Surah At-Tawba Translated in Punjabi
بَرَاءَةٌ مِنَ اللَّهِ وَرَسُولِهِ إِلَى الَّذِينَ عَاهَدْتُمْ مِنَ الْمُشْرِكِينَ
ਵਿਰਕਤਾਂ ਬੇਮੁੱਖਾਂ ਦਾ ਐਲਾਨ ਹੈ, ਅੱਲਾਹ ਅਤੇ ਉਸ ਦੇ ਰਸੂਲ ਵੱਲੋਂ ਉਨ੍ਹਾਂ ਬਹੁ=ਦੇਵਵਾਦੀਆਂ ਲਈ ਜਿਨ੍ਹਾਂ ਨਾਲ ਤੁਸੀਂ ਸੰਧੀਆਂ ਕੀਤੀਆਂ ਸਨ।
فَسِيحُوا فِي الْأَرْضِ أَرْبَعَةَ أَشْهُرٍ وَاعْلَمُوا أَنَّكُمْ غَيْرُ مُعْجِزِي اللَّهِ ۙ وَأَنَّ اللَّهَ مُخْزِي الْكَافِرِينَ
ਤਾਂ ਤੁਸੀ’ ਲੋਕ ਦੇਸ਼ ਵਿਚ ਚਾਰ ਮਹੀਨੇ ਘੁੰਮ ਫਿਰ ਲਵੋ ਅਤੇ ਜਾਣ ਲਵੋ ਕਿ ਤੁਸੀ ਅੱਲਾਹ ਨੂੰ ਮਜਬੂਰ ਨਹੀਂ ਕਰ ਸਕਦੇ। ਅਤੇ ਇਹ ਕਿ ਅੱਲਾਹ ਇਨਕਾਰੀਆਂ ਨੂੰ ਅਪਮਾਣਿਤ ਕਰਨ ਵਾਲਾ ਹੈ।
وَأَذَانٌ مِنَ اللَّهِ وَرَسُولِهِ إِلَى النَّاسِ يَوْمَ الْحَجِّ الْأَكْبَرِ أَنَّ اللَّهَ بَرِيءٌ مِنَ الْمُشْرِكِينَ ۙ وَرَسُولُهُ ۚ فَإِنْ تُبْتُمْ فَهُوَ خَيْرٌ لَكُمْ ۖ وَإِنْ تَوَلَّيْتُمْ فَاعْلَمُوا أَنَّكُمْ غَيْرُ مُعْجِزِي اللَّهِ ۗ وَبَشِّرِ الَّذِينَ كَفَرُوا بِعَذَابٍ أَلِيمٍ
ਅੱਲਾਹ ਅਤੇ ਉਸ ਦੇ ਰਸੂਲ ਵੱਲੋਂ ਐਲਾਨ ਹੈ ਕਿ ਵੱਡੇ ਹੱਜ ਦੇ ਦਿਨ ਲੋਕਾਂ ਲਈ ਅੱਲਾਹ ਅਤੇ ਉਸ ਦਾ ਰਸੂਲ ਬਹੁਦੇਵ ਵਾਦੀਆਂ ਦੀ ਜ਼ਿੰਮੇਵਾਰੀ ਦੇ ਭਾਰ ਤੋ ਮੁਕਤ ਹੈ। ਹੁਣ ਜੇਕਰ ਤੁਸੀਂ ਲੋਕ ਤੌਸ਼ਾ ਕਰ ਲਵੋ ਤਾਂ ਤੁਹਾਡੇ ਲਈ ਚੰਗਾ ਹੈ। ਪਰ ਜੇਕਰ ਤੁਸੀਂ ਬੇਮੁਖ ਹੋਵੋਗੇ ਤਾਂ ਜਾਣ ਲਉ ਕਿ ਤੁਸੀਂ ਅੱਲਾਹ ਨੂੰ ਮਜਬੂਰ ਕਰਨ ਵਾਲੇ ਨਹੀਂ ਹੋ। ਅਤੇ ਇਨਕਾਰੀਆਂ ਨੂੰ ਸਖ਼ਤ ਸਜ਼ਾ ਦੀ ਖੁਸ਼ਖਬਰੀ ਦੇ ਦੇਵੋ।
إِلَّا الَّذِينَ عَاهَدْتُمْ مِنَ الْمُشْرِكِينَ ثُمَّ لَمْ يَنْقُصُوكُمْ شَيْئًا وَلَمْ يُظَاهِرُوا عَلَيْكُمْ أَحَدًا فَأَتِمُّوا إِلَيْهِمْ عَهْدَهُمْ إِلَىٰ مُدَّتِهِمْ ۚ إِنَّ اللَّهَ يُحِبُّ الْمُتَّقِينَ
