Quran Apps in many lanuages:

Surah At-Tahrim Ayahs #11 Translated in Punjabi

يَا أَيُّهَا الَّذِينَ كَفَرُوا لَا تَعْتَذِرُوا الْيَوْمَ ۖ إِنَّمَا تُجْزَوْنَ مَا كُنْتُمْ تَعْمَلُونَ
ਹੇ ਇਨਕਾਰੀਓ! ਅੱਜ ਬਹਾਨੇ ਨਾ ਬਣਾਓ। ਤੁਸੀਂ ਉਹੀ ਬਦਲਾ ਪਾ ਰਹੇ ਹੋ ਜਿਹੜਾ ਤੁਸੀਂ ਕਰਦੇ ਸੀ।
يَا أَيُّهَا الَّذِينَ آمَنُوا تُوبُوا إِلَى اللَّهِ تَوْبَةً نَصُوحًا عَسَىٰ رَبُّكُمْ أَنْ يُكَفِّرَ عَنْكُمْ سَيِّئَاتِكُمْ وَيُدْخِلَكُمْ جَنَّاتٍ تَجْرِي مِنْ تَحْتِهَا الْأَنْهَارُ يَوْمَ لَا يُخْزِي اللَّهُ النَّبِيَّ وَالَّذِينَ آمَنُوا مَعَهُ ۖ نُورُهُمْ يَسْعَىٰ بَيْنَ أَيْدِيهِمْ وَبِأَيْمَانِهِمْ يَقُولُونَ رَبَّنَا أَتْمِمْ لَنَا نُورَنَا وَاغْفِرْ لَنَا ۖ إِنَّكَ عَلَىٰ كُلِّ شَيْءٍ قَدِيرٌ
ਹੇ ਈਮਾਨ ਵਾਲਿਓ! ਅੱਲਾਹ ਦੇ ਸਾਹਮਣੇ ਸੱਚੀ ਤੌਬਾ ਕਰੋ। ਉਮੀਦ ਹੈ ਤੁਹਾਡਾ ਰੱਬ ਤੁਹਾਡੇ ਪਾਪ ਮੁਆਫ਼ ਕਰ ਦੇਵੇ ਅਤੇ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਦਾਖਿਲ ਕਰੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ। ਜਿਸ ਦਿਨ ਅੱਲਾਹ, ਪੈਗੰਬਰ ਨੂੰ ਅਤੇ ਉਨ੍ਹਾਂ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਅਪਮਾਣਿਤ ਨਹੀਂ ਕਰੇਗਾ। ਉਨ੍ਹਾਂ ਦਾ ਪ੍ਰਕਾਸ਼ ਉਨ੍ਹਾਂ ਦੇ ਅੱਗੇ ਅਤੇ ਸੱਜੇ- ਖੱਬੇ ਦੌੜ ਰਿਹਾ ਹੋਵੇਗਾ, ਉਹ ਆਖ ਰਹੇ ਹੋਣਗੇ ਕਿ ਹੇ ਸਾਡੇ ਪਾਲਣਹਾਰ! ਸਾਡੇ ਲਈ ਸਾਡੇ ਪ੍ਰਕਾਸ਼ ਨੂੰ ਪੂਰਨ ਕਰ ਦੇਵੋ ਅਤੇ ਸਾਨੂੰ ਮੁਆਫ਼ ਕਰ ਦਿਉ। ਬੇਸ਼ੱਕ ਤੂੰ ਹਰ ਚੀਜ਼ ਦੀ ਸਮਰੱਥਾ ਰਖਦਾਂ ਹੈ।
يَا أَيُّهَا النَّبِيُّ جَاهِدِ الْكُفَّارَ وَالْمُنَافِقِينَ وَاغْلُظْ عَلَيْهِمْ ۚ وَمَأْوَاهُمْ جَهَنَّمُ ۖ وَبِئْسَ الْمَصِيرُ
ਹੇ ਪੈਗੰਬਰ! ਅਵੱਗਿਆਕਾਰੀਆਂ ਅਤੇ ਧੋਖੇਬਾਜ਼ਾਂ ਨਾਲ ਯੁੱਧ ਕਰੋ। ਅਤੇ ਉਨ੍ਹਾਂ ਤੇ ਸਖ਼ਤੀ ਕਰੋਂ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬੁਰਾ ਟਿਕਾਣਾ ਹੈ।
ضَرَبَ اللَّهُ مَثَلًا لِلَّذِينَ كَفَرُوا امْرَأَتَ نُوحٍ وَامْرَأَتَ لُوطٍ ۖ كَانَتَا تَحْتَ عَبْدَيْنِ مِنْ عِبَادِنَا صَالِحَيْنِ فَخَانَتَاهُمَا فَلَمْ يُغْنِيَا عَنْهُمَا مِنَ اللَّهِ شَيْئًا وَقِيلَ ادْخُلَا النَّارَ مَعَ الدَّاخِلِينَ
ਅੱਲਾਹ, ਅਵੱਗਿਆਕਾਰੀਆਂ ਲਈ ਨੂਹ ਦੀ ਪਤਨੀ ਦੀ ਅਤੇ ਲੂਤ ਦੀ ਪਤਨੀ ਦੀ ਮਿਸਾਲ ਬਿਆਨ ਕਰਦਾ ਹੈ। ਦੋਵੇ ਸਾਡੇ ਬੰਦਿਆਂ ਵਿਚੋਂ ਨੇਕ ਬੰਦਿਆਂ ਦੀਆਂ ਪਤਨੀਆਂ ਸਨ। ਫਿਰ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ, ਤਾਂ ਉਹ ਦੋਵੇ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਕੁਝ ਕੰਮ ਨਾ ਆ ਸਕੇ। ਅਤੇ ਦੋਵਾਂ ਨੂੰ ਆਖ ਦਿੱਤਾ ਗਿਆ ਕਿ ਅੱਗ ਵਿਚ ਦਾਖ਼ਿਲ ਹੋ ਜਾਵੋ। ਦਾਖਿਲ ਹੋਣ ਵਾਲਿਆਂ ਦੇ ਨਾਲ।
وَضَرَبَ اللَّهُ مَثَلًا لِلَّذِينَ آمَنُوا امْرَأَتَ فِرْعَوْنَ إِذْ قَالَتْ رَبِّ ابْنِ لِي عِنْدَكَ بَيْتًا فِي الْجَنَّةِ وَنَجِّنِي مِنْ فِرْعَوْنَ وَعَمَلِهِ وَنَجِّنِي مِنَ الْقَوْمِ الظَّالِمِينَ
ਅਤੇ ਅੱਲਾਹ ਈਮਾਨ ਵਾਲਿਆਂ ਲਈ ਫਿਰਔਨ ਦੀ ਪਤਨੀ ਦੀ ਮਿਸਾਲ ਬਿਆਨ ਕਰਦਾ ਹੈ। ਜਦੋਂ ਉਸ ਨੇ ਆਖਿਆ ਕਿ ਹੇ ਮੇਰੇ ਪਾਲਣਹਾਰ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇੱਕ ਘਰ ਬਣਾ ਦੇ। ਅਤੇ ਮੈਨੂੰ ਫਿਰਔਨ ਅਤੇ ਉਸ ਦੇ ਕਰਮਾ ਤੋਂ ਬਚਾ। ਅਤੇ ਮੈਨੂੰ ਅੱਤਿਆਚਾਰੀ ਕੌਮ ਤੋਂ ਛੁਟਕਾਰਾ ਦਿਵਾ।

Choose other languages: