Surah At-Taghabun Translated in Punjabi

يُسَبِّحُ لِلَّهِ مَا فِي السَّمَاوَاتِ وَمَا فِي الْأَرْضِ ۖ لَهُ الْمُلْكُ وَلَهُ الْحَمْدُ ۖ وَهُوَ عَلَىٰ كُلِّ شَيْءٍ قَدِيرٌ

ਹਰ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਵਿਚ ਹੈ, ਅੱਲਾਹ ਦੀ ਹੀ ਸਿਫਤ ਸਲਾਹ ਕਰ ਰਹੀ ਹੈ। ਉਸ ਦੀ ਹੀ ਪਾਤਸ਼ਾਹੀ ਹੈ ਅਤੇ ਉਸ ਦੀ ਹੀ ਪ੍ਰਸੰਸਾ ਹੈ। ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
هُوَ الَّذِي خَلَقَكُمْ فَمِنْكُمْ كَافِرٌ وَمِنْكُمْ مُؤْمِنٌ ۚ وَاللَّهُ بِمَا تَعْمَلُونَ بَصِيرٌ

ਉਹ ਹੀ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ। ਫਿਰ ਤੁਹਾਡੇ ਵਿਚੋਂ ਹੀ ਕੋਈ ਅਵੱਗਿਆਕਾਰੀ ਹੈ ਅਤੇ ਕੋਈ ਸ਼ਰਧਾਵਾਨ। ਅੱਲਾਹ ਦੇਖ ਰਿਹਾ ਹੈ ਜੋ ਕੁਝ ਤੁਸੀਂ ਕਰਦੇ ਹੋ।
خَلَقَ السَّمَاوَاتِ وَالْأَرْضَ بِالْحَقِّ وَصَوَّرَكُمْ فَأَحْسَنَ صُوَرَكُمْ ۖ وَإِلَيْهِ الْمَصِيرُ

ਉਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਠੀਕ ਢੰਗ ਨਾਲ ਪੈਦਾ ਕੀਤਾ ਅਤੇ ਉਸ ਨੇ ਤੁਹਾਡਾ ਰੂਪ ਬਣਾਇਆ ਤੇ ਰੂਪ ਵੀ ਬੇਹੱਦ ਸੋਹਣਾ ਬਣਾਇਆ। ਅਤੇ ਉਸ ਵੱਲ ਹੀ (ਤੁਸੀਂ) ਵਾਪਿਸ ਮੁੜਨਾ ਹੈ।
يَعْلَمُ مَا فِي السَّمَاوَاتِ وَالْأَرْضِ وَيَعْلَمُ مَا تُسِرُّونَ وَمَا تُعْلِنُونَ ۚ وَاللَّهُ عَلِيمٌ بِذَاتِ الصُّدُورِ

ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਅਤੇ ਅੰਬਰਾਂ ਵਿਚ ਹੈ। ਅਤੇ ਉਹ ਤੁਹਾਡੀਆ ਗੁੱਝੀਆਂ ਅਤੇ ਪ੍ਰਗਟ ਨੂੰ ਵੀ ਜਾਣਦਾ ਹੈ। ਅੱਲਾਹ ਦਿਲਾਂ ਤੱਕ ਦੀਆਂ ਗੱਲਾਂ ਜਾਣਨਵਾਲਾ (ਅੰਤਰਜਾਮੀ) ਹੈ।
أَلَمْ يَأْتِكُمْ نَبَأُ الَّذِينَ كَفَرُوا مِنْ قَبْلُ فَذَاقُوا وَبَالَ أَمْرِهِمْ وَلَهُمْ عَذَابٌ أَلِيمٌ

ਕੀ ਤੁਹਾਨੂੰ ਉਨ੍ਹਾਂ ਲੋਕਾਂ ਦੀ ਖ਼ਬਰ ਨਹੀਂ’ ਪੁੱਜੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਅਵੱਗਿਆ ਕੀਤੀ ਸੀ। ਫਿਰ ਉਨ੍ਹਾਂ ਨੇ ਆਪਣੇ ਕੀਤੇ ਦਾ ਸਵਾਦ ਚੱਖਿਆ। ਉਨ੍ਹਾਂ ਲਈ ਦਰਦਨਾਕ ਸਜ਼ਾ ਹੈ।
ذَٰلِكَ بِأَنَّهُ كَانَتْ تَأْتِيهِمْ رُسُلُهُمْ بِالْبَيِّنَاتِ فَقَالُوا أَبَشَرٌ يَهْدُونَنَا فَكَفَرُوا وَتَوَلَّوْا ۚ وَاسْتَغْنَى اللَّهُ ۚ وَاللَّهُ غَنِيٌّ حَمِيدٌ

