Surah Az-Zamar Translated in Punjabi
تَنْزِيلُ الْكِتَابِ مِنَ اللَّهِ الْعَزِيزِ الْحَكِيمِ
ਇਹ ਕਿਤਾਬ ਅੱਲਾਹ ਵੱਲੋਂ ਉਤਾਰੀ ਗਈ ਹੈ ਜਿਹੜਾ ਤਾਕਤਵਰ ਅਤੇ ਤੱਤਵੇਤਾ ਹੈ।
إِنَّا أَنْزَلْنَا إِلَيْكَ الْكِتَابَ بِالْحَقِّ فَاعْبُدِ اللَّهَ مُخْلِصًا لَهُ الدِّينَ
ਬੇਸ਼ੱਕ ਅਸੀਂ ਇਹ ਕਿਤਾਬ ਤੁਹਾਡੇ ਵੱਲ ਸੱਚ ਦੇ ਸਹਿਤ ਪ੍ਰਕਾਸ਼ਮਾਨ ਕੀਤੀ ਹੈ। ਇਸ ਲਈ ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸੇ ਦੇ ਦੀਨ ਨੂੰ ਖਾਲਿਸ ਕਰਦੇ ਹੋਏ।
أَلَا لِلَّهِ الدِّينُ الْخَالِصُ ۚ وَالَّذِينَ اتَّخَذُوا مِنْ دُونِهِ أَوْلِيَاءَ مَا نَعْبُدُهُمْ إِلَّا لِيُقَرِّبُونَا إِلَى اللَّهِ زُلْفَىٰ إِنَّ اللَّهَ يَحْكُمُ بَيْنَهُمْ فِي مَا هُمْ فِيهِ يَخْتَلِفُونَ ۗ إِنَّ اللَّهَ لَا يَهْدِي مَنْ هُوَ كَاذِبٌ كَفَّارٌ
ਸੁਚੇਤ ਰਹੋ ਬੰਦਗੀ ਅੱਲਾਹ ਲਈ ਹੀ ਸ਼ੋਭਨੀਕ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ ਤੋਂ’ ਬਿਨ੍ਹਾਂ ਹੋਰ ਸਹਾਇਕ ਬਣਾ ਰੱਖੇ ਹਨ ਕਿ ਅਸੀਂ ਤਾਂ ਉਨ੍ਹਾਂ ਦੀ ਇਬਾਦਤ ਸਿਰਫ਼ ਇਸ ਲਈ ਕਰਦੇ ਹਾਂ ਕਿ ਉਹ ਸਾਨੂੰ ਅੱਲਾਹ ਦੇ ਨੇੜੇ ਕਰ ਦੇਣਗੇ। ਬੇਸ਼ੱਕ ਅੱਲਾਹ ਉਨ੍ਹਾਂ ਵਿਚਕਾਰ ਉਸ ਗੱਲ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਲਈ ਇਹ ਵਖਰੇਵੇਂ ਕਰ ਰਹੇ ਹਨ। ਅੱਲਾਹ ਅਜਿਹੇ ਬੰਦੇ ਨੂੰ ਚੰਗਾ ਰਾਹ ਨਹੀਂ ਬਖਸ਼ਦਾ, ਜਿਹੜਾ ਝੂਠਾ ਹੋਵੇ ਅਤੇ ਸੱਚ ਨੂੰ ਨਾ ਮੰਨਣ ਵਾਲਾ ਹੋਵੇ।
لَوْ أَرَادَ اللَّهُ أَنْ يَتَّخِذَ وَلَدًا لَاصْطَفَىٰ مِمَّا يَخْلُقُ مَا يَشَاءُ ۚ سُبْحَانَهُ ۖ هُوَ اللَّهُ الْوَاحِدُ الْقَهَّارُ
ਜੇਕਰ ਅੱਲਾਹ ਚਾਹੁੰਦਾ ਕਿ ਉਹ ਬੇਟਾ ਬਣਾਏ ਤਾਂ ਉਹ ਆਪਣੀ ਧਰਤੀ ਵਿਚੋਂ ਜਿਸ ਨੂੰ ਚਾਹੁੰਦਾ ਚੁਣ ਲੈਂਦਾ। ਉਹ ਪਵਿੱਤਰ ਹੈ, ਉਹ ਅੱਲਾਹ ਹੈ ਅਤੇ ਇਕਲਾ ਹੀ ਸਾਰਿਆਂ ਉੱਪਰ ਭਾਰੂ ਹੈ ਹੈ।
خَلَقَ السَّمَاوَاتِ وَالْأَرْضَ بِالْحَقِّ ۖ يُكَوِّرُ اللَّيْلَ عَلَى النَّهَارِ وَيُكَوِّرُ النَّهَارَ عَلَى اللَّيْلِ ۖ وَسَخَّرَ الشَّمْسَ وَالْقَمَرَ ۖ كُلٌّ يَجْرِي لِأَجَلٍ مُسَمًّى ۗ أَلَا هُوَ الْعَزِيزُ الْغَفَّارُ
ਉਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੱਚਾਈ ਦੇ ਨਾਲ ਪੈਦਾ ਕੀਤਾ ਹੈ। ਉਹ ਰਾਤ ਨੂੰ ਦਿਨ ਵਿਚ ਲਪੈਟਦਾ ਹੈ ਅਤੇ ਦਿਨ ਨੂੰ ਰਾਤ ਵਿਚ ਲਪੇਟਦਾ ਹੈ। ਅਤੇ ਉਸ ਨੇ ਸੂਰਜ ਅਤੇ ਚੰਨ ਨੂੰ ਵੱਸ ਵਿਚ ਕਰ ਰੱਖਿਆ ਹੈ ਸਾਰੇ ਇੱਕ ਮਿੱਥੇ ਹੋਏ ਸਮੇਂ ਤੱਕ ਚਲਦੇ ਹਨ। ਸੁਣ ਲਵੋ ਕਿ ਉਹ ਤਾਕਤਵਰ ਅਤੇ ਮੁਆਫ਼ ਕਰਨ ਵਾਲਾ ਹੈ।
خَلَقَكُمْ مِنْ نَفْسٍ وَاحِدَةٍ ثُمَّ جَعَلَ مِنْهَا زَوْجَهَا وَأَنْزَلَ لَكُمْ مِنَ الْأَنْعَامِ ثَمَانِيَةَ أَزْوَاجٍ ۚ يَخْلُقُكُمْ فِي بُطُونِ أُمَّهَاتِكُمْ خَلْقًا مِنْ بَعْدِ خَلْقٍ فِي ظُلُمَاتٍ ثَلَاثٍ ۚ ذَٰلِكُمُ اللَّهُ رَبُّكُمْ لَهُ الْمُلْكُ ۖ لَا إِلَٰهَ إِلَّا هُوَ ۖ فَأَنَّىٰ تُصْرَفُونَ
ਅੱਲਾਹ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਉਸ ਨੇ ਉਸ ਵਿਚੋਂ ਉਸ ਦਾ ਜੋੜਾ ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਪਸ਼ੂਆਂ ਵਿਚ ਨਰ ਅਤੇ ਮਾਦਾ ਦੀਆਂ ਅੱਠ ਨਸਲਾਂ ਪੈਦਾ ਕੀਤੀਆਂ। ਉਹ ਤੁਹਾਨੂੰ ਤੁਹਾਡੀਆਂ ਮਾਂਵਾਂ ਦੇ ਗਰਭ ਤੋਂ ਬਣਾਉਂਦਾ ਹੈ। ਇੱਕ ਰਚਨਾ ਤੋਂ ਬਾਅਦ ਦੂਸਰੀ ਰਚਨਾ ਤਿੰਨ ਹਨ੍ਹੇਰੀਆਂ ਪਰਤਾਂ ਦੇ ਅੰਦਰ। ਇਹ ਹੀ ਅੱਲਾਹ ਤੁਹਾਡਾ ਰੱਬ ਹੈ, ਪਾਤਸ਼ਾਹੀ ਉਸੇ ਦੀ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਫਿਰ ਤੁਸੀ’ ਕਿੱਥੋਂ ਮੌੜੇ ਜਾਂਦੇ ਹੋ।
إِنْ تَكْفُرُوا فَإِنَّ اللَّهَ غَنِيٌّ عَنْكُمْ ۖ وَلَا يَرْضَىٰ لِعِبَادِهِ الْكُفْرَ ۖ وَإِنْ تَشْكُرُوا يَرْضَهُ لَكُمْ ۗ وَلَا تَزِرُ وَازِرَةٌ وِزْرَ أُخْرَىٰ ۗ ثُمَّ إِلَىٰ رَبِّكُمْ مَرْجِعُكُمْ فَيُنَبِّئُكُمْ بِمَا كُنْتُمْ تَعْمَلُونَ ۚ إِنَّهُ عَلِيمٌ بِذَاتِ الصُّدُورِ
ਜੇਕਰ ਤੁਸੀਂ ਇਨਕਾਰ ਕਰੋਂ ਤਾਂ ਅੱਲਾਹ ਤੁਹਾਡੇ (ਇਨਕਾਰ) ਤੋਂ ਬੇਪਰਵਾਹ ਹੈ ਅਤੇ ਉਹ ਆਪਣੇ ਬੰਦਿਆਂ ਲਈ ਇਨਕਾਰ ਪਸੰਦ ਨਹੀਂ ਕਰਦਾ। ਪਰ ਜੇਕਰ ਤੁਸੀਂ ਸੂਕਰ ਕਰੋਗੇ ਤਾਂ ਉਹ ਉਸ ਨੂੰ ਤੁਹਾਡੇ ਲਈ ਪਸੰਦ ਕਰਦਾ ਹੈ। ਅਤੇ ਕੋਈ ਭਾਰ ਉਠਾਉਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ _ਉਠਾਵੇਗਾ ਫਿਰ ਤੁਹਾਡੇ ਰੱਬ ਵੱਲ ਹੀ ਤੁਹਾਡੀ ਵਾਪਸੀ ਹੈ। ਤਾਂ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰਦੇ ਸੀ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਹੈ।
وَإِذَا مَسَّ الْإِنْسَانَ ضُرٌّ دَعَا رَبَّهُ مُنِيبًا إِلَيْهِ ثُمَّ إِذَا خَوَّلَهُ نِعْمَةً مِنْهُ نَسِيَ مَا كَانَ يَدْعُو إِلَيْهِ مِنْ قَبْلُ وَجَعَلَ لِلَّهِ أَنْدَادًا لِيُضِلَّ عَنْ سَبِيلِهِ ۚ قُلْ تَمَتَّعْ بِكُفْرِكَ قَلِيلًا ۖ إِنَّكَ مِنْ أَصْحَابِ النَّارِ
