Surah Ash-Shura Translated in Punjabi

كَذَٰلِكَ يُوحِي إِلَيْكَ وَإِلَى الَّذِينَ مِنْ قَبْلِكَ اللَّهُ الْعَزِيزُ الْحَكِيمُ

ਇਸ ਤਰਾਂ ਤਾਕਤਵਰ ਚੁੱਕੇ ਹਨ, ਉੱਪਰ ਵਹੀ (ਪ੍ਰਕਾਸ਼ਨਾ) ਕਰਦਾ ਹੈ।
لَهُ مَا فِي السَّمَاوَاتِ وَمَا فِي الْأَرْضِ ۖ وَهُوَ الْعَلِيُّ الْعَظِيمُ

ਉਸ (ਅੱਲਾਹ) ਦਾ ਹੀ ਹੈ, ਜਿਹੜਾ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ। ਉਹ ਸਭ ਤੋਂ ਵੱਡਾ ਅਤੇ ਵਡਿਆਈ ਯੋਗ ਹੈ।
تَكَادُ السَّمَاوَاتُ يَتَفَطَّرْنَ مِنْ فَوْقِهِنَّ ۚ وَالْمَلَائِكَةُ يُسَبِّحُونَ بِحَمْدِ رَبِّهِمْ وَيَسْتَغْفِرُونَ لِمَنْ فِي الْأَرْضِ ۗ أَلَا إِنَّ اللَّهَ هُوَ الْغَفُورُ الرَّحِيمُ

ਨੇੜੇ ਹੈ ਕਿ ਆਕਾਸ਼ ਉੱਪਰੋਂ ਪਾਟ ਜਾਣ ਅਤੇ ਫ਼ਰਿਸ਼ਤੇ ਆਪਣੇ ਰੱਬ ਦੀ ਤਸਬੀਹ (ਪ੍ਰਸੰਸਾ) ਕਰਦੇ ਹਨ, ਉਸ ਦੀ (ਹਮਦ) ਭਾਵ ਸਿਫ਼ਤ ਸਲਾਹ ਦੇ ਨਾਲ। ਅਤੇ ਧਰਤੀ ਵਾਲਿਆਂ ਲਈ ਮੁਆਫ਼ੀ ਮੰਗਦੇ ਹਨ। ਸੁਣ ਲਵੋ ਕਿ ਅੱਲਾਹ ਹੀ ਮੁਆਫ਼ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ ਹੈ।
وَالَّذِينَ اتَّخَذُوا مِنْ دُونِهِ أَوْلِيَاءَ اللَّهُ حَفِيظٌ عَلَيْهِمْ وَمَا أَنْتَ عَلَيْهِمْ بِوَكِيلٍ

ਅਤੇ ਜਿਨ੍ਹਾ ਲੋਕਾਂ ਨੇ ਉਸ ਤੋਂ ਬਿਨਾ ਦੂਜੇ ਕਾਰਜ ਸਾਧਕ (ਪੂਜਕ) ਬਣਾ ਰੱਖੇ ਹਨ, ਅੱਲਾਹ ਨੇ ਉਨ੍ਹਾਂ ਤੇ ਨਿਗ੍ਹਾ ਰੱਖੀ ਹੋਈ ਹੈ। ਅਤੇ ਤੁਸੀਂ (ਮੁਹੰਮਦ ਸ.) ਉਨ੍ਹਾਂ ਲਈ ਜ਼ਿੰਮੇਵਾਰ ਨਹੀਂ ।
وَكَذَٰلِكَ أَوْحَيْنَا إِلَيْكَ قُرْآنًا عَرَبِيًّا لِتُنْذِرَ أُمَّ الْقُرَىٰ وَمَنْ حَوْلَهَا وَتُنْذِرَ يَوْمَ الْجَمْعِ لَا رَيْبَ فِيهِ ۚ فَرِيقٌ فِي الْجَنَّةِ وَفَرِيقٌ فِي السَّعِيرِ