ਇਹ ਇਸ ਲਈ ਕਿ ਉਨ੍ਹਾਂ ਦੇ ਕੌਲ ਉਨ੍ਹਾਂ ਦੇ ਰਸੂਲ ਸਪੱਸ਼ਟ ਪ੍ਰਮਾਣਾ ਦੇ ਨਾਲ ਆਏ। ਤਾਂ ਉਨ੍ਹਾਂ ਨੇ ਆਖਿਆ ਕਿ ਕੀ ਸਾਡੀ ਅਗਵਾਈ ਮਨੁੱਖ ਕਰਨਗੇ?ਸੋ ਉਨ੍ਹਾਂ ਨੇ (ਮੰਨਣ ਤੋਂ) ਇਨਕਾਰ ਕਰ ਦਿੱਤਾ ਅਤੇ ਮੂੰਹ ਮੋੜ ਲਿਆ। ਅਤੇ ਅੱਲਾਹ ਉਨ੍ਹਾਂ ਤੋਂ ਬੇਪ੍ਰਵਾਹ ਹੋ ਗਿਆ। ਅੱਲਾਹ ਬੇਪ੍ਰਵਾਹ ਹੈ ਅਤੇ ਪ੍ਰਸੰਸਾ ਵਾਲਾ ਹੈ।
زَعَمَ الَّذِينَ كَفَرُوا أَنْ لَنْ يُبْعَثُوا ۚ قُلْ بَلَىٰ وَرَبِّي لَتُبْعَثُنَّ ثُمَّ لَتُنَبَّؤُنَّ بِمَا عَمِلْتُمْ ۚ وَذَٰلِكَ عَلَى اللَّهِ يَسِيرٌ

ਅਵੱਗਿਆ ਕਰਨ ਵਾਲਿਆਂ ਨੇ ਦਾਅਵਾ ਕੀਤਾ ਕਿ ਉਹ ਕਦੇ ਵੀ ਮੂੜ ਨਹੀਂ ਉਠਾਏ ਜਾਣਗੇ। ਆਖੋ, ਕਿ ਹਾਂ, ਮੇਰੇ ਪਾਲਣਹਾਰ ਦੀ ਸੌਹ, ਤੁਸੀਂ ਜ਼ਰੂਰ ਉਠਾਏ ਜਾਵੇਂਗੇ। ਫਿਰ ਤੁਹਾਨੂੰ ਦੱਸਿਆ ਜਾਵੇਗਾ ਜਿਹੜਾ ਕੁਝ ਤੁਸੀਂ ਕੀਤਾ। ਅਤੇ ਇਹ ਅੱਲਾਹ ਲਈ ਬਹੁਤ ਸੌਖਾ ਹੈ।
فَآمِنُوا بِاللَّهِ وَرَسُولِهِ وَالنُّورِ الَّذِي أَنْزَلْنَا ۚ وَاللَّهُ بِمَا تَعْمَلُونَ خَبِيرٌ

ਸੋ ਅੱਲਾਹ, ਉਸ ਦੇ ਰਸੂਲ ਅਤੇ ਉਸ ਦੇ ਨੂਰ ਉੱਤੇ ਈਮਾਨ ਲਿਆਉ। ਜਿਹੜਾ ਉਸ ਨੇ ਉਤਾਰਿਆ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ।
يَوْمَ يَجْمَعُكُمْ لِيَوْمِ الْجَمْعِ ۖ ذَٰلِكَ يَوْمُ التَّغَابُنِ ۗ وَمَنْ يُؤْمِنْ بِاللَّهِ وَيَعْمَلْ صَالِحًا يُكَفِّرْ عَنْهُ سَيِّئَاتِهِ وَيُدْخِلْهُ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۚ ذَٰلِكَ الْفَوْزُ الْعَظِيمُ

ਜਿਸ ਦਿਨ ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇੱਕਠਾ ਕਰੇਗਾ, ਇਹ ਹੀ ਦਿਨ ਜਿੱਤ-ਹਾਰ ਦਾ ਹੋਵੇਗਾ। ਅਤੇ ਜਿਹੜਾ ਬੰਦਾ ਅੱਲਾਹ ਤੇ ਈਮਾਨ ਲਿਆਇਆ ਹੋਵੇਗਾ ਅਤੇ ਉਸ ਨੇ ਚੰਗੇ ਕਰਮ ਕੀਤੇ ਹੋਣਗੇ। ਅੱਲਾਹ ਉਸ ਦੇ ਪਾਪ ਉਸ ਤੋਂ ਦੂਰ ਕਰ ਦੇਵੇਗਾ। ਅਤੇ ਉਸ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਹੈ ਵੱਡੀ ਸਫ਼ਲਤਾ।
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ النَّارِ خَالِدِينَ فِيهَا ۖ وَبِئْسَ الْمَصِيرُ

ਅਤੇ ਜਿਨ੍ਹਾ ਲੋਕਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਇਆ, ਉਹ ਲੋਕ ਅੱਗ (ਵਿਚ ਸੜਨ) ਵਾਲੇ ਹਨ। ਉਸ ਵਿਚ ਉਹ ਹਮੇਸ਼ਾ ਰਹਿਣਗੇ। ਇਹ ਬੁਰਾ ਟਿਕਾਣਾ ਹੈ।
Load More