Quran Apps in many lanuages:

Surah Ash-Shams Translated in Punjabi

وَالشَّمْسِ وَضُحَاهَا
ਸੰਹੁ ਹੈ ਸੂਰਜ ਦੀ ਅਤੇ ਉਸ ਦੀ ਧੁੱਪ ਦੀ।
وَالْقَمَرِ إِذَا تَلَاهَا
ਅਤੇ ਚੰਨ ਦੀ ਜਦੋਂ ਉਹ ਸੂਰਜ ਦੇ ਪਿੱਛੇ ਨਿਕਲੇ।
وَالنَّهَارِ إِذَا جَلَّاهَا
ਅਤੇ ਦਿਨ ਦੀ, ਜਦੋਂ ਉਹ ਉੱਸ ਨੂੰ ਪ੍ਰਕਾਸ਼ਮਈ ਕਰ ਦੇਵੇ।
وَاللَّيْلِ إِذَا يَغْشَاهَا
ਅਤੇ ਰਾਤ ਦੀ ਜਦੋਂ ਉਹ ਉਸ ਨੂੰ ਛਿਪਾ ਲਵੇ।
وَالسَّمَاءِ وَمَا بَنَاهَا
ਅਤੇ ਆਕਾਸ਼ ਦੀ, ਅਤੇ (ਉਸ ਦੀ) ਜਿਸ ਨੇ ਉਸ ਨੂੰ ਪੈਦਾ ਕੀਤਾ।
وَالْأَرْضِ وَمَا طَحَاهَا
ਅਤੇ ਧਰਤੀ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਫ਼ੈਲਾਇਆ।
وَنَفْسٍ وَمَا سَوَّاهَا
ਅਤੇ ਜਾਨ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਠੀਕ ਕੀਤਾ।
فَأَلْهَمَهَا فُجُورَهَا وَتَقْوَاهَا
ਫਿਰ ਇਸ ਨੂੰ ਅਕਲ ਦਿੱਤੀ। ਉਸ ਦੀ ਬੁਰਾਈ ਦੀ ਅਤੇ ਭਲਾਈ ਦੀ।
قَدْ أَفْلَحَ مَنْ زَكَّاهَا
ਸਫ਼ਲ ਹੋਇਆ, ਜਿਸਨੇ ਉਸ (ਰੂਹ) ਨੂੰ ਪਵਿੱਤਰ ਕੀਤਾ।
وَقَدْ خَابَ مَنْ دَسَّاهَا
ਅਤੇ ਅਸਫ਼ਲ ਹੋਇਆ, ਜਿਸ ਨੇ ਉਸ ਨੂੰ ਮੈਲਾ ਕੀਤਾ।
Load More