ਅਤੇ ਅਸੀਂ ਇਸ ਤਰਾਂ ਤੁਹਾਡੇ ਵੱਲ ਅਰਬੀ ਕੁਰਆਨ ਉਤਾਰਿਆ ਹੈ ਤਾਂ ਕਿ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਆਸੇ ਪਾਸੇ ਵਾਲਿਆਂ ਨੂੰ ਸਾਵਧਾਨ ਕਰ ਵੇਵੋ। ਅਤੇ ਉਨ੍ਹਾਂ ਨੂੰ ਇੱਕਠੇ ਹੋਣ ਦੇ ਦਿਨ ਬਾਰੇ ਵੀ ਸਾਵਧਾਨ ਕਰੋਂ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਇੱਕ ਸਮੂਹ ਜੰਨਤ ਵਿਚ ਹੋਵੇਗਾ ਅਤੇ ਇੱਕ ਅੱਗ ਵਿਚ।
وَلَوْ شَاءَ اللَّهُ لَجَعَلَهُمْ أُمَّةً وَاحِدَةً وَلَٰكِنْ يُدْخِلُ مَنْ يَشَاءُ فِي رَحْمَتِهِ ۚ وَالظَّالِمُونَ مَا لَهُمْ مِنْ وَلِيٍّ وَلَا نَصِيرٍ

ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਸਾਰਿਆਂ ਨੂੰ ਇੱਕ ਹੀ ਸੰਪਰਦਾ ਬਣਾ ਦਿੰਦਾ। ਪਰੰਤੂ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਵਿਚ ਦਾਖ਼ਲਾ ਦਿੰਦਾ ਹੈ। ਅਤੇ ਜ਼ਾਲਿਮਾਂ ਦਾ ਕੋਈ ਸਮਰੱਥਕ ਅਤੇ ਸਹਾਇਕ ਨਹੀਂ।
أَمِ اتَّخَذُوا مِنْ دُونِهِ أَوْلِيَاءَ ۖ فَاللَّهُ هُوَ الْوَلِيُّ وَهُوَ يُحْيِي الْمَوْتَىٰ وَهُوَ عَلَىٰ كُلِّ شَيْءٍ قَدِيرٌ

ਕੀ ਉਨ੍ਹਾਂ ਨੇ ਉਸ ਤੋਂ ਬਿਨਾਂ ਦੂਸਰੇ ਕਾਰਜ ਸਾਧਕ ਬਣਾ ਰੱਖੇ ਹਨ। ਤਾਂ ਅੱਲਾਹ ਹੀ ਕਾਰਜ ਕਰਨ ਵਾਲਾ ਹੈ ਅਤੇ ਉਹ ਹੀ ਮੁਰਦਿਆਂ ਨੂੰ ਜੀਵਤ ਕਰਦਾ ਹੈ ਅਤੇ ਉਹ ਹਰੇਕ ਚੀਜ਼ ਦੀ ਸਮਰੱਥਾ ਰੱਖਦਾ ਹੈ।
وَمَا اخْتَلَفْتُمْ فِيهِ مِنْ شَيْءٍ فَحُكْمُهُ إِلَى اللَّهِ ۚ ذَٰلِكُمُ اللَّهُ رَبِّي عَلَيْهِ تَوَكَّلْتُ وَإِلَيْهِ أُنِيبُ

ਅਤੇ ਜਿਹੜੀ ਕਿਸੇ ਗੱਲ ਵਿਚ ਤੁਸੀਂ ਮੱਤ-ਭੇਦ ਕਰਦੇ ਹੋ, ਉਸ ਦਾ ਫੈਸਲਾ ਅੱਲਾਹ ਵੱਲੋਂ ਹੀ ਹੋਵੇਗਾ। ਇਹੀ ਅੱਲਾਹ ਮੇਰਾ ਪਾਲਣਹਾਰ ਹੈ। ਉਸ ਉੱਤੇ ਮੈਂ ਵਿਸ਼ਵਾਸ਼ ਕੀਤਾ ਹੈ। ਅਤੇ ਉਸ ਵੱਲ ਹੀ ਮੈਂ ਵਾਪਿਸ ਜਾਣਾ ਹੈ।
Load More