ਅਤੇ ਜਦੋਂ’ ਮਨੁੱਖ ਨੂੰ ਕੋਈ ਦੁੱਖ ਪਹੁੰਚਦਾ ਹੈ ਤਾਂ ਉਹ ਆਪਣੇ ਰੱਬ ਨੂੰ ਪੂਕਾਰਦਾ ਹੈ ਉਸ ਵੱਲ ਇਕਾਗਰ ਹੋ ਕੇ ਫਿਰ ਜਦੋਂ ਉਹ ਉਸ ਨੂੰ ਆਪਣੇ ਕੋਲੋਂ ਨਿਅਮਤ ਬਖਸ਼ ਦਿੰਦਾ ਹੈ ਤਾਂ ਉਹ ਇਸ ਨੂੰ ਭੁੱਲ ਜਾਂਦਾ ਹੈ ਜਿਸ ਲਈ ਉਹ ਪਹਿਲਾਂ ਪੁਕਾਰ ਕਰ ਰਿਹਾ ਸੀ। ਅਤੇ ਉਹ ਦੂਸਰਿਆਂ ਨੂੰ ਅੱਲਾਹ ਦੇ ਬਰਾਬਰ ਸ਼ਰੀਕ ਪ੍ਰਵਾਨ ਕਰਨ ਲੱਗ ਜਾਂਦਾ ਹੈ ਤਾਂ ਕਿ ਉਹ ਉਸ ਨੂੰ ਰਾਹ ਤੋਂ ਭਟਕਾ ਦੇਣ। ਆਖੋ, ਕਿ ਤੂੰ ਆਪਣੀ ਅਵੱਗਿਆ ਨਾਲ ਲਾਭ ਉਠਾ ਲੈ, ਬੇਸ਼ੱਕ ਤੂੰ ਅੱਗ ਵਾਲਿਆਂ ਵਿਚੋਂ ਹੈ।
أَمَّنْ هُوَ قَانِتٌ آنَاءَ اللَّيْلِ سَاجِدًا وَقَائِمًا يَحْذَرُ الْآخِرَةَ وَيَرْجُو رَحْمَةَ رَبِّهِ ۗ قُلْ هَلْ يَسْتَوِي الَّذِينَ يَعْلَمُونَ وَالَّذِينَ لَا يَعْلَمُونَ ۗ إِنَّمَا يَتَذَكَّرُ أُولُو الْأَلْبَابِ
ਭਲਾ ਕੋਈ ਬੰਦਾ ਰਾਤ ਦੀਆਂ ਘੜੀਆਂ ਵਿਚ ਅਤੇ ਕ੍ਰਿਆਮ (ਖੜ੍ਹੇ ਹੋਣਾ) ਦੀ ਹਾਲਤ ਵਿਚ ਨਿਮਰਤਾ ਸਹਿਤ (ਦੂਆ) ਕਰ ਰਿਹਾ ਹੋਵੇ, ਪ੍ਰਲੋਕ ਤੋਂ ਡਰਦਾ ਹੋਵੇ ਅਤੇ ਆਪਣੇ ਰੱਬ ਦੀ ਰਹਿਮਤ ਅਭਿਲਾਖੀ ਹੋਵੇ। ਆਖੋਂ, ਕੀ ਜਾਣਨ ਵਾਲੇ ਅਤੇ ਨਾ ਜਾਣਨ ਵਾਲੇ ਦੋਵੇਂ ਬ਼ਰਾਸ਼ਰ ਹੋ ਸਕਦੇ ਹਨ। ਉਪਦੇਸ਼ ਤਾਂ ਉਹੀ ਗ੍ਰਹਿਣ ਕਰਦੇ ਹਨ ਜਿਹੜੇ ਬੁੱਧੀ ਵਾਲੇ ਹਨ।
قُلْ يَا عِبَادِ الَّذِينَ آمَنُوا اتَّقُوا رَبَّكُمْ ۚ لِلَّذِينَ أَحْسَنُوا فِي هَٰذِهِ الدُّنْيَا حَسَنَةٌ ۗ وَأَرْضُ اللَّهِ وَاسِعَةٌ ۗ إِنَّمَا يُوَفَّى الصَّابِرُونَ أَجْرَهُمْ بِغَيْرِ حِسَابٍ
ਆਖੋ, ਕਿ ਹੇ ਮੇਰੇ ਬੰਦਿਓ ! ਜਿਹੜੇ ਈਮਾਨ ਲਿਆਏ ਹੋਣ ਉਹ ਆਪਣੇ ਰੱਬ ਤੋਂ ਡਰੋ। ਜਿਹੜੇ ਲੋਕ ਇਸ ਸੰਸਾਰ ਵਿਚ ਨੇਕੀ ਕਰਨਗੇ ਉਨ੍ਹਾਂ ਲਈ ਚੰਗਾ ਬਦਲਾ ਹੈ ਅਤੇ ਅੱਲਾਹ ਦੀ ਵਿਸ਼ਾਲ ਧਰਤੀ ਹੈ। ਬੇਸ਼ੱਕ ਧੀਰਜ ਰੱਖਣ ਵਾਲਿਆਂ ਨੂੰ ਉਨ੍ਹਾਂ ਦਾ ਬੇਹਿਸਾਬ਼ ਬਦਲਾ ਦਿੱਤਾ ਜਾਵੇਗਾ।
Load More