Surah Ash-Shu'ara Translated in Punjabi

لَعَلَّكَ بَاخِعٌ نَفْسَكَ أَلَّا يَكُونُوا مُؤْمِنِينَ

ਸ਼ਾਇਦ ਤੁਸੀਂ ਆਪਣੇ ਆਪ ਨੂੰ ਹਲਾਕ ਕਰ ਲੋਵਗੇ ਇਸ ਲਈ ਕਿ ਤੁਸੀਂ ਈਮਾਨ ਨਹੀਂ ਲਿਆਏ।
إِنْ نَشَأْ نُنَزِّلْ عَلَيْهِمْ مِنَ السَّمَاءِ آيَةً فَظَلَّتْ أَعْنَاقُهُمْ لَهَا خَاضِعِينَ

ਜੇਕਰ ਅਸੀਂ’ ਚਾਹੀਏ ਤਾਂ ਉਨ੍ਹਾਂ ਉੱਪਰ ਅਸਮਾਨ ਤੋਂ ਨਿਸ਼ਾਨੀ ਉਤਾਰ ਦੇਈਏ। ਫਿਰ ਇਨ੍ਹਾਂ ਦੀਆਂ ਧੌਣਾਂ ਉਸ ਦੇ ਅੱਗੇ ਝੂਕ ਜਾਣ।
وَمَا يَأْتِيهِمْ مِنْ ذِكْرٍ مِنَ الرَّحْمَٰنِ مُحْدَثٍ إِلَّا كَانُوا عَنْهُ مُعْرِضِينَ

ਉਨ੍ਹਾਂ ਦੇ ਕੋਲ ਅੱਲਾਹ ਵੱਲੋਂ ਕੋਈ ਵੀ ਨਵੀ ਨਸੀਹਤ ਅਜਿਹੀ ਨਹੀਂ ਆਉਂਦੀ ਜਿਸ ਤੋਂ ਉਹ ਮੂੰਹ ਨਾ ਮੌੜਦੇ ਹੋਣ।
فَقَدْ كَذَّبُوا فَسَيَأْتِيهِمْ أَنْبَاءُ مَا كَانُوا بِهِ يَسْتَهْزِئُونَ

ਇਸ ਲਈ ਉਨ੍ਹਾਂ ਨੇ ਝੂਠਲਾ ਦਿੱਤਾ ਤਾਂ ਹੁਣ ਜਲਦੀ ਹੀਂ ਉਨ੍ਹਾਂ ਨੂੰ ਉਸ ਚੀਜ਼ ਦੀ ਹਕੀਕਤ ਦਾ ਪਤਾ ਲੱਗ ਜਾਵੇਗਾ। ਜਿਸ ਦਾ ਉਹ ਮਖੌਲ ਕਰਦੇ ਸੀ।
أَوَلَمْ يَرَوْا إِلَى الْأَرْضِ كَمْ أَنْبَتْنَا فِيهَا مِنْ كُلِّ زَوْجٍ كَرِيمٍ

ਕੀ ਉਨ੍ਹਾਂ ਨੇ ਧਰਤੀ ਨੂੰ ਨਹੀਂ ਵੇਖਿਆ ਕਿ ਅਸੀਂ ਇਸ ਵਿਚ ਭਾਂਤ- ਭਾਂਤ ਦੀਆਂ ਵਧੀਆਂ ਚੀਜ਼ਾਂ ਉਗਾਈਆਂ ਹਨ।
إِنَّ فِي ذَٰلِكَ لَآيَةً ۖ وَمَا كَانَ أَكْثَرُهُمْ مُؤْمِنِينَ

ਬੇਸ਼ੱਕ ਇਸ ਵਿਚ ਨਿਸ਼ਾਨੀ ਹੈ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਈਮਾਨ ਨਹੀਂ ਲਿਆਉਂਦੇ।
وَإِذْ نَادَىٰ رَبُّكَ مُوسَىٰ أَنِ ائْتِ الْقَوْمَ الظَّالِمِينَ

ਅਤੇ ਜਦੋਂ ਤੁਹਾਡੇ ਰੱਬ ਨੇ ਮੂਸਾ ਨੂੰ ਸੱਦਿਆ ਕਿ ਤੁਸੀਂ ਜ਼ਾਲਿਮ ਲੋਕਾਂ ਦੇ ਕੋਲ ਜਾਉ।
Load More