ਪਰ ਜਿੰਨ੍ਹਾਂ ਮੁਸ਼ਰਕਾਂ (ਰੱਬ ਸ਼ਰੀਕ ਬਣਾਉਣ ਵਾਲੇ) ਨਾਲ ਤੁਸੀਂ ਸਮਝੌਤਾ ਕੀਤਾ ਸੀ, ਫਿਰ ਉਨ੍ਹਾਂ ਨੇ ਤੁਹਾਡੇ ਨਾਲ ਕੋਈ ਵਿਰੋਧਤਾ ਨਹੀਂ ਕੀਤੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਸਹਾਇਤਾ ਕੀਤੀ ਤਾਂ ਉਨ੍ਹਾਂ ਨਾਲ ਕੀਤਾ ਸਮਝੌਤਾ ਉਸ ਦੇ ਸਮੇਂ’ ਤੱਕ ਪੂਰਾ ਕਰੋ। ਬੇਸ਼ੱਕ ਅੱਲਾਹ ਸਵਾਚਾਰੀਆਂ ਨੂੰ ਪਸੰਦ ਕਰਦਾ ਹੈ।
فَإِذَا انْسَلَخَ الْأَشْهُرُ الْحُرُمُ فَاقْتُلُوا الْمُشْرِكِينَ حَيْثُ وَجَدْتُمُوهُمْ وَخُذُوهُمْ وَاحْصُرُوهُمْ وَاقْعُدُوا لَهُمْ كُلَّ مَرْصَدٍ ۚ فَإِنْ تَابُوا وَأَقَامُوا الصَّلَاةَ وَآتَوُا الزَّكَاةَ فَخَلُّوا سَبِيلَهُمْ ۚ إِنَّ اللَّهَ غَفُورٌ رَحِيمٌ
ਫਿਰ ਜਦੋਂ ਪਵਿੱਤਰ ਮਹੀਨੇ ਬਤੀਤ ਹੋ ਜਾਣ ਤਾਂ, ਜਿੱਥੇ ਵੀ ਦੇਖੋ ਬਹੂ- ਦੇਵਵਾਦੀਆਂ ਦੀ ਹੱਤਿਆ ਕਰ ਦਿਊ। ਉਨ੍ਹਾਂ ਨੂੰ ਫੜ੍ਹੋ, ਘੇਰੋਂ ਅਤੇ ਹਰੇਕ ਥਾਂ ਤੇ ਉਨ੍ਹਾਂ ਦੀ ਘਾਤ ਵਿਚ ਬੈਠੋ। ਫਿਰ ਜੇਕਰ ਉਹ ਤੌਬਾ ਕਰ ਲੈਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਦੇਣ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿਉਂ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ।
وَإِنْ أَحَدٌ مِنَ الْمُشْرِكِينَ اسْتَجَارَكَ فَأَجِرْهُ حَتَّىٰ يَسْمَعَ كَلَامَ اللَّهِ ثُمَّ أَبْلِغْهُ مَأْمَنَهُ ۚ ذَٰلِكَ بِأَنَّهُمْ قَوْمٌ لَا يَعْلَمُونَ
ਅਤੇ ਜੇਕਰ ਸ਼ਿਰਕ ਕਰਨ ਵਾਲਿਆਂ ਵਿੱਚੋਂ ਕੋਈ ਬੰਦਾ ਤੁਹਾਡੇ ਤੋਂ ਸ਼ਰਣ ਮੰਗੇ ਤਾਂ ਉਸ ਨੂੰ ਸ਼ਰਣ ਦੇ ਦੇਵੋ ਤਾਂ ਕਿ ਉਹ ਅੱਲਾਹ ਦੇ ਸ਼ਬਦ ਸੁਣਨ। ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਅਤ ਸਥਾਨ ਤੇ ਪਹੁੰਚਾ ਦੇਵੋ। ਇਹ ਇਸ ਲਈ ਹੈ ਕਿਉਂਕਿ ਇਹ ਲੋਕ ਸਮਝ ਨਹੀਂ ਰੱਖਦੇ।
