السَّمَاوَاتِ وَالْأَرْضَ وَمَا بَيْنَهُمَا فِي سِتَّةِ أَيَّامٍ ثُمَّ اسْتَوَىٰ عَلَى الْعَرْشِ ۖ مَا لَكُمْ مِنْ دُونِهِ مِنْ وَلِيٍّ وَلَا شَفِيعٍ ۚ أَفَلَا تَتَذَكَّرُونَ

ਅੱਲਾਹ ਹੀ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਤੇ ਜਿਹੜਾ ਕੁਝ ਇਨ੍ਹਾਂ ਦੇ ਵਿਚਕਾਰ ਹੈ, ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਹੈ। ਫਿਰ ਉਹ ਆਸਣ ਤੇ ਬਿਰਾਜਮਾਨ ਹੋਇਆ। ਉਸ ਤੋਂ ਬਿਨਾ ਨਾ ਕੋਈ ਤੁਹਾਡਾ ਸਹਾਇਕ ਹੈ ਅਤੇ ਨਾ ਕੋਈ ਸਿਫ਼ਾਰਸ਼ ਕਰਨ ਵਾਲਾ। ਤਾਂ ਕੀ ਤੁਸੀਂ ਧਿਆਨ ਨਹੀਂ ਕਰਦੇ।
يُدَبِّرُ الْأَمْرَ مِنَ السَّمَاءِ إِلَى الْأَرْضِ ثُمَّ يَعْرُجُ إِلَيْهِ فِي يَوْمٍ كَانَ مِقْدَارُهُ أَلْفَ سَنَةٍ مِمَّا تَعُدُّونَ

ਉਹ ਆਕਾਸ਼ਾਂ ਤੋਂ ਧਰਤੀ ਤੱਕ ਸਾਰੇ ਮਾਮਲਿਆਂ ਨੂੰ ਨਜਿੱਠਦਾ ਹੈ। ਫਿਰ ਉਹ ਉਸ ਵੱਲ ਇੱਕ ਅਜਿਹੇ ਦਿਨ, ਜਿਸ ਦੀ ਲੰਬਾਈ ਤੁਹਾਡੀ ਗਿਣਤੀ ਦੇ ਅਨੁਸਾਰ ਹਜ਼ਾਰ ਸਾਲ ਦੇ ਬਰਾਬਰ ਹੈ, ਵਾਪਿਸ ਜਾਂਦੇ ਹਨ।
ذَٰلِكَ عَالِمُ الْغَيْبِ وَالشَّهَادَةِ الْعَزِيزُ الرَّحِيمُ

ਉਹ ਹੀ ਹੈ ਪ੍ਰਗਟ ਅਤੇ ਗੁੱਝੀਆਂ ਨੂੰ ਜਾਣਨ ਵਾਲਾ, ਤਾਕਤਵਰ ਅਤੇ ਰਹਿਮਤ ਵਾਲਾ।
الَّذِي أَحْسَنَ كُلَّ شَيْءٍ خَلَقَهُ ۖ وَبَدَأَ خَلْقَ الْإِنْسَانِ مِنْ طِينٍ

ਉਸ ਨੇ ਜਿਹੜੀ ਚੀਜ਼ ਵੀ ਬਣਾਈ ਚੰਗੀ ਤਰਾਂ ਬਣਾਈ। ਅਤੇ ਉਸ ਨੇ ਮਨੁੱਖ ਦੀ ਸਿਰਜਣਾ ਮਿੱਟੀ ਤੋਂ ਆਰੰਭ ਕੀਤੀ।
ثُمَّ جَعَلَ نَسْلَهُ مِنْ سُلَالَةٍ مِنْ مَاءٍ مَهِينٍ

ਫਿਰ ਉਸ ਦੀ ਨਸਲ ਤੁੱਛ ਪਾਣੀ ਦੇ ਸਾਰ ( ਨਿਚੋੜ) ਤੋਂ ਚਲਾਈ।
ثُمَّ سَوَّاهُ وَنَفَخَ فِيهِ مِنْ رُوحِهِ ۖ وَجَعَلَ لَكُمُ السَّمْعَ وَالْأَبْصَارَ وَالْأَفْئِدَةَ ۚ قَلِيلًا مَا تَشْكُرُونَ

ਫਿਰ ਉਸ ਦੇ ਅੰਗ ਠੀਕ ਕੀਤੇ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਫੂਕੀ। ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਇਆ। ਤੁਸੀਂ ਲੋਕ ਬਹੁਤ ਘੱਟ ਸ਼ੂਕਰ ਗ੍ਰਜ਼ਾਰ ਹੁੰਦੇ ਹੋ।
وَقَالُوا أَإِذَا ضَلَلْنَا فِي الْأَرْضِ أَإِنَّا لَفِي خَلْقٍ جَدِيدٍ ۚ بَلْ هُمْ بِلِقَاءِ رَبِّهِمْ كَافِرُونَ

ਅਤੇ ਉਨ੍ਹਾਂ ਨੇ ਆਖਿਆ ਕਿ ਕੀ ਜਦੋਂ ਅਸੀਂ ਧਰਤੀ ਵਿਚ਼ ਲੁਪਤ ਹੋ ਜਾਵਾਂਗੇ। ਤਾਂ ਅਸੀਂ ਫਿਰ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਸਗੋਂ ਉਹ ਆਪਣੇ ਰੱਬ ਕੋਲ ਜਾਣ ਤੋਂ ਹੀ ਇਨਕਾਰੀ ਹਨ।
Load More