كَيْفَ يَكُونُ لِلْمُشْرِكِينَ عَهْدٌ عِنْدَ اللَّهِ وَعِنْدَ رَسُولِهِ إِلَّا الَّذِينَ عَاهَدْتُمْ عِنْدَ الْمَسْجِدِ الْحَرَامِ ۖ فَمَا اسْتَقَامُوا لَكُمْ فَاسْتَقِيمُوا لَهُمْ ۚ إِنَّ اللَّهَ يُحِبُّ الْمُتَّقِينَ
ਉਨ੍ਹਾਂ ਮੁਸ਼ਰਕਾਂ (ਰੱਬ ਦੇ ਸ਼ਰੀਕ ਠਹਿਰਾਉਣ ਵਾਲੇ) ਦੇ ਲਈ ਅੱਲਾਹ ਅਤੇ ਉਨ੍ਹਾਂ ਦੇ ਰਸੂਲਾਂ ਨਾਲ ਸਮਝੌਤਾ ਕਿਵੇਂ ਹੋਂ ਸਕਦਾ ਹੈ, ਪਰੰਤੂ ਜਿਨ੍ਹਾਂ ਲੋਕਾਂ ਨਾਲ ਤੁਸੀਂ ਸਮਝੌਤਾ ਕੀਤਾ ਸੀ ਮਸਜਿਦ-ਏ-ਹਰਾਮ (ਕਾਅਬਾ) ਦੇ ਨੇੜੇ, ਇਸ ਲਈ ਜਦੋਂ ਤੱਕ ਉਹ ਤੁਹਾਡੇ ਨਾਲ ਠੀਕ ਰਹਿਣ ਤੂਸੀਂ’ ਵੀ ਉਨ੍ਹਾਂ ਨਾਲ ਠੀਕ ਰਹੋ ਬੇਸ਼ੱਕ ਅੱਲਾਹ ਸਦਾਚਾਰੀਆਂ ਨੂੰ ਪਸੰਦ ਕਰਦਾ ਹੈ।
كَيْفَ وَإِنْ يَظْهَرُوا عَلَيْكُمْ لَا يَرْقُبُوا فِيكُمْ إِلًّا وَلَا ذِمَّةً ۚ يُرْضُونَكُمْ بِأَفْوَاهِهِمْ وَتَأْبَىٰ قُلُوبُهُمْ وَأَكْثَرُهُمْ فَاسِقُونَ
ਸਮਝੌਤਾ ਕਿਵੇਂ ਰਹੇਗਾ ਜਦੋਂ ਕਿ ਸਥਿੱਤੀ ਇਹ ਹੈ ਕਿ ਜੇਕਰ ਉਹ ਤੁਹਾਡੇ ਉੱਤੇ ਕਾਸ਼ੂ ਪਾਉਣ ਤਾਂ ਨਾ’ ਤੁਹਾਡੇ ਸੰਬੰਧ ਵਿਚ ਰਿਸ਼ਤੇਦਾਰੀ ਦਾ ਸਨਮਾਨ ਕਰਨ ਅਤੇ ਨਾ ਸਮਝੌਤੇ ਦਾ। ਉਹ ਤੁਹਾਨੂੰ ਆਪਣੀਆਂ ਜ਼ੁਬਾਨੀ ਗੱਲਾਂ ਨਾਲ ਸੰਤੁਸ਼ਟ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਦਿਲ ਇਨਕਾਰੀ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਸ਼ਵਾਸ਼ਘਾਤੀ ਹਨ।
اشْتَرَوْا بِآيَاتِ اللَّهِ ثَمَنًا قَلِيلًا فَصَدُّوا عَنْ سَبِيلِهِ ۚ إِنَّهُمْ سَاءَ مَا كَانُوا يَعْمَلُونَ
ਉਨ੍ਹਾਂ ਨੇ ਅੱਲਾਹ ਦੀਆਂ ਆਵਿਤਾਂ ਨੂੰ ਥੋੜ੍ਹੇ ਮੁੱਲ ਵਿਚ ਵੇਚ ਦਿੱਤਾ। ਫਿਰ ਉਨ੍ਹਾਂ ਨੇ ਅੱਲਾਹ ਦੇ ਰਾਹ ਤੋਂ ਰੋਕਿਆ। ਬਹੁਤ ਬੁਰਾ ਹੈ ਜਿਹੜਾ ਉਹ ਕਰ ਰਹੇ ਹਨ।
لَا يَرْقُبُونَ فِي مُؤْمِنٍ إِلًّا وَلَا ذِمَّةً ۚ وَأُولَٰئِكَ هُمُ الْمُعْتَدُونَ
ਕਿਸੇ ਮੋਮਿਨ (ਸ਼ਰਧਾਵਾਨ) ਦੇ ਮਾਮਲੇ ਵਿਚ ਨਾ ਉਹ ਕਿਸੇ ਰਿਸ਼ਤੇ ਦਾ ਸਨਮਾਨ ਕਰਦੇ ਹਨ ਅਤੇ ਨਾ ਸਮਝੌਤੇ ਦਾ। ਇਹੀ ਲੋਕ ਅਤਿਆਚਾਰ ਕਰਨ ਵਾਲੇ ਹਨ।
Load More